01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਾਕਿ ਦੇ ਨਾਰੋਵਾਲ ’ਚ ਮਦਰੱਸੇ ਦੇ ਵਿਸਥਾਰ ਲਈ ਢਾਹਿਆ ਇਕ ਸਦੀ ਪੁਰਾਣਾ ਹਿੰਦੂ ਮੰਦਿਰ

ਪਾਕਿ ਦੇ ਨਾਰੋਵਾਲ ’ਚ ਮਦਰੱਸੇ ਦੇ ਵਿਸਥਾਰ ਲਈ ਢਾਹਿਆ ਇਕ ਸਦੀ ਪੁਰਾਣਾ ਹਿੰਦੂ ਮੰਦਿਰ

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਅੰਮ੍ਰਿਤਸਰ, 1 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਫ਼ਾਰੂਕਾਬਾਦ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਹਿਤ ਢਾਹੇ ਜਾਣ ਤੋਂ ਬਾਅਦ ਹੁਣ ਲਹਿੰਦੇ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਸਿਰਾਜ ’ਚ 100 ਸਾਲ ਤੋਂ ਵੀ ਪੁਰਾਣੇ ਇਤਿਹਾਸਕ ਹਿੰਦੂ ਮੰਦਿਰ ਦੇ ਢਹਿ-ਢੇਰੀ ਹੋਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਘੱਟ ਗਿਣਤੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਪਾਕਿਸਤਾਨ ਮਸੀਹਾ ਮਿੱਲਤ ਪਾਰਟੀ (ਪੀ. ਐੱਮ. ਐੱਮ. ਪੀ.) ਨੇ ਦੋਸ਼ ਲਗਾਇਆ ਹੈ ਕਿ ਨਾਲ ਲੱਗਦੇ ਇਕ ਮਦਰਸੇ ਦੇ ਵਿਸਥਾਰ ਲਈ ਮੰਦਿਰ ਨੂੰ ਜਾਣਬੁੱਝ ਕੇ ਢਾਹਿਆ ਗਿਆ ਹੈ। ਪੀ. ਐੱਮ. ਐੱਮ. ਪੀ. ਦੇ ਚੇਅਰਮੈਨ ਅਸਲਮ ਪਰਵੇਜ਼ ਸਹੋਤਰਾ ਨੇ ਦੋਸ਼ ਲਗਾਇਆ ਕਿ ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਕੁਝ ਲੋਕਾਂ ਨੇ ਮੰਦਿਰ ਨੂੰ ਢਾਹ ਦਿੱਤਾ ਤੇ ਇਸ ਦੀਆਂ ਇੱਟਾਂ, ਗੁੰਬਦ ਦੀਆਂ ਧਾਤੂ ਫਿਟਿੰਗਾਂ ਅਤੇ ਹੋਰ ਸਾਰਾ ਸਮਾਨ ਉੱਥੋਂ ਚੁੱਕ ਕੇ ਲੈ ਗਏ। ਸਹੋਤਰਾ ਨੇ ਪਿੰਡ ਸਿਰਾਜ ਦੇ ਸਥਾਨਕ ਲੋਕਾਂ ਸਮੇਤ ਲਹਿੰਦੇ ਪੰਜਾਬ ਦੇ ਵਧੀਕ ਗ੍ਰਹਿ ਸਕੱਤਰ ਨਾਲ ਮੁਲਾਕਾਤ ਕਰਕੇ ਲਿਖਤੀ ਦਰਖ਼ਾਸਤ ਸੌਂਪੀ ਹੈ। ਸਹੋਤਰਾ ਅਨੁਸਾਰ ਮੰਦਿਰ ਨਾਲ ਲੱਗਦੀ ਜ਼ਮੀਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਵਲੋਂ ਇਕ ਮਦਰਸੇ ਨੂੰ ਲੀਜ਼ ’ਤੇ ਦਿੱਤੀ ਗਈ ਸੀ । ਕਈ ਸਾਲਾਂ ਤੱਕ ਕਿਰਾਇਆ ਨਾ ਭਰਨ ਕਾਰਨ ਇਹ ਲੀਜ਼ ਰੱਦ ਕਰ ਦਿੱਤੀ ਗਈ ਸੀ । ਦੂਜੇ ਪਾਸੇ, ਬੋਰਡ ਦੇ ਅਧਿਕਾਰੀ ਇਫ਼ਤਿਖ਼ਾਰ ਰਾਣਾ ਨੇ ਮੰਦਿਰ ਨੂੰ ਢਾਹੁਣ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਮੁਹਿੰਮ ਦੇ ਤੀਜੇ ਦਿਨ ਕੱਚਾ ਜ਼ੀਰਾ ਰੋਡ ਦੀ ਸਫ਼ਾਈ ਕਰਵਾਈ ਅਗਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਐਫ.ਆਈ.ਆਰ. ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਫ਼...
Ad Position 24