14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਚੌਲ ਟੋਟਾ 10 ਫ਼ੀਸਦੀ ਦੇਣ ਦੇ ਮਾਮਲੇ ’ਚ ਸ਼ੈਲਰ ਮਾਲਕਾਂ ਵਲੋਂ ਵਾਧੂ ਮੁਆਵਜ਼ੇ ਦੀ ਮੰਗ

ਜਲੰਧਰ, 14 ਸਤੰਬਰ (ਸ਼ਿਵ)- ਰਾਈਸ ਮਿਲਰਜ਼ ਐਸੋਸੀਏਸ਼ਨ (ਪੰਜਾਬ) ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਦੀ ਅਗਵਾਈ ਵਿਚ ਸ਼ੈਲਰ ਮਾਲਕਾਂ ਨੇ ਅੱਜ ਚੰਡੀਗ਼ੜ੍ਹ ਵਿਚ ਕੇਂਦਰੀ ਖੁਰਾਕ ਮੰਤਰਾਲੇ ਤੇ ਪੰਜਾਬ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਆਪਣੇ ਮਸਲੇ ਹੱਲ ਕਰਵਾਉਣ ਦੀ ਮੰਗ ਕੀਤੀ ਹੈ । ਇਸ ਮੌਕੇ ਕੇਂਦਰੀ ਖੁਰਾਕ ਮੰਤਰਾਲੇ ਦੇ ਸਕੱਤਰ ਸੰਜੀਵ ਚੋਪੜਾ, ਐਫ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਜਲੰਧਰ, 14 ਸਤੰਬਰ (ਸ਼ਿਵ)- ਰਾਈਸ ਮਿਲਰਜ਼ ਐਸੋਸੀਏਸ਼ਨ (ਪੰਜਾਬ) ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਦੀ ਅਗਵਾਈ ਵਿਚ ਸ਼ੈਲਰ ਮਾਲਕਾਂ ਨੇ ਅੱਜ ਚੰਡੀਗ਼ੜ੍ਹ ਵਿਚ ਕੇਂਦਰੀ ਖੁਰਾਕ ਮੰਤਰਾਲੇ ਤੇ ਪੰਜਾਬ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਆਪਣੇ ਮਸਲੇ ਹੱਲ ਕਰਵਾਉਣ ਦੀ ਮੰਗ ਕੀਤੀ ਹੈ । ਇਸ ਮੌਕੇ ਕੇਂਦਰੀ ਖੁਰਾਕ ਮੰਤਰਾਲੇ ਦੇ ਸਕੱਤਰ ਸੰਜੀਵ ਚੋਪੜਾ, ਐਫ. ਸੀ. ਆਈ. ਆਲ ਇੰਡੀਆ ਦੇ ਸੀ.ਐਮ.ਡੀ. ਰਵਿੰਦਰਾ ਅਗਰਵਾਲ, ਐਗਜ਼ੈਕਟਿਵ ਡਾਇਰੈਕਟਰ ਸ੍ਰੀ ਰੈਡੀ, ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾਰੀ, ਨਿਤਿਕਾ ਮਹਾਂ ਪ੍ਬੰਧਕ ਐਫ. ਸੀ. ਆਈ. ਪੰਜਾਬ, ਵਰਿੰਦਰ ਸ਼ਰਮਾ ਸਕੱਤਰ ਕਮ ਡਾਇਰੈਕਟਰ ਤੋਂ ਇਲਾਵਾ ਹੋਰ ਵੀ ਸ਼ੈਲਰ ਮਾਲਕ ਹਾਜ਼ਰ ਸਨ।ਇਸ ਮੌਕੇ ਸ਼ੈਲਰ ਮਾਲਕਾਂ ਦਾ ਕਹਿਣਾ ਸੀ ਕਿ ਮਿਲਿੰਗ ਵੇਲੇ ਚੌਲਾਂ ਦਾ ਟੋਟਾ ਹੁਣ 25 ਫ਼ੀਸਦੀ ਦੀ ਦੇਣ ਦੀ ਥਾਂ 10 ਫ਼ੀਸਦੀ ਕੀਤਾ ਗਿਆ ਹੈ। ਇਸ ਵਜੋਂ ਸ਼ੈਲਰ ਮਾਲਕਾਂ ਨੂੰ 50 ਰੁਪਏ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਸ਼ੈਲਰ ਮਾਲਕਾਂ ਦਾ ਕਹਿਣਾ ਸੀ ਕਿ ਪੈਡੀ ਦੀ ਝੋਨੇ ਦੀ ਮਿਲਿੰਗ ਲਈ ਪਹਿਲਾਂ 50-50 ਫੀਸਦੀ ਬਾਰਦਾਨਾ ਲਗਾਇਆ ਜਾਂਦਾ ਸੀ ਤਾਂ ਹੁਣ ਸਰਕਾਰ ਨੂੰ ਸ਼ੈਲਰ ਮਾਲਕਾਂ ਵਲੋਂ 59 ਫ਼ੀਸਦੀ ਬਾਰਦਾਨਾ ਲਗਵਾਉਣ ਤੇ ਸਰਕਾਰ ਵਲੋਂ 41 ਫ਼ੀਸਦੀ ਬਾਰਦਾਨਾ ਲਗਵਾਇਆ ਜਾਂਦਾ ਹੈ ਤਾਂ ਇਸ ਨਾਲ ਸਰਕਾਰ ਨੂੰ ਅਰਬਾਂ ਰੁਪਏ ਦਾ ਫਾਇਦਾ ਹੋਵੇਗਾ। ਐਸੋਸੀਏਸ਼ਨ ਨੇ ਇਹ ਮੁੱਦਾ ਵੀ ਉਠਾਇਆ ਕਿ ਜਿੱਥੇ ਸਰਕਾਰੀ ਸਟੋਰੇਜ ਜਾਂ ਸਮੇਂ ਸਿਰ ਲਿਫਟਿੰਗ ਦੀ ਵਿਵਸਥਾ ਨਹੀਂ ਹੈ, ਉੱਥੇ ਮਿਲਰਾਂ ਨੂੰ ਚੌਲ ਜਮ੍ਹਾਂ ਕਰਵਾਉਣ ਲਈ ਮਜਬੂਰ ਨਾ ਕੀਤਾ ਜਾਵੇ। ਇਸ ਮੌਕੇ ਅਧਿਕਾਰੀਆਂ ਨੇ ਸ਼ੈਲਰ ਮਾਲਕਾਂ ਵਲੋਂ ਉਠਾਏ ਗਏ ਮੁੱਦਿਆਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜੈਪਾਲ ਗੋਇਲ, ਅਮਿਤ ਗੋਇਲ ਰਿਸ਼ੂ, ਵਿਸ਼ਾਲ ਕੁਮਾਰ, ਅਸ਼ਵਨੀ ਗੁਪਤਾ, ਸੰਜੀਵ ਸ਼ੇਰੂ, ਜਗਜੀਤ ਸਿੰਘ, ਬਲਵਿੰਦਰ ਸਿੰਘ ਧੂਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਐਲਾਨੀ ਗਈ ਚੋਣ ਮਨੋਰਥ ਪੱਤਰ ਕਮੇਟੀ ’ਚ 8 ਮੈਂਬਰ ਹੋਰ ਸ਼ਾਮਿਲ ਅਗਲੀ ਖ਼ਬਰ ਅੰਮ੍ਰਿਤਸਰ-ਅਬੂ ਧਾਬੀ ਦਰਮਿਆਨ 29 ਅਕਤੂਬਰ ਤੋਂ ਸ਼ੁਰੂ ਹੋਵੇਗੀ ਸਿੱਧੀ ਹਵਾਈ ਉਡਾਣ ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਯ...
Ad Position 24