11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜੂਨੀਅਰ ਏਸ਼ੀਆ ਹਾਕੀ ਕੱਪ: ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਫਾਈਨਲ ਕੱਲ੍ਹ

ਮੋਕੀ (ਚੀਨ), 11 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
‘ਪਲੇਅਰ ਆਫ਼ ਦੀ ਮੈਚ’ ਦੀ ਟਰਾਫ਼ੀ ਹਾਸਲ ਕਰਦਾ ਹੋਇਆ ਗੋਲਕੀਪਰ ਵਿਵੇਕ ਲਾਕੜਾ। 12-09-2026
ਮੋਕੀ (ਚੀਨ), 11 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਚੀਨ ਦੇ ਮੋਕੀ ਵਿਖੇ ਖੇਡੇ ਜਾ ਰਹੇ ਜੂਨੀਅਰ ਪੁਰਸ਼ ਏਸ਼ੀਆ ਹਾਕੀ ਕੱਪ 2026 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਸੈਮੀਫਾਈਨਲ ਮੁਕਾਬਲੇ ’ਚ ਮਲੇਸ਼ੀਆ ’ਤੇ 3-1 ਨਾਲ, ਜਦੋਂਕਿ ਦੱਖਣੀ ਕੋਰੀਆ ਨੇ ਪਾਕਿਸਤਾਨ ’ਤੇ 4-1 ਨਾਲ ਜਿੱਤ ਦਰਜ਼ ਕੀਤੀ। ਪੰਜ ਵਾਰ ਦੀ ਚੈਂਪੀਅਨ ਭਾਰਤੀ ਟੀਮ ਲਈ ਸ਼ਾਨਦਾਰ ਫਾਰਮ ’ਚ ਚਲ ਰਹੇ ਕਪਤਾਨ ਅਨਮੋਲ ਇੱਕਾ ਨੇ ਦੋ ਗੋਲ (16ਵੇਂ ਮਿੰਟ, 54ਵੇਂ ਮਿੰਟ), ਜਦੋਂਕਿ ਸੁਖਵਿੰਦਰ ਸਿੰਘ (51ਵੇਂ ਮਿੰਟ) ਨੇ ਇਕ ਗੋਲ ਕੀਤਾ। ਮਲੇਸ਼ੀਆ ਲਈ ਇਕਲੌਤਾ ਗੋਲ ਐਮ. ਰਾਹੁਲ ਨੇ ਕੀਤਾ।ਮੈਚ ਦੌਰਾਨ ਕਪਤਾਨ ਤੇ ਡ੍ਰੈਗ-ਫਲਿੱਕਰ ਅਨਮੋਲ ਨੇ ਇਕ ਵਾਰ ਫਿਰ ਮੋਹਰੀ ਭੂਮਿਕਾ ਨਿਭਾਈ ਅਤੇ ਪੈਨਲਟੀ ਕਾਰਨਰਾਂ ਰਾਹੀਂ ਦੋ ਗੋਲ ਕਰਕੇ ਟੂਰਨਾਮੈਂਟ ਵਿਚ ਆਪਣੇ ਕੁੱਲ ਗੋਲਾਂ ਦੀ ਗਿਣਤੀ 16 ਤੱਕ ਪਹੁੰਚਾ ਦਿੱਤੀ। ਗੋਲਕੀਪਰ ਵਿਵੇਕ ਲਾਕੜਾ ਦਾ ਪ੍ਰਦਰਸ਼ਨ ਵੀ ਬੇਹੱਦ ਪ੍ਰਭਾਵਸ਼ਾਲੀ ਰਿਹਾ, ਉਸ ਨੇ ਕਈ ਸ਼ਾਨਦਾਰ ਬਚਾਅ ਕੀਤੇ, ਜਿਸ ਵਿਚ ਇਕ ਪੈਨਲਟੀ ਸਟ੍ਰੋਕ ਨੂੰ ਰੋਕਣਾ ਵੀ ਸ਼ਾਮਿਲ ਸੀ।
Ad Position 22
No active advertisement
ਪਿਛਲੀ ਖ਼ਬਰ ਮੁੱਖ ਸਕੱਤਰ ਸਿਨਹਾ ਵਲੋਂ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਮੀਟਿੰਗ ’ਚ ਤਿਆਰੀਆਂ ਦੀ ਸਮੀਖਿਆ ਅਗਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹੇ ਜਾਣ ਸੰਬੰਧੀ ਦਰਸ਼ਨ ਅਭਿਲਾਸ਼ੀ ਸੰਸਥਾ ਵਲੋਂ ਅਰਦਾਸ
Ad Position 24