09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਮਨਦੀਪ ਸਿੰਘ ਸਿੱਧੂ ਤਲਵੰਡੀ ਸਾਬੋ ਤੇ ਲੱਖਾ ਸਿਧਾਣਾ ਮੌੜ ਤੋਂ ਹਲਕਾ ਇੰਚਾਰਜ ਐਲਾਨੇ

ਜਲੰਧਰ, 9 ਸਤੰਬਰ (ਸ਼ਿਵ)-ਮੋਹਾਲੀ ਦੇ ਚਰਚਿਤ ਸਨਟੈੱਕ ਸਿਟੀ ਹਾਊਸਿੰਗ ਪ੍ਰਾਜੈਕਟ ਦੀਆਂ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਸੂਬੇ ਦੇ ਸਾਬਕਾ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਪਹਿਲਾਂ ਪੇਸ਼ ਨਹੀਂ ਹੋ ਸਕੇ ਸੀ ਤਾਂ ਅੱਜ ਉਹ ਇਸ ਮਾਮਲੇ ਵਿਚ ਚੱਲ ਰਹੀ ਜਾਂਚ ਵਿਚ ਸ਼ਾਮਿਲ ਹੋਣ ਲਈ ਈ. ਡੀ.

Ad Position 21
repet_subhas-goyals [Copy P29]
ਈ. ਡੀ. ਦਫ਼ਤਰ ਵਿਚ ਪੇਸ਼ ਹੋਣ ਲਈ ਜਾਂਦੇ ਹੋਏ ਅਨੁਰਾਗ ਵਰਮਾ। ਤਸਵੀਰ. ਜੀ. ਪੀ. ਸਿੰਘ 10-09-2026
ਜਲੰਧਰ, 9 ਸਤੰਬਰ (ਸ਼ਿਵ)-ਮੋਹਾਲੀ ਦੇ ਚਰਚਿਤ ਸਨਟੈੱਕ ਸਿਟੀ ਹਾਊਸਿੰਗ ਪ੍ਰਾਜੈਕਟ ਦੀਆਂ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਸੂਬੇ ਦੇ ਸਾਬਕਾ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਪਹਿਲਾਂ ਪੇਸ਼ ਨਹੀਂ ਹੋ ਸਕੇ ਸੀ ਤਾਂ ਅੱਜ ਉਹ ਇਸ ਮਾਮਲੇ ਵਿਚ ਚੱਲ ਰਹੀ ਜਾਂਚ ਵਿਚ ਸ਼ਾਮਿਲ ਹੋਣ ਲਈ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਜਲੰਧਰ ਜ਼ੋਨਲ ਦਫ਼ਤਰ ਵਿਚ ਪੇਸ਼ ਹੋਏ, ਜਿੱਥੇ ਕਿ ਉਨ੍ਹਾਂ ਤੋਂ ਕਰੀਬ 10 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁਛਗਿੱਛ ਕੀਤੀ ਗਈ ਹੈ। ਉਧਰ ਇਸ ਮਾਮਲੇ ਵਿਚ ਈ. ਡੀ. ਵਲੋਂ ਮੋਹਾਲੀ ਦੇ ਐਸ.ਐਸ.ਪੀ. ਨੂੰ ਵੀ 10 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ । ਸ੍ਰੀ ਅਨੁਰਾਗ ਵਰਮਾ ਨੂੰ ਪਹਿਲਾਂ 31 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਈ. ਡੀ. ਕੋਲ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਸੀ ਤਾਂ ਬਾਅਦ ਵਿਚ ਉਨ੍ਹਾਂ ਨੂੰ 7 ਸਤੰਬਰ ਦਾ ਸਮਾਂ ਦਿੱਤਾ ਗਿਆ ਸੀ ਪਰ 7 ਸਤੰਬਰ ਨੂੰ ਈ. ਡੀ. ਦੇ ਅਧਿਕਾਰੀਆਂ ਦੇ ਰੁਝੇ ਹੋਣ ਕਰਕੇ ਅਨੁਰਾਗ ਵਰਮਾ ਨੂੰ ਬਾਅਦ ਵਿਚ 7 ਨੂੰ ਨਹੀਂ ਸੱਦਿਆ ਗਿਆ ਸੀ ਤਾਂ ਸ੍ਰੀ ਵਰਮਾ ਨੂੰ ਅੱਜ ਦਫ਼ਤਰ ਵਿਚ ਸੱਦਿਆ ਗਿਆ ਸੀ । ਅਨੁਰਾਗ ਵਰਮਾ ਸਵੇਰੇ ਕਰੀਬ 11.07 ’ਤੇ ਈ. ਡੀ. ਦਫ਼ਤਰ ਵਿਚ ਪੁੱਜੇ ਗਏ ਸਨ ਤਾਂ ਉਹ ਦਫ਼ਤਰ ਵਿਚ ਅੰਦਰ ਜਾਣ ਵੇਲੇ ਰਜਿਸਟਰ ’ਤੇ ਹਸਤਾਖ਼ਰ ਕਰਕੇ ਗਏ ਸੀ ਤਾਂ ਉਨ੍ਹਾਂ ਦੇ ਹਥਾਂ ਵਿਚ ਦਸਤਾਵੇਜ਼ਾਂ ਦੀਆਂ ਫਾਈਲ ਮੌਜੂਦ ਸੀ। ਆਈ. ਏ. ਐਸ. ਅਧਿਕਾਰੀ ਤੋਂ ਹੋਈ ਪੁਛਗਿੱਛ ਬਾਰੇ ਚਾਹੇ ਜਾਣਕਾਰੀ ਨਹੀਂ ਮਿਲ ਸਕੀ ਹੈ ਦੱਸਿਆ ਜਾਂਦਾ ਹੈ ਕਿ ਏਜੰਸੀ ਅਫਸਰਾਂ ਵਲੋਂ ਪਹਿਲਾਂ ਹੀ ਜਾਂਚ ਵਿਚ ਸ਼ਾਮਿਲ ਦਸਤਾਵੇਜ਼ ਵੀ ਤਲਬ ਕੀਤੇ ਗਏ ਸਨ ਤਾਂ ਇਸ ਤੋਂ ਇਲਾਵਾ ਇਸ ਜਾਂਚ ਨਾਲ ਜੁੜੇ ਕਈ ਸਵਾਲ ਅਧਿਕਾਰੀ ਤੋਂ ਕੀਤੇ ਗਏ ਸਨ । ਏਜੰਸੀ ਦੇ ਅਧਿਕਾਰੀਆਂ ਵਲੋਂ ਜਾਂਚ ਐਨੀ ਜ਼ਿਆਦਾ ਲੰਬੀ ਸੀ ਕਿ ਅਨੁਰਾਗ ਵਰਮਾ ਰਾਤ 9 ਵਜੇ ਤੋਂ ਬਾਅਦ ਹੀ ਈ. ਡੀ. ਦੇ ਦਫ਼ਤਰ ਤੋਂ ਬਾਹਰ ਆਏ । ਈ. ਡੀ. ਵਲੋਂ ਜਿਹ਼਼ੜੀ ਜਾਂਚ ਕੀਤੀ ਗਈ ਸੀ। ਉਸ ਵਿਚ ਸਨਟੈੱਕ ਸਿਟੀ ਪ੍ਰਾਜੈਕਟ ਨਾਲ ਸਬੰਧਿਤ ਚੇਂਜ ਆਫ਼ ਲੈਂਡ ਯੂਜ਼ ਦੀਆਂ ਮਨਜ਼ੂਰੀਆਂ ਅਤੇ ਲੇਆਊਟ ਵਿਚ ਕੀਤੀਆਂ ਤਬਦੀਲੀਆਂ ਨੂੰ ਖੰਗਾਲਿਆ ਜਾ ਰਿਹਾ ਹੈ । ਇਸੇ ਮਾਮਲੇ ਵਿਚ ਆਈ.ਏ.ਐਸ. ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ ਵੀ 18 ਤੇ 27 ਅਗਸਤ ਨੂੰ ਦੋ ਵਾਰ ਸੰਮਨ ਕਰਕੇ ਕਈ ਘੰਟੇ ਤੱਕ ਲੰਬੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ । ਇਕ ਜਾਣਕਾਰੀ ਮੁਤਾਬਕ ਜਾਂਚ ਏਜੰਸੀ ਵੱਲੋਂ ਇਸ ਮਾਮਲੇ ਨੂੰ ਹਵਾਲਾ ਰਾਸ਼ੀ ਦੇ ਪੱਖ ਤੋਂ ਵੀ ਜਾਂਚਿਆ ਜਾ ਰਿਹਾ ਹੈ । ਆਉਣ ਵਾਲੇ ਸਮੇਂ ਵਿਚ ਕੇਂਦਰੀ ਏਜੰਸੀ ਹੋਰ ਵੀ ਕਈ ਨਵੇਂ ਮਾਮਲਿਆਂ ਵਿਚ ਕਈ ਹੋਰ ਲੋਕਾਂ ਨੂੰ ਤਲਬ ਕਰ ਸਕਦੀ ਹੈ । ਸ੍ਰੀ ਅਨੁਰਾਗ ਵਰਮਾ ਇਸ ਵੇਲੇ ਵਧੀਕ ਮੁੱਖ ਸਕੱਤਰ (ਮਾਲ) ਦੇ ਅਹੁਦੇ ’ਤੇ ਕੰਮ ਕਰ ਰਹੇ ਹਨ ਤਾਂ ਈ. ਡੀ. ਜਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਅਨੁਰਾਗ ਵਰਮਾ ਉਸ ਵੇਲੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ ਦੇ ਮੁੱਖੀ ਸਨ । ਉਧਰ ਸ਼ਾਮ ਨੂੰ ਈ. ਡੀ. ਦਫ਼ਤਰ ਤੋਂ ਜਦੋਂ ਅਨੁਰਾਗ ਵਰਮਾ ਬਾਹਰ ਆਏ ਤਾਂ ਮੀ਼ਡੀਆਕਰਮੀਆਂ ਦੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਏਜੰਸੀ ਵਲੋਂ ਜਿਹੜੇ ਦਸਤਾਵੇਜ਼ ਮੰਗੇ ਗਏ ਸਨ, ਉਹ ਉਪਲਬਧ ਕਰਵਾ ਦਿੱਤੇ ਗਏ ਹਨ । ਅੱਗੇ ਤੋਂ ਵੀ ਏਜੰਸੀ ਨਾਲ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੀ ਘਟਨਾ ਦੇ ਵਿਰੋਧ ਵਿਚ ਅੱਜ ਜਲੰਧਰ ਤੇ ਹੁਸ਼ਿਆਰਪੁਰ ’ਚ ਬੰਦ ਦਾ ਐਲਾਨ ਅਗਲੀ ਖ਼ਬਰ ਚਰਨਜੀਤ ਸਿੰਘ ਚੰਨੀ ਸਮੇਤ ਵੱਖ-ਵੱਖ ਸੰਸਦ ਮੈਂਬਰ ਸੰਸਦ ਰਤਨ ਪੁਰਸਕਾਰ ਨਾਲ ਸਨਮਾਨਿਤ
Ad Position 24