31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੁਲਿਸ ਬਕਾਇਆ ਪਏ ਕੇਸਾਂ ਨੂੰ ਨਿਪਟਾਉਣ ਲਈ ਪੱਬਾਂ ਭਾਰ ਸ਼ਿਕਾਇਤਕਰਤਾਵਾਂ ਨੂੰ ਕਰ ਰਹੀ ਹੈ ਫ਼ੋਨ

ਪਟਿਆਲਾ, 31 ਅਗਸਤ (ਮਨਦੀਪ ਸਿੰਘ ਖਰੌੜ)-ਸੂਬੇ ਦੇ ਥਾਣਿਆਂ ’ਚ ਤਿੰਨ ਸਾਲ ਤੋਂ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਕਰਨ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਬਕਾਇਆ ਪਏ ਕੇਸਾਂ ਨੂੰ ਹੱਲ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ। ਜਿਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਚੋਰੀ ਦੇ, ਸਾਈਬਰ ਕ੍ਰਾਈਮ ਤੇ ਭਗੌੜਿਆਂ ਨੂੰ ਕਾਬੂ ਕਰਨ ਦੇ ਕਈ ਸਾਲਾਂ ਤੋਂ ਲਟਕੇ ਆ ਰਹੇ ਕੇਸਾਂ, ਜਿਨਾਂ ’ਚ ਨਾ ਤਾਂ ਹਾਲੇ ਤੱਕ ਕੋਈ ਮੁਲਜ਼ਮ ਫੜਿਆ ਗਿਆ ਹੈ ਅਤੇ ਨਾ ਹੀ ਚੋਰੀ ਹੋਇਆ ਮਾਲ ਪੁਲਿਸ ਵਲੋਂ ਬਰਾਮਦ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 01-09-2026
ਪਟਿਆਲਾ, 31 ਅਗਸਤ (ਮਨਦੀਪ ਸਿੰਘ ਖਰੌੜ)-ਸੂਬੇ ਦੇ ਥਾਣਿਆਂ ’ਚ ਤਿੰਨ ਸਾਲ ਤੋਂ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਕਰਨ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਬਕਾਇਆ ਪਏ ਕੇਸਾਂ ਨੂੰ ਹੱਲ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ। ਜਿਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਚੋਰੀ ਦੇ, ਸਾਈਬਰ ਕ੍ਰਾਈਮ ਤੇ ਭਗੌੜਿਆਂ ਨੂੰ ਕਾਬੂ ਕਰਨ ਦੇ ਕਈ ਸਾਲਾਂ ਤੋਂ ਲਟਕੇ ਆ ਰਹੇ ਕੇਸਾਂ, ਜਿਨਾਂ ’ਚ ਨਾ ਤਾਂ ਹਾਲੇ ਤੱਕ ਕੋਈ ਮੁਲਜ਼ਮ ਫੜਿਆ ਗਿਆ ਹੈ ਅਤੇ ਨਾ ਹੀ ਚੋਰੀ ਹੋਇਆ ਮਾਲ ਪੁਲਿਸ ਵਲੋਂ ਬਰਾਮਦ ਕੀਤਾ ਗਿਆ ਹੈ। ਅਜਿਹੇ ਸ਼ਿਕਾਇਤਕਰਤਾਵਾਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਅਦਾਲਤ ’ਚ ਆਉਣ ਲਈ ਸੰਪਰਕ ਸਾਧ ਰਹੇ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਕੇਸ ਇਕ ਵਾਰ ਰੱਦ ਕਰਕੇ ਦੁਬਾਰਾ ਰਿਨਿਊ ਕਰ ਦਿੱਤਾ ਜਾਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਥਾਣਿਆਂ ਅਤੇ ਸਾਈਬਰ ਥਾਣਿਆਂ ’ਚ ਹਜ਼ਾਰਾਂ ਦੀ ਗਿਣਤੀ ’ਚ ਕੇਸ ਅਤੇ ਪੜਤਾਲਾਂ ਬਕਾਇਆ ਪਈਆਂ ਹਨ। ਇਸ ਸੰਬੰਧੀ ਇਕ ਵਿਅਕਤੀ ਨੇ ਆਪਣੀ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਉਸ ਨਾਲ 6 ਲੱਖ ਰੁਪਏ ਦੀ ਸਾਈਬਰ ਠੱਗੀ ਹੋਈ ਸੀ ਪਰ ਹਾਲੇ ਤਕ ਉਸ ਦੇ ਕੇਸ ਦਾ ਕੋਈ ਨਿਤਾਰਾ ਨਹੀਂ ਹੋਇਆ ਸਗੋਂ ਉਸ ਨੂੰ ਪੁਲਿਸ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੀ ਹੈ। ਇੰਝ ਹੀ ਛੋਟੇ ਮੋਟੇ ਚੋਰੀ-ਚਕਾਰੀ ਦੇ ਕੇਸਾਂ ’ਚ ਸ਼ਿਕਾਇਤਕਰਤਾਵਾਂ ਨੇ ਵੀ ਇਹੀ ਕੁਝ ਦਸਿਆ। ਦੂਜੇ ਪਾਸੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਕ੍ਰਾਈਮ ’ਚ ਪਿਛਲੇ ਦਹਾਕਿਆਂ ਦੇ ਮੁਕਾਬਲੇ ਹੁਣ ਅਪਰਾਧ ’ਚ ਬਹੁਤ ਵਾਧਾ ਹੋ ਗਿਆ ਹੈ। ਇਸ ਵਾਧੇ ਨੂੰ ਨਜਿੱਠਣ ਲਈ ਪੰਜਾਬ ਪੁਲਿਸ ਦੀ ਨਫ਼ਰੀ ਬਹੁਤ ਘੱਟ ਹੈ ਤੇ ਪੁਲਿਸ ’ਤੇ ਕੰਮਕਾਜ ਦਾ ਬੋਝ ਬਹੁਤ ਵਧ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਪੰਜਾਬ ਪੁਲਿਸ ਨਿਰੰਤਰ ਇਸ ਪਾਸੇ ਕੰਮ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੰਗਣਾ ਰਣੌਤ ਖ਼ਿਲਾਫ਼ ਦਰਜ ਕੇਸ ’ਚ 4 ਘੰਟੇ ਚੱਲੀ ਸੁਣਵਾਈ • ਗਵਾਹ ਤੋਂ ਪੁੱਛੇ 470 ਸਵਾਲ • ਅਗਲੀ ਸੁਣਵਾਈ 15 ਨੂੰ ਅਗਲੀ ਖ਼ਬਰ ਹਲਕੇ ਅੰਦਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ - ਡਾ . ਰਤਨ ਸਿੰਘ ਅਜਨਾਲਾ
Ad Position 24