ਪਾਕਿ ’ਚ ਸ਼ੂਗਰ ਕਾਰਨ ਹਰ ਸਾਲ 3 ਲੱਖ ਲੋਕ ਗੁਆ ਰਹੇ ਆਪਣਾ ਪੈਰ ਜਾਂ ਲੱਤ
ਅੰਗ ਗਵਾਉਣ ਵਾਲੇ 70 ਫ਼ੀਸਦੀ ਮਰੀਜ਼ਾਂ ਦੀ 5 ਸਾਲਾਂ ਅੰਦਰ ਹੋ ਰਹੀ ਮੌਤ
ਅੰਮ੍ਰਿਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਇਸ ਸਮੇਂ ਸ਼ੂਗਰ (ਡਾਇਬਟੀਜ਼) ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪਾਕਿ ’ਚ ਸ਼ੂਗਰ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਹਰ ਸਾਲ ਲਗਭਗ 3 ਲੱਖ ਲੋਕਾਂ ਨੂੰ ਆਪਣਾ ਪੈਰ ਜਾਂ ਲੱਤ ਗੁਆਉਣੀ ਪੈ ਰਹੀ ਹੈ।
ਸ਼
ਸ਼ੂਗਰ ਵਾਲੇ ਮਰੀਜ਼ ਦੇ ਪੈਰਾਂ ਦੇ ਜ਼ਖ਼ਮਾਂ ਦਾ ਇਲਾਜ ਕਰਦਾ ਡਾਕਟਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
01-09-2026
ਅੰਮ੍ਰਿਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਇਸ ਸਮੇਂ ਸ਼ੂਗਰ (ਡਾਇਬਟੀਜ਼) ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪਾਕਿ ’ਚ ਸ਼ੂਗਰ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਹਰ ਸਾਲ ਲਗਭਗ 3 ਲੱਖ ਲੋਕਾਂ ਨੂੰ ਆਪਣਾ ਪੈਰ ਜਾਂ ਲੱਤ ਗੁਆਉਣੀ ਪੈ ਰਹੀ ਹੈ। ਇਸ ਹਿਸਾਬ ਨਾਲ ਹਰ ਘੰਟੇ ਔਸਤਨ 34 ਲੋਕ ਇਸ ਭਿਆਨਕ ਸਥਿਤੀ ਦਾ ਸ਼ਿਕਾਰ ਹੋ ਰਹੇ ਹਨ। ਮਾਹਿਰਾਂ ਮੁਤਾਬਿਕ ਸਭ ਤੋਂ ਗੰਭੀਰ ਸਮੱਸਿਆਵਾਂ ’ਚੋਂ ਇਕ ਡਾਇਬਟਿਕ ਫੁੱਟ ਅਲਸਰ (ਪੈਰਾਂ ਦੇ ਜ਼ਖ਼ਮ) ਹਨ, ਜੋ ਗੰਭੀਰ ਇਨਫੈਕਸ਼ਨ ਅਤੇ ਟਿਸ਼ੂ ਖ਼ਰਾਬ ਹੋਣ ਕਾਰਨ ਅੰਤ ’ਚ ਅੰਗ ਕੱਟਣ ਦਾ ਕਾਰਨ ਬਣਦੀ ਹੈ। ਸਿਹਤ ਮਾਹਿਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਜਿਨ੍ਹਾਂ ਮਰੀਜ਼ਾਂ ਦਾ ਪੈਰ ਜਾਂ ਲੱਤ ਕੱਟਣੀ ਪੈਂਦੀ ਹੈ, ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਅਤੇ 50 ਫ਼ੀਸਦੀ ਮਰੀਜ਼ ਅੰਗ ਕਟਵਾਉਣ ਤੋਂ ਬਾਅਦ 3 ਸਾਲਾਂ ਅੰਦਰ ਦਮ ਤੋੜ ਦਿੰਦੇ ਹਨ ਜਦਕਿ 70 ਫ਼ੀਸਦੀ ਮਰੀਜ਼ਾਂ ਦੀ ਮੌਤ 5 ਸਾਲਾਂ ਦੇ ਅੰਦਰ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ’ਚ 20 ਤੋਂ 80 ਸਾਲ ਦੀ ਉਮਰ ਦੇ 31.4 ਫ਼ੀਸਦੀ ਲੋਕ ਸ਼ੂਗਰ ਦੀ ਲਪੇਟ ’ਚ ਹਨ। ਸ਼ੂਗਰ ਦੇ ਕੁੱਲ ਮਰੀਜ਼ਾਂ ’ਚੋਂ ਲਗਭਗ 18 ਫ਼ੀਸਦੀ ਮਰੀਜ਼ ਪੈਰਾਂ ਦੇ ਜ਼ਖ਼ਮਾਂ (ਫੁੱਟ ਅਲਸਰ) ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ’ਤੇ ਇਨਫੈਕਸ਼ਨ ਅਤੇ ਅੰਗ ਗੁਆਉਣ ਦਾ ਵੱਡਾ ਖ਼ਤਰਾ ਬਣਿਆ ਰਹਿੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਨਾ ਸਿਰਫ਼ ਪੈਰਾਂ ਦੇ ਨੁਕਸਾਨ ਦਾ ਕਾਰਨ ਬਣ ਰਹੀ ਹੈ, ਸਗੋਂ ਦਿਲ ਦੇ ਰੋਗਾਂ ਸਮੇਤ ਕਈ ਹੋਰ ਗੰਭੀਰ ਬਿਮਾਰੀਆਂ ਨੂੰ ਵੀ ਜਨਮ ਦੇ ਰਹੀ ਹੈ।