10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਘਰ ’ਚ ਇਕੱਲੇ ਰਹਿੰਦੇ ਵਿਅਕਤੀ ਦਾ ਕਤਲ

ਘੁਮਾਣ, 10 ਸਤੰਬਰ (ਬੰਮਰਾਹ, ਬਾਵਾ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸੱਖੋਵਾਲ ਦੇ ਡੇਰਿਆਂ ’ਤੇ 58 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਸੱਖੋਵਾਲ ਪਿੰਡ ਦੇ ਡੇਰਿਆਂ ਵਿਚ ਰਹਿੰਦੇ ਸਤਨਾਮ ਸਿੰਘ (57) ਪੁੱਤਰ ਜੋਗਿੰਦਰ ਸਿੰਘ, ਜੋ ਕਿ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ।

Ad Position 21
repet_subhas-goyals [Copy P29]
ਸਤਨਾਮ ਸਿੰਘ ਦੀ ਪੁਰਾਣੀ ਤਸਵੀਰ। 11-09-2026
ਘੁਮਾਣ, 10 ਸਤੰਬਰ (ਬੰਮਰਾਹ, ਬਾਵਾ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸੱਖੋਵਾਲ ਦੇ ਡੇਰਿਆਂ ’ਤੇ 58 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਸੱਖੋਵਾਲ ਪਿੰਡ ਦੇ ਡੇਰਿਆਂ ਵਿਚ ਰਹਿੰਦੇ ਸਤਨਾਮ ਸਿੰਘ (57) ਪੁੱਤਰ ਜੋਗਿੰਦਰ ਸਿੰਘ, ਜੋ ਕਿ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਡੇਰਿਆਂ ’ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਉਸ ਦੇ ਘਰ ਵਿਚ ਤੂੜੀ ਵਾਲੇ ਕਮਰੇ ਵਿਚ ਬੋਰੀਆਂ ਨਾਲ ਢੱਕੀ ਹੋਈ ਲਾਸ਼ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਘੁਮਾਣ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਮੁਖੀ ਰਜਵੰਤ ਕੌਰ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਕਾਫੀ ਖਰਾਬ ਹੋ ਚੁੱਕੀ ਹੈ, ਇੱਥੋਂ ਤੱਕ ਕਿ ਲਾਸ਼ ਵਿਚ ਕੀੜੇ ਚੱਲ ਰਹੇ ਹਨ, ਜਿਸ ਤੋਂ ਲਗਦਾ ਹੈ ਕਿ ਕਤਲ ਕਾਫੀ ਦਿਨ ਪਹਿਲਾਂ ਦਾ ਹੋਇਆ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾਉਣ ਲਈ ਭੇਜੀ ਜਾਵੇਗੀ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਤਿੰਨ-ਚਾਰ ਦਿਨਾਂ ਤੋਂ ਕੋਈ ਫੋਨ ਨਹੀਂ ਆਇਆ, ਜਿਸ ਸੰਬੰਧੀ ਉਨ੍ਹਾਂ ਘਰ ਜਾ ਦੇਖਿਆ ਤਾਂ ਕਤਲ ਦਾ ਪਤਾ ਲੱਗਾ। ਉਨ੍ਹਾਂ ਕਿਹਾ ਕਿ ਘਰ ਵਿਚੋਂ ਕਾਫੀ ਸਮਾਨ ਚੋਰੀ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ ਚ ਗੈਂਗਸਟਰਾਂ ਦੇ ਮੁੱਦੇ ’ ਤੇ ਰੰਧਾਵਾ - ਚੰਨੀ ਦੀ ਅਗਵਾਈ ਹੇਠ ਕਾਂਗਰਸ ਆਗੂਆਂ ਦੇ ਵਫਦ ਵਲੋਂ ਰਾਜਪਾਲ ਨਾਲ ਮੁਲ... ਅਗਲੀ ਖ਼ਬਰ ਰਈਆ ਵਿਖੇ ਕਾਮਰੇਡ ਪਾਸਲਾ ਦੇ ਕਰੀਬੀ ਸਾਥੀ ਗੁਰਨਾਮ ਦਾਊਦ ਨੂੰ ਸ਼ਰਧਾਂਜਲੀਆਂ
Ad Position 24