31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ-2 ਜ਼ਖ਼ਮੀ

ਮੋਰਿੰਡਾ (ਰੂਪਨਗਰ), 31 ਅਗਸਤ ( ਪ੍ਰਿਤਪਾਲ ਸਿੰਘ )- ਪਿੰਡ ਮੁੰਡੀਆ-ਢੋਲਣਮਾਜਰਾ ਰੋਡ ’ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਅਤੇ 2 ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਾਸੀ ਪਿੰਡ ਸਰਹਾਣਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਦੀ ਪਛਾਣ ਕਿਰਨਦੀਪ ਸਿੰਘ ਵਾਸੀ ਬੜੀ ਹਵੇਲੀ ਅਤੇ ਪੁਸ਼ਵਿੰਦਰ ਸਿੰਘ ਵਾਸੀ ਪਿੰਡ ਸਰਹਾਣਾ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 01-09-2026

ਮੋਰਿੰਡਾ (ਰੂਪਨਗਰ), 31 ਅਗਸਤ ( ਪ੍ਰਿਤਪਾਲ ਸਿੰਘ )- ਪਿੰਡ ਮੁੰਡੀਆ-ਢੋਲਣਮਾਜਰਾ ਰੋਡ ’ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਅਤੇ 2 ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਾਸੀ ਪਿੰਡ ਸਰਹਾਣਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਦੀ ਪਛਾਣ ਕਿਰਨਦੀਪ ਸਿੰਘ ਵਾਸੀ ਬੜੀ ਹਵੇਲੀ ਅਤੇ ਪੁਸ਼ਵਿੰਦਰ ਸਿੰਘ ਵਾਸੀ ਪਿੰਡ ਸਰਹਾਣਾ ਵਜੋਂ ਹੋਈ ਹੈ। ਦੋਵੇਂ ਜ਼ਖ਼ਮੀ ਰੂਪਨਗਰ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੁਲਿਸ ਨੂੰ ਦਿੱਤੇ ਬਿਆਨ ਵਿਚ ਪੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੜੌਲੀ ਕਲਾਂ ਵਿਖੇ ਛਿੰਝ ਮੇਲੇ ਵਿਚ ਗਿਆ ਸੀ, ਜਿੱਥੇ ਉਸ ਦੇ ਨਾਲ ਅਜੇ ਕੁਮਾਰ, ਜਤਿੰਦਰ ਸਿੰਘ ਅਤੇ ਅਮਨਦੀਪ ਸਿੰਘ ਵੀ ਸਨ। ਉੱਥੇ ਮਨੀ ਵਾਸੀ ਚੱਕਲਾਂ ਆਪਣੇ ਕੁਝ ਸਾਥੀਆਂ ਸਮੇਤ ਮਿਲਿਆ, ਜਿਸ ਨਾਲ ਪਹਿਲਾਂ ਵੀ ਉਨ੍ਹਾਂ ਦੀ ਰੰਜਿਸ਼ ਚੱਲ ਰਹੀ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਬੋਲ-ਬੁਲਾਰਾ ਹੋਣ ਤੋਂ ਬਾਅਦ ਹੱਥੋਪਾਈ ਹੋ ਗਈ। ਬਾਅਦ ਵਿਚ ਮਨੀ ਵਲੋਂ ਅਜੇ ਕੁਮਾਰ ਨੂੰ ਫੋਨ ਕਰਕੇ ਧਮਕਾਇਆ ਗਿਆ। ਕੁਝ ਸਮੇਂ ਬਾਅਦ ਅਜੇ ਕੁਮਾਰ ਨੇ ਪੁਸ਼ਵਿੰਦਰ ਨੂੰ ਫੋਨ ਕਰਕੇ ਦੱਸਿਆ ਕਿ ਮਨੀ ਆਦਿ ਉਸ ਨੂੰ ਫੋਨ ਕਰ ਰਹੇ ਹਨ ਅਤੇ ਉਹ ਮੁੰਡੀਆ ਵਾਲੇ ਰਸਤੇ ’ਤੇ ਖੜ੍ਹੇ ਹਨ। ਇਸ ਤੋਂ ਬਾਅਦ ਪੁਸ਼ਵਿੰਦਰ ਵੀ ਉੱਥੇ ਪਹੁੰਚ ਗਿਆ ਅਤੇ ਉਸ ਨੇ ਪਿੰਡ ਦੇ ਸਰਪੰਚ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਅਜੇ ਕੁਮਾਰ, ਕਿਰਨਦੀਪ ਸਿੰਘ, ਹਰਿੰਦਰ ਸਿੰਘ ਉਰਫ਼ ਲੱਕੀ ਅਤੇ ਨੱਟ ਸਮੇਤ ਕਰੂਜ਼ ਗੱਡੀ ਵਿਚ ਮੋਰਿੰਡਾ ਵੱਲ ਜਾ ਰਹੇ ਸਨ। ਜਦੋਂ ਉਹ ਮੁੰਡੀਆ ਪਿੰਡ ਨੂੰ ਪਾਰ ਕਰਕੇ ਢੋਲਣਮਾਜਰਾ ਵੱਲ ਜਾ ਰਹੇ ਸਨ ਤਾਂ ਸਾਹਮਣੇ ਤੋਂ ਆਈ ਆਈ-20 ਕਾਰ ਨੇ ਉਨ੍ਹਾਂ ਦੀ ਗੱਡੀ ਦਾ ਰਸਤਾ ਰੋਕ ਲਿਆ। ਇਸ ਕਾਰ ਵਿੱਚੋਂ ਮਨੀ ਸਮੇਤ ਕੁਝ ਵਿਅਕਤੀ ਗੰਡਾਸੇ ਲੈ ਕੇ ਬਾਹਰ ਆ ਗਏ। ਪੁਸ਼ਵਿੰਦਰ ਨੇ ਦੋਸ਼ ਲਾਇਆ ਕਿ ਇਸੇ ਦੌਰਾਨ ਪਿੱਛੇ ਤੋਂ ਆਈ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਉਹ ਖੇਤ ਵਿੱਚ ਜਾ ਡਿੱਗਿਆ ਅਤੇ ਉਸ ਦੀ ਸੱਜੀ ਲੱਤ ਟੁੱਟ ਗਈ। ਉਸ ਨੇ ਦੱਸਿਆ ਕਿ ਸਕਾਰਪੀਓ ਗੱਡੀ ਵੀ ਖੇਤ ਵਿੱਚ ਉਤਰ ਗਈ ਸੀ। ਇਸ ਤੋਂ ਬਾਅਦ ਦੋ ਹੋਰ ਗੱਡੀਆਂ ਸ ਵਿਫਟ ਅਤੇ ਵਰਨਾ ਵੀ ਮੌਕੇ ’ਤੇ ਆ ਗਈਆਂ ਅਤੇ ਇਨ੍ਹਾਂ ਵਿੱਚੋਂ ਕਰੀਬ 15-20 ਵਿਅਕਤੀ ਉਤਰ ਕੇ ਅਜੇ ਕੁਮਾਰ ਅਤੇ ਕਿਰਨਦੀਪ ਸਿੰਘ ਦੀ ਕੁੱਟਮਾਰ ਕਰਨ ਲੱਗ ਪਏ। ਹਮਲਾਵਰਾਂ ਵਿੱਚੋਂ ਮਿੰਦੀ ਡਾਕਟਰ, ਗਗਨ ਅਤੇ ਕਰਨ ਕੋਲ ਪਿਸਤੌਲ ਸਨ ਅਤੇ ਉਨ੍ਹਾਂ ਵਲੋਂ ਫਾਇਰਿੰਗ ਕੀਤੀ ਗਈ। ਇਸ ਦੌਰਾਨ ਅਜੇ ਕੁਮਾਰ ਨੂੰ ਗੋਲੀਆਂ ਲੱਗੀਆਂ। ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਨੀ ਅਤੇ ਗਗਨ ਵਾਸੀਆਨ ਚੱਕਲਾਂ, ਮਿੰਦੀ ਡਾਕਟਰ ਵਾਸੀ ਲੁਠੇੜੀ, ਕਰਨ ਵਾਸੀ ਸ਼ਾਦੀਪੁਰ, ਹਰਿੰਦਰ ਸਿੰਘ ਉਰਫ਼ ਲੱਕੀ ਵਾਸੀ ਸਰਹਾਣਾ, ਨੱਟ ਵਾਸੀ ਦਤਾਰਪੁਰ ਅਤੇ 14-15 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਲੜਕੇ ਦਾ ਛੁਰਾ ਮਾਰ ਕੇ ਕਤਲ ਅਗਲੀ ਖ਼ਬਰ ਪਿੰਡ ਬੰਨਾ ਵਾਲਾ ’ਚ ਵਿਅਕਤੀ ਦਾ ਕਤਲ
Ad Position 24