08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਭੰਮੇ ਖ਼ੁਰਦ ਦੇ ਵਾਟਰ ਵਰਕਸ ਦੇ ਡੱਗ ’ਚ ਡੁੱਬਣ ਕਾਰਨ ਮਾਂ ਅਤੇ 2 ਬੱਚਿਆਂ ਦੀ ਮੌਤ

ਝੁਨੀਰ (ਮਾਨਸਾ), 7 ਸਤੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਭੰਮੇ ਖ਼ੁਰਦ ਵਿਖੇ 2 ਬੱਚਿਆਂ ਸਮੇਤ ਮਾਂ ਦੀ ਵਾਟਰ ਵਰਕਸ ਦੇ ਡੱਗ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ । ਜਾਣਕਾਰੀ ਮੁਤਾਬਿਕ ਪਿੰਡ ’ਚ ਅਵਾਰਾ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਕਰਨ ਵਾਸਤੇ ਕਿਸਾਨਾਂ ਨੇ ਰਾਖੇ ਰੱਖੇ ਹੋਏ ਸਨ ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਝੁਨੀਰ (ਮਾਨਸਾ), 7 ਸਤੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਭੰਮੇ ਖ਼ੁਰਦ ਵਿਖੇ 2 ਬੱਚਿਆਂ ਸਮੇਤ ਮਾਂ ਦੀ ਵਾਟਰ ਵਰਕਸ ਦੇ ਡੱਗ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ । ਜਾਣਕਾਰੀ ਮੁਤਾਬਿਕ ਪਿੰਡ ’ਚ ਅਵਾਰਾ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਕਰਨ ਵਾਸਤੇ ਕਿਸਾਨਾਂ ਨੇ ਰਾਖੇ ਰੱਖੇ ਹੋਏ ਸਨ । ਦਲੀਪ ਰਾਮ ਦੀ ਪਤਨੀ ਸੰਤਰਾ ਦੇਵੀ (28) ਬੇਟੀ ਸਕੀਨਾ (9) ਅਤੇ ਬੇਟਾ ਅਜੇ (7) ਦੀ ਪਾਣੀ ਵਾਲੇ ਡੱਗ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ । ਥਾਣਾ ਝੁਨੀਰ ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਸੰਤਰਾ ਦੇਵੀ ਵਾਟਰ ਵਰਕਸ ਕੋਲ 3 ਬੱਚਿਆਂ ਸਮੇਤ ਕੱਖ ਆਦਿ ਵੱਢਣ ਗਈ ਸੀ ਕਿ ਬੱਚੇ ਅਚਾਨਕ ਵਾਟਰ ਵਰਕਸ ਦੇ ਡੱਗ ਵੱਲ ਚਲੇ ਗਏ । ਮੌਕੇ ’ਤੇ ਪਹੁੰਚ ਕੇ ਇਹ ਸੂਚਨਾ ਪ੍ਰਾਪਤ ਹੋਈ ਹੈ ਕਿ ਬੱਚੇ ਪਾਣੀ ਪੀਣ ਲਈ ਡੱਗ ਦੇ ਕੰਢੇ ਗਏ ਤੇ ਪੈਰ ਫਿਸਲਣ ਕਰ ਕੇ ਬੱਚੇ ਪਾਣੀ ’ਚ ਡੁੱਬ ਗਏ । ਤੀਸਰੇ ਬੱਚੇ ਨੇ ਰੌਲਾ ਪਾਇਆ ਤੇ ਮਾਂ ਉਨ੍ਹਾਂ ਨੂੰ ਬਚਾਉਣ ਲਈ ਡੱਗ ਕੋਲ ਗਈ ਤਾਂ ਬਚਾਉਣ ਦੇ ਚੱਕਰ ’ਚ ਉਹ ਵੀ ਤਿਲਕ ਕੇ ਡੱਗ ’ਚ ਡੁੱਬ ਗਈ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ । ਮ੍ਰਿਤਕਾਂ ਨੂੰ ਪਾਣੀ ’ਚੋਂ ਕੱਢ ਕੇ ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੇ ਫਾਰਮ ਹਾਊਸ ਦੀਆਂ ਚਾਬੀਆਂ, ਮੋਬਾਈਲ ਤੇ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁੜ ਟਲੀ ਅਗਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ ਦੇ ਸੰਚਾਲਨ ਖੇਤਰ ’ ਚ ਡਰੋਨਾਂ ਦੀ ਗਤੀਵਿਧੀ ਨਾਲ ਮਚਿਆ ਹੜਕੰਪ , ਹਵਾਈ ਆਵਾਜਾਈ ਰਹੀ ਠੱਪ ਗੁਰਪ੍...
Ad Position 24