08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦੋ ਸਾਲ ਬੀਤਣ ਦਾ ਹਵਾਲਾ ਦੇ ਕੇ ਨੌਕਰੀ ਤੋਂ ਨਹੀਂ ਰੋਕ ਸਕਦੀ ਸਰਕਾਰ-ਹਾਈ ਕੋਰਟ

ਚੰਡੀਗੜ੍ਹ, 7 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੇ ਅਹੁਦਿਆਂ ’ਤੇ ਚੋਣ ਹੋਣ ਦੇ ਬਾਵਜੂਦ ਨਿਯੁਕਤੀ ਤੋਂ ਵਾਂਝੇ ਰਹਿ ਗਏ 35 ਅਧਿਆਪਕਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ । ਹਾਈ ਕੋਰਟ ਨੇ ਪੰਜਾਬ ਸਰਕਾਰ ਵਲੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਦੋ ਸਾਲ ਬੀਤ ਜਾਣ ਦਾ ਹਵਾਲਾ ਦੇ ਕੇ ਉਡੀਕ ਸੂਚੀ ਵਿਚ ਸ਼ਾਮਿਲ ਉਮੀਦਵਾਰਾਂ ਦੀ ਨਿਯੁਕਤੀ ਰੋਕਣ ਸਬੰਧੀ ਹੁਕਮ ਰੱਦ ਕਰ ਦਿੱਤੇ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਚੰਡੀਗੜ੍ਹ, 7 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੇ ਅਹੁਦਿਆਂ ’ਤੇ ਚੋਣ ਹੋਣ ਦੇ ਬਾਵਜੂਦ ਨਿਯੁਕਤੀ ਤੋਂ ਵਾਂਝੇ ਰਹਿ ਗਏ 35 ਅਧਿਆਪਕਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ । ਹਾਈ ਕੋਰਟ ਨੇ ਪੰਜਾਬ ਸਰਕਾਰ ਵਲੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਦੋ ਸਾਲ ਬੀਤ ਜਾਣ ਦਾ ਹਵਾਲਾ ਦੇ ਕੇ ਉਡੀਕ ਸੂਚੀ ਵਿਚ ਸ਼ਾਮਿਲ ਉਮੀਦਵਾਰਾਂ ਦੀ ਨਿਯੁਕਤੀ ਰੋਕਣ ਸਬੰਧੀ ਹੁਕਮ ਰੱਦ ਕਰ ਦਿੱਤੇ ਹਨ । ਅਦਾਲਤ ਨੇ ਸਪੱਸ਼ਟ ਕੀਤਾ ਕਿ ਸਮਾਂ ਬੀਤ ਜਾਣਾ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਤੋਂ ਵਾਂਝਾ ਕਰਨ ਦਾ ਕਾਨੂੰਨੀ ਆਧਾਰ ਨਹੀਂ ਬਣ ਸਕਦਾ । ਜਸਟਿਸ ਕੁਲਦੀਪ ਤਿਵਾੜੀ ਨੇ ਬਾਲਕਰ ਰਾਮ ਤੇ ਹੋਰਨਾਂ, ਸੰਦੀਪ ਕੌਰ ਤੇ ਹੋਰਨਾਂ ਅਤੇ ਅਨੂਪ ਕੌਰ ਤੇ ਹੋਰਨਾਂ ਵਲੋਂ ਦਾਇਰ ਪਟੀਸ਼ਨਾਂ ’ਤੇ 7 ਸਤੰਬਰ ਨੂੰ ਫ਼ੈਸਲਾ ਸੁਣਾਉਂਦਿਆਂ 9 ਜੁਲਾਈ 2021 ਅਤੇ 18 ਅਗਸਤ 2021 ਦੇ ਸਬੰਧਿਤ ਹੁਕਮਾਂ ਨੂੰ ਰੱਦ ਕਰ ਦਿੱਤਾ । ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਉਡੀਕ ਸੂਚੀ ਵਿਚ ਸ਼ਾਮਿਲ ਅਤੇ 9 ਜੁਲਾਈ 2021 ਦੇ ਪੱਤਰ ਤਹਿਤ ਨਿਯੁਕਤੀ ਲਈ ਨਿਰਦੇਸ਼ਿਤ 16 ਹੈੱਡ ਟੀਚਰ ਅਤੇ 19 ਸੈਂਟਰ ਹੈੱਡ ਟੀਚਰ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਮੈਰਿਟ ਦੇ ਆਧਾਰ ’ਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਮਾਮਲਾ ਸਾਲ 2019 ’ਚ ਸ਼ੁਰੂ ਹੋਈ ਭਰਤੀ ਪ੍ਰਕਿਰਿਆ ਨਾਲ ਸਬੰਧਿਤ ਹੈ। ਅਦਾਲਤ ਨੇ ਕਿਹਾ ਕਿ ਜੇਕਰ ਮਨਜ਼ੂਰਸ਼ੁਦਾ ਅਹੁਦੇ ਉਪਲਬਧ ਨਹੀਂ ਹਨ ਤਾਂ ਵਿਭਾਗ ਲੋੜ ਅਨੁਸਾਰ ਵਾਧੂ ਅਹੁਦੇ ਸਿਰਜ ਕੇ ਇਨ੍ਹਾਂ ਉਮੀਦਵਾਰਾਂ ਨੂੰ ਅਨੁਕੂਲ ਕਰ ਸਕਦਾ ਹੈ । ਨਿਯੁਕਤੀਆਂ ਭਵਿੱਖੀ ਪ੍ਰਭਾਵ ਨਾਲ ਹੋਣਗੀਆਂ ਤੇ ਅਦਾਲਤ ਦੇ ਪ੍ਰਮਾਣਿਤ ਹੁਕਮ ਦੀ ਕਾਪੀ ਮਿਲਣ ਤੋਂ ਦੋ ਮਹੀਨਿਆਂ ਦੇ ਅੰਦਰ ਪੂਰੀ ਪ੍ਰਕਿਰਿਆ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਸਾਰੀਆਂ ਸਰਕਾਰੀ ਇਮਾਰਤਾਂ , ਪੁਲਾਂ ਅਤੇ ਕਲਵਰਟਾਂ ਦੇ ਢਾਂਚਿਆਂ ਦੀ ਹੋਵੇਗੀ ਜਾਂਚ - ਹਰਭਜਨ ਸਿੰਘ ਈ . ਟੀ .... ਅਗਲੀ ਖ਼ਬਰ 8-09-2026
Ad Position 24