09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬੰਦੀ ਸਿੰਘਾਂ ਦੀ ਰਿਹਾਈ ਲਈ ਫ਼ਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ 2 ਦਿਨਾਂ ਇਤਿਹਾਸਕ ਬੰਦੀ ਛੋੜ ਮਾਰਚ ਦਾ ਐਲਾਨ

ਚੰਡੀਗੜ੍ਹ, 9 ਸਤੰਬਰ (ਅਜਾਇਬ ਸਿੰਘ ਔਜਲਾ) - ਕਿਸਾਨ ਭਵਨ ਚੰਡੀਗੜ੍ਹ ਵਿਚ ਅੱਜ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ, ਕਿਸਾਨ - ਮਜ਼ਦੂਰ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਨਾਲ ਵਿਸ਼ੇਸ਼ ਸਾਂਝੀ ਮੀਟਿੰਗ ਕੀਤੀ ਗਈ। ਇਸ ਇਕੱਤਰਤਾ ਦੀ ਇਹ ਵਿਸ਼ੇਸ਼ਤਾ ਰਹੀ ਕਿ ਪੌਣੇ ਚਾਰ ਸਾਲਾਂ ਤੋਂ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਪਹਿਲੀ ਵਾਰ ਸਿੱਖਾਂ ਦੀਆਂ 3 ਵੱਡੀਆਂ ਸੰਸਥਾਵਾਂ ਦਿੱਲੀ, ਹਰਿਆਣਾ ਅਤੇ ਪੰਜਾਬ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਮੁੱਖ ਆਗੂ ਕ੍ਰਮਵਾਰ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਬਲਦੇਵ ਸਿੰਘ ਕੈਮਪੁਰ ਅੰਤ੍ਰਿੰਗ ਕਮੇਟੀ ਮੈਂਬਰ ਸ਼ਾਮਿਲ ਹੋਏ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਚੰਡੀਗੜ੍ਹ, 9 ਸਤੰਬਰ (ਅਜਾਇਬ ਸਿੰਘ ਔਜਲਾ) - ਕਿਸਾਨ ਭਵਨ ਚੰਡੀਗੜ੍ਹ ਵਿਚ ਅੱਜ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ, ਕਿਸਾਨ - ਮਜ਼ਦੂਰ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਨਾਲ ਵਿਸ਼ੇਸ਼ ਸਾਂਝੀ ਮੀਟਿੰਗ ਕੀਤੀ ਗਈ। ਇਸ ਇਕੱਤਰਤਾ ਦੀ ਇਹ ਵਿਸ਼ੇਸ਼ਤਾ ਰਹੀ ਕਿ ਪੌਣੇ ਚਾਰ ਸਾਲਾਂ ਤੋਂ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਪਹਿਲੀ ਵਾਰ ਸਿੱਖਾਂ ਦੀਆਂ 3 ਵੱਡੀਆਂ ਸੰਸਥਾਵਾਂ ਦਿੱਲੀ, ਹਰਿਆਣਾ ਅਤੇ ਪੰਜਾਬ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਮੁੱਖ ਆਗੂ ਕ੍ਰਮਵਾਰ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਬਲਦੇਵ ਸਿੰਘ ਕੈਮਪੁਰ ਅੰਤ੍ਰਿੰਗ ਕਮੇਟੀ ਮੈਂਬਰ ਸ਼ਾਮਿਲ ਹੋਏ । ਇਸ ਇਕੱਤਰਤਾ ਵਿਚ ਚਰਚਾ ਦੌਰਾਨ ਆਗੂਆਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੇ ਵਤੀਰੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ । ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਲ ਸਿੰਘ ਫਰਾਂਸ, ਬਾਪੂ ਗੁਰਚਰਨ ਸਿੰਘ, ਜਸਟਿਸ (ਰਿਟ.) ਰਣਜੀਤ ਸਿੰਘ ਨੇ ਦੱਸਿਆ ਕਿ ਆਮ ਸਹਿਮਤੀ ਬਣੀ ਕਿ ਬੰਦੀ ਸਿੰਘਾਂ ਦੀ ਰਿਹਾਈ ਵੱਡੀ ਲੋਕ ਲਾਮਬੰਦੀ ਦੀ ਲੋੜ ਹੈ । ਇਸ ਮੰਤਵ ਲਈ ਸਰਕਾਰ ਨਾਲ ਕਿਸੇ ਟਕਰਾਓ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਤਕ ਜਾਣਾ ਜ਼ਰੂਰੀ ਹੈ । ਇਸ ਨੂੰ ਮੁੱਖ ਰੱਖਦਿਆਂ 2 ਅਕਤੂਬਰ ਤੋਂ 3 ਅਕਤੂਬਰ ਸ਼ਾਮ ਤਕ ਦੋ ਦਿਨਾਂ ਬੰਦੀ ਛੋੜ ਮਾਰਚ ਉਲੀਕਿਆ ਗਿਆ। ਇਹ ਮਾਰਚ ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਪਹਿਲਾ ਪੜਾਅ ਗੁਰਦੁਆਰਾ ਮਸਤੂਆਣਾ ਜ਼ਿਲ੍ਹਾ ਸੰਗਰੂਰ ਵਿਖੇ ਜਾਵੇਗਾ ਉਪਰੰਤ 3 ਅਕਤੂਬਰ ਨੂੰ ਸਵੇਰੇ ਮਾਰਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਵੇਗਾ । ਅੱਜ ਦੀ ਇਸ ਇਕੱਤਰਤਾ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਜਸਟਿਸ (ਰਿਟਾ.) ਰਣਜੀਤ ਸਿੰਘ, ਭਾਈ ਬਲਜੀਤ ਸਿੰਘ ਦਾਦੂਵਾਲ , ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ, ਬਾਬਾ ਬੂਟਾ ਸਿੰਘ ਗੁੜਥੜੀ, ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਫ਼ਿਰੋਜ਼ਪੁਰ, ਗੁਰਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮੰਗਤ ਰਾਮ ਪਾਸਲਾ, ਤਰਸੇਮ ਜੋਧਾਂ, ਰਮਿੰਦਰ ਸਿੰਘ ਪਟਿਆਲਾ ਆਗੂ ਕਿਰਤੀ ਕਿਸਾਨ ਯੂਨੀਅਨ ਤੋਂ ਇਲਾਵਾ ਸੁਰਜੀਤ ਸਿੰਘ ਫੂਲ ਆਗੂ ਬੀ ਕੇ ਯੂ ਕ੍ਰਾਂਤੀਕਾਰੀ, ਕਰਨਲ ਮਾਲਵਿੰਦਰ ਸਿੰਘ ਗੁਰੋਂ ਭਾਈ ਸਤਨਾਮ ਸਿੰਘ ਖੰਡਾ, ਸੁਖਜਿੰਦਰ ਸਿੰਘ ਬੀ.ਕੇ.ਯੂ. ਖੋਸਾ, ਸਤਨਾਮ ਸਿੰਘ ਬਹਿਰੂ, ਪ੍ਰੋ. ਬਲਿੰਦਰ ਸਿੰਘ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਧਿਆਨ ਸਿੰਘ ਭਟੇੜੀ ,ਭਾਈ ਮੋਹਕਮ ਸਿੰਘ , ਭਾਈ ਬਖਸ਼ੀਸ਼ ਸਿੰਘ ਅਖੰਡ ਕੀਰਤਨੀ ਜਥਾ, ਬਲਜੀਤ ਸਿੰਘ ਭਾਊ, ਸਤਨਾਮ ਸਿੰਘ ਮਨਾਵਾਂ, ਬੂਟਾ ਸਿੰਘ ਰਨਸ਼ੀਹ ਦੇ ਨਾਲ-ਨਾਲ ਬਲਦੇਵ ਸਿੰਘ ਬਾਘਾਪੁਰਾਣਾ, ਐਡਵੋਕੇਟੋ ਗੁਰਸ਼ਰਨ ਸਿੰਘ, ਇੰਦਰਬੀਰ ਸਿੰਘ, ਜੀਤ ਸਿੰਘ ਔਲਖ, ਮਲਕੀਤ ਸਿੰਘ ਸੇਖੋਂ, ਬਾਬਾ ਅਮਰਜੀਤ ਸਿੰਘ ਮਰਿਯਾਦਾ, ਸੁੱਖ ਗਿੱਲ ਮੋਗਾ, ਰੇਸ਼ਮ ਸਿੰਘ ਕਾਹਲੋ ਮਜ਼ਦੂਰ ਆਗੂ, ਜਸਵਿੰਦਰ ਸਿੰਘ ਰਾਜਪੁਰਾ, ਮੱਖਣ ਸਿੰਘ ਸਰਦੂਲਗੜ, ਰਜਿੰਦਰ ਸਿੰਘ ਹਾਈ ਜੈਕਰ, ਅੰਮ੍ਰਿਤਪਾਲ ਕੌਰ ਮਲੋਆ ਜਸਵੰਤ ਸਿੰਘ ਮਾਨਸਾ, ਅਮਨਦੀਪ ਸਿੰਘ, ਗੁਰਿੰਦਰ ਸਿੰਘ ਬਾਜਵਾ, ਭਾਈ ਅਮਨਦੀਪ ਸਿੰਘ ਖ਼ਾਲਸਾ ਆਦਿ ਤੇ ਹੋਰ ਨੁਮਾਇੰਦਾ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ... ਅਗਲੀ ਖ਼ਬਰ ਪੰਜਾਬੀਆਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੁੱਦੇ ’ਤੇ ਢਿੱਲੋਂ ਵਲੋਂ ਆਸਟ੍ਰੇਲੀਆਈ ਹਾਈ ਕਮਿਸ਼ਨਰ ਨਾਲ ਮੁਲਾਕਾਤ
Ad Position 24