ਪੰਜਾਬ ’ਚ 700 ਕਰੋੜ ਤੋਂ ਵੱਧ ਜੀ.ਐਸ.ਟੀ. ਰਿਫੰਡ ਬਕਾਇਆ, ਵਪਾਰੀ ਪ੍ਰੇਸ਼ਾਨ-ਅਨਿਲ ਸਰੀਨ
ਲੁਧਿਆਣਾ, 9 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਟੈਕਸ ਬਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨਿਲ ਸਰੀਨ ਨੇ ਪੰਜਾਬ ਸਰਕਾਰ ਅਤੇ ਜੀ. ਐਸ.
ਲੁਧਿਆਣਾ, 9 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਟੈਕਸ ਬਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨਿਲ ਸਰੀਨ ਨੇ ਪੰਜਾਬ ਸਰਕਾਰ ਅਤੇ ਜੀ.ਐਸ.ਟੀ. ਵਿਭਾਗ ਤੋਂ ਵਪਾਰੀਆਂ ਦੇ 700 ਕਰੋੜ ਤੋਂ ਵੱਧ ਬਕਾਇਆ ਰਿਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਿਫੰਡ ਦੀ ਰਕਮ ਲੰਮੇ ਸਮੇਂ ਤੋਂ ਫਸੀ ਹੋਣ ਕਾਰਨ ਵਪਾਰੀਆਂ ਦੀ ਕਾਰੋਬਾਰੀ ਪੂੰਜੀ ਪ੍ਰਭਾਵਿਤ ਹੋ ਰਹੀ ਹੈ। ਸਰੀਨ ਨੇ ਕਿਹਾ ਕਿ ਮਾਰਚ ਤੋਂ ਸਤੰਬਰ ਤਕ ਮੁੜ ਵੱਡੀ ਗਿਣਤੀ ਵਿਚ ਰਿਫੰਡ ਬਕਾਇਆ ਹਨ । ਉਨ੍ਹਾਂ ਕਿਹਾ ਕਿ ਰਿਫੰਡ ਰੋਕ ਕੇ ਜੀ.ਐਸ.ਟੀ. ਮਾਲੀਏ ਵਿਚ ਵਾਧੇ ਦੇ ਦਾਅਵੇ ਅਸਲ ਤਸਵੀਰ ਨਹੀਂ ਦਰਸਾਉਂਦੇ। ਉਨ੍ਹਾਂ ਵਿਭਾਗ ਵਲੋਂ ਵਪਾਰੀਆਂ ਨੂੰ ਵਾਰ-ਵਾਰ ਨੋਟਿਸ ਜਾਰੀ ਕਰਨ ਅਤੇ ਵਾਧੂ ਦਸਤਾਵੇਜ਼ ਮੰਗਣ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ 15 ਦਿਨਾਂ ਵਿਚ ਸਾਰੇ ਬਕਾਇਆ ਰਿਫੰਡ ਜਾਰੀ ਨਾ ਕੀਤੇ ਗਏ ਤਾਂ ਪੰਜਾਬ ਦੀਆਂ ਸਾਰੀਆਂ ਟੈਕਸ ਬਾਰਾਂ ਸਮੂਹਿਕ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੀਆਂ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਓਮ ਕਮਲ, ਪ੍ਰਿੰਸ, ਅਸ਼ੋਕ ਵਡੇਰਾ, ਗੌਰਵ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।