05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੋਹਨਜੀਤ ਮਾਮਲੇ ਵਿਚ ਸੰਘਰਸ਼ ਕਮੇਟੀ ਦੀ ਪੁਲਿਸ ਮੁਖੀ ਨਾਲ਼ ਪਲੇਠੀ ਮੀਟਿੰਗ ਰਹੀ ਬੇਸਿੱਟਾ

ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਦੀ ਪੁਲਿਸ ਵਲੋਂ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੀੜਤ ਧਿਰ ਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਹੋਈ ਪਹਿਲੀ ਵਾਰਤਾਲਾਪ ਅੱਜ ਪੂਰੀ ਤਰ੍ਹਾਂ ਬੇਸਿੱਟਾ ਰਹੀ। ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨਾਲ਼ ਸੰਘਰਸ਼ ਕਮੇਟੀ ਦੇ ਗਏ ਵਫ਼ਦ ਦੀ ਅਗਵਾਈ ਮੋਹਨਜੀਤ ਸਿੰਘ ਦੇ ਦਾਦਾ ਮਾ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਦੀ ਪੁਲਿਸ ਵਲੋਂ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੀੜਤ ਧਿਰ ਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਹੋਈ ਪਹਿਲੀ ਵਾਰਤਾਲਾਪ ਅੱਜ ਪੂਰੀ ਤਰ੍ਹਾਂ ਬੇਸਿੱਟਾ ਰਹੀ। ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨਾਲ਼ ਸੰਘਰਸ਼ ਕਮੇਟੀ ਦੇ ਗਏ ਵਫ਼ਦ ਦੀ ਅਗਵਾਈ ਮੋਹਨਜੀਤ ਸਿੰਘ ਦੇ ਦਾਦਾ ਮਾ. ਬਲਦੇਵ ਸਿੰਘ ਲੱਧਾ ਸ਼ੇਰੋਂ ਵਲੋਂ ਕੀਤੀ ਜਾ ਰਹੀ ਸੀ, ਜਦ ਕਿ ਵਫ਼ਦ ਵਿਚ ਐਡਵੋਕੇਟ ਜਗਮੀਤ ਸਿੰਘ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਵਤਾਰ ਸਿੰਘ ਕਾਹਨਗੜ੍ਹ, ਗੋਲਡੀ ਰੱਤੋਕੇ ਆਦਿ ਵੀ ਮੌਜੂਦ ਸਨ । ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਕਿਹਾ ਕਿ ਮਾਸਟਰ ਬਲਦੇਵ ਸਿੰਘ ਨੇ ਜ਼ੋਰਦਾਰ ਢੰਗ ਨਾਲ ਜ਼ਿਲ੍ਹਾ ਪੁਲਿਸ ਮੁਖੀ ਕੋਲ ਮੋਹਨਜੀਤ ਸਿੰਘ ਦੇ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦੇ ਪੁਲਿਸ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਬਾਹਰ ਧਰਨਾ ਜੋ 6 ਸਤੰਬਰ ਨੂੰ ਵਰਦੀਧਾਰੀ ਸਿਸਟਮ ਖ਼ਿਲਾਫ਼ ਲੱਗਣਾ ਹੈ ਜ਼ਰੂਰ ਲੱਗੇਗਾ। ਨਮੋਲ ਨੇ ਅਪੀਲ ਕੀਤੀ ਕਿ ਭਲਕੇ ਦੇ ਧਰਨੇ ਵਿਚ ਇਨਸਾਫ਼ ਪਸੰਦ ਲੋਕ ਕਾਲੇ ਕੱਪੜੇ, ਕਾਲੇ ਪਰਨੇ ਜਾਂ ਕਾਲੀਆਂ ਪੱਗਾਂ ਬੰਨ੍ਹ ਕੇ ਆਉਣ । ਇਸ ਮੌਕੇ ਸਤਨਾਮ ਸਿੰਘ ਰੱਤੋਕੇ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਇਸਤਰੀ ਵਿੰਗ ਵਲੋਂ ਚੰਡੀਗੜ੍ਹ ’ ਚ ਰੋਸ ਮਾਰਚ ਅਗਲੀ ਖ਼ਬਰ ਖੜ੍ਹੇ ਟਰੱਕ ’ਚ ਮੋਟਰਸਾਈਕਲ ਵੱਜਣ ਨਾਲ ਤਿੰਨ ਨੌਜਵਾਨਾਂ ਦੀ ਮੌਤ
Ad Position 24