14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅੰਗਰੇਜ਼ਾਂ ਵਲੋਂ 155 ਵਰ੍ਹੇ ਪਹਿਲਾਂ ਅੱਜ ਦੇ ਦਿਨ ਸ਼ਹੀਦ ਕੀਤੇ ਗਏ ਨਾਮਧਾਰੀ ਸਿੱਖ

ਅੰਮ੍ਰਿਤਸਰ, 14 ਸਤੰਬਰ (ਸੁਰਿੰਦਰ ਕੋਛੜ)- ਗਊ-ਘਾਤ ਦਾ ਵਿਰੋਧ ਕਰਨ ਵਾਲੇ ਚਾਰ ਨਾਮਧਾਰੀ ਸਿੱਖਾਂ ਨੂੰ 15 ਸਤੰਬਰ 1871 ਨੂੰ ਅੰਮ੍ਰਿਤਸਰ ਦੇ ਇਤਿਹਾਸਕ ਰਾਮ ਬਾਗ (ਕੰਪਨੀ ਬਾਗ) ਦੀ ਬਾਹਰੀ ਡਿਉੜੀ ਵਿਚ ਸਥਿਤ ਵਿਸ਼ਾਲ ਬੋਹੜ ਦੇ ਰੁੱਖ ਨਾਲ ਫਾਹੇ ਲਗਾ ਕੇ ਸ਼ਹੀਦ ਕੀਤਾ ਗਿਆ ਸੀ। ਅੰਗਰੇਜ਼ੀ ਰਾਜ ਸਮੇਂ ਇਸ ਡਿਉੜੀ ਵਿਚ ਪੁਲਿਸ ਥਾਣਾ ਸਦਰ ਹੁੰਦਾ ਸੀ, ਜਦਕਿ ਅੱਜ ਇੱਥੇ ਨਾਮਧਾਰੀ ਸ਼ਹੀਦੀ ਸਮਾਰਕ ਸਥਾਪਤ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਸੁਰਿੰਦਰ ਕੋਛੜ)- ਗਊ-ਘਾਤ ਦਾ ਵਿਰੋਧ ਕਰਨ ਵਾਲੇ ਚਾਰ ਨਾਮਧਾਰੀ ਸਿੱਖਾਂ ਨੂੰ 15 ਸਤੰਬਰ 1871 ਨੂੰ ਅੰਮ੍ਰਿਤਸਰ ਦੇ ਇਤਿਹਾਸਕ ਰਾਮ ਬਾਗ (ਕੰਪਨੀ ਬਾਗ) ਦੀ ਬਾਹਰੀ ਡਿਉੜੀ ਵਿਚ ਸਥਿਤ ਵਿਸ਼ਾਲ ਬੋਹੜ ਦੇ ਰੁੱਖ ਨਾਲ ਫਾਹੇ ਲਗਾ ਕੇ ਸ਼ਹੀਦ ਕੀਤਾ ਗਿਆ ਸੀ। ਅੰਗਰੇਜ਼ੀ ਰਾਜ ਸਮੇਂ ਇਸ ਡਿਉੜੀ ਵਿਚ ਪੁਲਿਸ ਥਾਣਾ ਸਦਰ ਹੁੰਦਾ ਸੀ, ਜਦਕਿ ਅੱਜ ਇੱਥੇ ਨਾਮਧਾਰੀ ਸ਼ਹੀਦੀ ਸਮਾਰਕ ਸਥਾਪਤ ਹੈ। ਅੰਗਰੇਜ਼ ਸਰਕਾਰ ਵਲੋਂ ਅੰਮ੍ਰਿਤਸਰ ਵਿਚ ਗਊ-ਘਾਤ ਲਈ ਬੁੱਚੜਖਾਨਾ ਖੋਲ੍ਹੇ ਜਾਣ ਦੇ ਵਿਰੋਧ ਵਿਚ 10 ਨਾਮਧਾਰੀ ਸਿੱਖਾਂ ਨੇ 14 ਜੂਨ 1871 ਦੀ ਰਾਤ ਸ੍ਰੀ ਦਰਬਾਰ ਸਾਹਿਬ ਨੇੜੇ ਕਸਾਈਆਂ ਦੇ ਕਵਾਟਰਾਂ ’ਤੇ ਹਮਲਾ ਕਰਕੇ ਉੱਥੇ ਬੰਨ੍ਹੀਆਂ ਗਾਵਾਂ ਨੂੰ ਆਜ਼ਾਦ ਕਰਵਾਇਆ। ਇਸ ਦੌਰਾਨ ਕੁਝ ਕਸਾਈ ਮਾਰੇ ਗਏ ਤੇ ਕੁਝ ਜ਼ਖ਼ਮੀ ਹੋਏ। ਮੁਕੱਦਮੇ ਉਪਰੰਤ ਸੈਸ਼ਨ ਜੱਜ ਨੇ ਬਹੀਲਾ ਸਿੰਘ, ਲਹਿਣਾ ਸਿੰਘ, ਫ਼ਤਿਹ ਸਿੰਘ ਤੇ ਹਾਕਮ ਸਿੰਘ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਉਂਦਿਆਂ 15 ਸਤੰਬਰ 1871 ਨੂੰ ਫਾਸੀ ’ਤੇ ਲਟਕਾਉਣ ਦਾ ਦਿਨ ਨਿਸ਼ਚਿਤ ਕੀਤਾ ਗਿਆ। ਆਪਣੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਨੇ ਰਾਮ ਬਾਗ ਦੀ ਡਿਉੜੀ ਵਿਚ ਆਪਣੇ ਗਲਾਂ ’ਚ ਰੇਸ਼ਮੀ ਰੱਸਿਆਂ ਦੇ ਫਾਹੇ ਪਾ ਕੇ, ਬਿਨਾਂ ਮੂੰਹ ਢੱਕੇ ਸ਼ਹਾਦਤ ਪ੍ਰਾਪਤ ਕੀਤੀ। ਇਸੇ ਮਾਮਲੇ ਵਿਚ ਝੰਡਾ ਸਿੰਘ ਨੂੰ ਵੀ ਫਾਂਸੀ ਤੇ ਲਹਿਣਾ ਸਿੰਘ ਲੋਪੋਕੇ ਤੇ ਲਾਲ ਸਿੰਘ ਸਿਪਾਹੀ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। ਸ਼ਹੀਦੀ ਦਾ ਉਹ ਇਤਿਹਾਸਕ ਬੋਹੜ ਅੱਜ ਵੀ ਸਮਾਰਕ ਵਿਚ ਮੌਜੂਦ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਇਜਲਾਸ ਦੌਰਾਨ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੱਲ ਲਈ ਵਚਨਬੱਧ-ਚੀਮਾ
Ad Position 24