17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

85 ਫ਼ੀਸਦੀ ਜਾਂ ਵੱਧ ਮਿਲਿੰਗ ਕਰਨ ਵਾਲੀਆਂ ਰਾਈਸ ਮਿੱਲਾਂ ਲਈ ਸਟੇਜ-1 ਅਲਾਟਮੈਂਟ ਨੂੰ ਮਨਜ਼ੂਰੀ ਸਾਰੀਆਂ ਰਾਈਸ ਮਿੱਲਾਂ ਦੇ ਪੈਡੀ ਲਗਵਾਉਣ ਲਈ ਜਥੇਬੰਦੀ ਕਰੇਗੀ ਹਰ ਸੰਭਵ ਯਤਨ-ਭਾਰਦਵਾਜ

ਜਲੰਧਰ, 16 ਸਤੰਬਰ (ਸ਼ਿਵ)-ਖ਼ਰੀਫ਼ ਸੀਜ਼ਨ 2026-27 ਦੌਰਾਨ ਰਾਈਸ ਮਿੱਲਾਂ ਦੀ ਅਲਾਟਮੈਂਟ ਨੂੰ ਲੈ ਕੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਅਹਿਮ ਫੈਸਲਾ ਲਿਆ ਗਿਆ ਹੈ। ਵਿਭਾਗ ਨੇ ਹੁਣ 85 ਫ਼ੀਸਦੀ ਜਾਂ ਇਸ ਤੋਂ ਵੱਧ ਮਿਲਿੰਗ (ਛੜਾਈ) ਮੁਕੰਮਲ ਕਰਨ ਵਾਲੀਆਂ ਰਾਈਸ ਮਿੱਲਾਂ ਲਈ ਵਿਭਾਗੀ ਅਨਾਜ ਖਰੀਦ ਪੋਰਟਲ ’ਤੇ ਸਟੇਜ-1 ਅਲਾਟਮੈਂਟ ਦੀ ਪ੍ਰਕਿਰਿਆ ਦੀ ਇਜਾਜ਼ਤ ਦੇ ਦਿੱਤੀ ਹੈ ।

Ad Position 21
No active advertisement
ਅਜੀਤ ਡੈਸਕ 17-09-2026
ਜਲੰਧਰ, 16 ਸਤੰਬਰ (ਸ਼ਿਵ)-ਖ਼ਰੀਫ਼ ਸੀਜ਼ਨ 2026-27 ਦੌਰਾਨ ਰਾਈਸ ਮਿੱਲਾਂ ਦੀ ਅਲਾਟਮੈਂਟ ਨੂੰ ਲੈ ਕੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਅਹਿਮ ਫੈਸਲਾ ਲਿਆ ਗਿਆ ਹੈ। ਵਿਭਾਗ ਨੇ ਹੁਣ 85 ਫ਼ੀਸਦੀ ਜਾਂ ਇਸ ਤੋਂ ਵੱਧ ਮਿਲਿੰਗ (ਛੜਾਈ) ਮੁਕੰਮਲ ਕਰਨ ਵਾਲੀਆਂ ਰਾਈਸ ਮਿੱਲਾਂ ਲਈ ਵਿਭਾਗੀ ਅਨਾਜ ਖਰੀਦ ਪੋਰਟਲ ’ਤੇ ਸਟੇਜ-1 ਅਲਾਟਮੈਂਟ ਦੀ ਪ੍ਰਕਿਰਿਆ ਦੀ ਇਜਾਜ਼ਤ ਦੇ ਦਿੱਤੀ ਹੈ । ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਪਹਿਲਾਂ 90 ਫੀਸਦੀ ਮਿਲਿੰਗ ਮੁਕੰਮਲ ਕਰਨ ਵਾਲੀਆਂ ਰਾਈਸ ਮਿੱਲਾਂ ਦੀ ਸਟੇਜ-1 ਅਲਾਟਮੈਂਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ । ਹੁਣ ਇਸ ਹੱਦ ਨੂੰ ਘਟਾ ਕੇ 85 ਫੀਸਦੀ ਕਰ ਦਿੱਤਾ ਗਿਆ ਹੈ । ਹਾਲਾਂਕਿ ਸਟੇਜ-1 ਅਲਾਟਮੈਂਟ ਲਈ ਇਹ ਸ਼ਰਤ ਰੱਖੀ ਗਈ ਹੈ ਕਿ ਸਬੰਧਤ ਰਾਈਸ ਮਿੱਲ ਦੀ ਰਜਿਸਟ੍ਰੇਸ਼ਨ ਸਬੰਧੀ ਕੋਈ ਮਾਮਲਾ ਵਿਭਾਗ ਕੋਲ ਲੰਬਿਤ ਨਾ ਹੋਵੇ । ਇਸ ਤੋਂ ਇਲਾਵਾ ਚੱਲਦੀ ਰਾਈਸ ਮਿੱਲ ਦੇ ਸੰਵਿਧਾਨ ਵਿਚ ਤਬਦੀਲੀ, ਸਮਰਥਾ ਵਿਚ ਵਾਧਾ, ਨਵੀਂ ਲੀਜ਼ ਮਿੱਲ ਤੇ ਮੌਜੂਦਾ ਲੀਜ਼ ਮਿੱਲ ਦੀ ਰੀਨਿਊਅਵਲ ਸਬੰਧੀ ਫਾਈਨਲ ਰਜਿਸਟ੍ਰੇਸ਼ਨ ਦੇ ਮਾਮਲੇ ਵੀ ਸਿਰਫ਼ ਉਨ੍ਹਾਂ ਰਾਈਸ ਮਿੱਲਾਂ ਦੇ ਵਿਚਾਰੇ ਜਾਣਗੇ, ਜਿਨ੍ਹਾਂ ਵਲੋਂ 85 ਫੀਸਦੀ ਜਾਂ ਇਸ ਤੋਂ ਵੱਧ ਮਿਲਿੰਗ ਪੂਰੀ ਕੀਤੀ ਗਈ ਹੋਵੇ । ਵਿਭਾਗ ਨੇ ਸਾਰੇ ਡਿਪਟੀ ਡਾਇਰੈਕਟਰਾਂ ਅਤੇ ਜ਼ਿਲ੍ਹਾ ਕੰਟਰੋਲਰਾਂ ਨੂੰ ਹਦਾਇਤ ਕੀਤੀ ਹੈ ਕਿ ਪੱਤਰ ਦੀ ਜਾਣਕਾਰੀ ਆਪਣੇ ਅਧੀਨ ਆਉਂਦੇ ਜ਼ਿਲ੍ਹਿਆਂ ਦੇ ਫੀਲਡ ਸਟਾਫ ਅਤੇ ਰਾਈਸ ਮਿੱਲਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਰਾਹੀਂ ਰਾਈਸ ਮਿੱਲਰਾਂ ਤੱਕ ਤੁਰੰਤ ਪਹੁੰਚਾਈ ਜਾਵੇ। ਇਸ ਦਾ ਮਕਸਦ ਇਹ ਹੈ ਕਿ ਰਾਈਸ ਮਿੱਲ ਮਾਲਕ ਸਮੇਂ ਸਿਰ ਸਟੇਜ-2 ਅਲਾਟਮੈਂਟ ਲਈ ਵਿਭਾਗੀ ਪੋਰਟਲ ’ਤੇ ਅਪਲਾਈ ਕਰ ਸਕਣ। ਉਧਰ ਰਾਈਸ ਮਿਲਰ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਦਾ ਕਹਿਣਾ ਸੀ ਕਿ ਜਥੇਬੰਦੀ ਵਲੋਂ ਰਾਈਸ ਮਿੱਲਰਾਂ ਨੂੰ ਪੈਡੀ ਲਗਵਾਉਣ ਲਈ ਹਰ ਸੰਭਵ ਯਤਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ‘ਸਮਾਰਟ ਲਾਕਡਾਊਨ’ ਦੀ ਤਿਆਰੀ ਅਗਲੀ ਖ਼ਬਰ ਮੱਕਾ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ਦੀ ਪਾਕਿ ਵਲੋਂ ਸਖ਼ਤ ਨਿਖੇਧੀ ਹੂਤੀ ਸਮੂਹ ਨੇ ਦੋਸ਼ਾਂ ਨੂੰ ਸਿਰੇ ਤੋਂ...
Ad Position 24