17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਆਈ.ਐੱਸ.ਆਈ. ਮਸੂਦ ਅਜ਼ਹਰ ਨੂੰ ਵੱਖ-ਵੱਖ ਥਾਵਾਂ ’ਤੇ ਕਰ ਰਹੀ ਤਬਦੀਲ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਜੈਸ਼ ਮੁਖੀ ਦਾ ਰਾਵਲਪਿੰਡੀ ਦੇ ਫ਼ੌਜੀ ਹਸਪਤਾਲ ’ਚ ਚੱਲ ਰਿਹਾ ਇਲਾਜ

ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਚੀਫ਼ ਮੌਲਾਨਾ ਮਸੂਦ ਅਜ਼ਹਰ ਪੁੱਤਰ ਖ਼ੁਦਾ ਬਖ਼ਸ਼ ਦੇ ਅਸਲ ਟਿਕਾਣੇ ਨੂੰ ‘ਅਣਪਛਾਤੇ ਹਮਲਾਵਰਾਂ’ ਅਤੇ ਕੌਮਾਂਤਰੀ ਜਾਂਚ ਤੋਂ ਲੁਕਾਉਣ ਲਈ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ.

Ad Position 21
No active advertisement
ਮੌਲਾਨਾ ਮਸੂਦ ਅਜ਼ਹਰ 17-09-2026
ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਚੀਫ਼ ਮੌਲਾਨਾ ਮਸੂਦ ਅਜ਼ਹਰ ਪੁੱਤਰ ਖ਼ੁਦਾ ਬਖ਼ਸ਼ ਦੇ ਅਸਲ ਟਿਕਾਣੇ ਨੂੰ ‘ਅਣਪਛਾਤੇ ਹਮਲਾਵਰਾਂ’ ਅਤੇ ਕੌਮਾਂਤਰੀ ਜਾਂਚ ਤੋਂ ਲੁਕਾਉਣ ਲਈ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਲਗਾਤਾਰ ਉਸ ਨੂੰ ਵੱਖ-ਵੱਖ ਥਾਵਾਂ ’ਤੇ ਤਬਦੀਲ ਕਰ ਰਹੀ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮਸੂਦ ਅਜ਼ਹਰ ਨੂੰ ਅਕਸਰ ਸੂਬਾ ਸਿੰਧ ਦੇ ਨਵਾਬਸ਼ਾਹ ਸ਼ਹਿਰ ਜਾਂ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਸਕਾਰਦੂ ’ਚ ਗੁਪਤ ਅਤੇ ਸੁਰੱਖਿਅਤ ਘਰ ਵਿਚ ਰੱਖਿਆ ਜਾਂਦਾ ਹੈ। ਇਨ੍ਹਾਂ ਸੂਤਰਾਂ ਦੀ ਮੰਨੀਏ ਤਾਂ ਆਪ੍ਰੇਸ਼ਨ ਸੰਧੂਰ ਦੌਰਾਨ ਮਸੂਦ ਅਜ਼ਹਰ ਬਹਾਵਲਪੁਰ ’ਚ ਤਾਂ ਸੀ ਪਰ ਸ਼ਹਿਰ ਦੇ ਅਹਿਮਦਪੁਰ ਵਿਚਲੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਟਰ ਮਰਕਜ਼-ਏ-ਸੁਭਹਾਨ ਅੱਲਾ (ਮਰਕਜ਼ ਤੋਇਬਾ) ਵਿਚ ਨਹੀਂ ਸੀ। ਆਪ੍ਰੇਸ਼ਨ ਸੰਧੂਰ ’ਚ ਉਸ ਦੇ ਪਰਿਵਾਰ ਦੇ 12 ਮੈਂਬਰਾਂ ਦੇ ਮਾਰੇ ਜਾਣ ’ਤੇ ਉਸ ਨੇ ਖ਼ੁਦ ਇਹ ਸੱਚਾਈ ਕਬੂਲ ਕੀਤੀ ਸੀ। ਸੂਤਰਾਂ ਮੁਤਾਬਿਕ ਉਕਤ ਭਾਰਤੀ ਆਪ੍ਰੇਸ਼ਨ ਦੌਰਾਨ ਅਜ਼ਹਰ ਨੂੰ ਰਾਵਲਪਿੰਡੀ ਦੇ ਕੰਬਾਈਨਡ ਮਿਲਟਰੀ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ। ਉੱਥੇ ਲੰਬੇ ਸਮੇਂ ਤੋਂ ਗੁਰਦੇ ਫ਼ੇਲ੍ਹ ਹੋਣ ਤੋਂ ਪੀੜਤ ਉਕਤ ਅੱਤਵਾਦੀ ਦਾ ਇਸ ਹਸਪਤਾਲ ’ਚ ਡਾਇਲੈਸਿਸ ਚਲ ਰਿਹਾ ਹੈ। ਇਸ ਦੀ ਪੁਸ਼ਟੀ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਜਨਤਕ ਤੌਰ ’ਤੇ ਕਰ ਚੁਕੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਅਜ਼ਹਰ ਨੂੰ ਪਾਕਿ ਦੇ ਅੰਦਰ ਕਈ ਵਾਰ ਵੱਖ-ਵੱਖ ਥਾਵਾਂ ’ਤੇ ਤਬਦੀਲ ਕੀਤਾ ਜਾ ਚੁੱਕਿਆ ਹੈ ਪਰ ਉਸ ਤੋਂ ਬਾਅਦ ਉਹ ਮੁੜ ਜੈਸ਼ ਦੇ ਬਹਾਵਲਪੁਰ ਸਥਿਤ ਹੈੱਡਕੁਆਟਰ ਨਹੀਂ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਕਦੇ ਵੀ ਇਕ ਜਗ੍ਹਾ ’ਤੇ ਲੰਬੇ ਸਮੇਂ ਤੱਕ ਨਹੀਂ ਰੱਖਿਆ ਜਾਂਦਾ। ਅਜ਼ਹਰ ਨਿਯਮਿਤ ਤੌਰ ’ਤੇ ਆਡੀਓ ਸੰਦੇਸ਼ ਜਾਰੀ ਕਰ ਰਿਹਾ ਹੈ ਜਿਸ ’ਚ ਆਪਣੇ ਕੈਡਰਾਂ ਅਤੇ ਸੰਭਾਵੀ ਨਵੇਂ ਮੈਂਬਰਾਂ ਨੂੰ ਭਾਰਤੀ ਸੁਰੱਖਿਆ ਬਲਾਂ ਵਿਰੁੱਧ ਲੜਾਈ ਜਾਰੀ ਰੱਖਣ ਅਤੇ ਬਹਾਦਰੀ ਨਾਲ ਲੜਨ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ, ਆਈ. ਐੱਸ. ਆਈ. ਨੇ ਇਸ ਵੇਲੇ ਉਸ ਨੂੰ ਆਪਣੀ ਮੌਜੂਦਗੀ ਅਤੇ ਗਤੀਵਿਧੀਆਂ ਵੱਲ ਕੌਮਾਂਤਰੀ ਧਿਆਨ ਖਿੱਚਣ ਤੋਂ ਬਚਣ ਲਈ ਅਜਿਹੇ ਸੁਨੇਹੇ ਜਾਰੀ ਕਰਨਾ ਬੰਦ ਕਰਨ ਲਈ ਕਿਹਾ ਹੈ। ਪਾਕਿ ਇਸ ਸਮੇਂ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮਸੂਦ ਅਜ਼ਹਰ ਪਾਕਿਸਤਾਨ ਤੋਂ ਬਾਹਰ ਹੈ ਅਤੇ ਉਸ ਦਾ ਪਾਕਿ ਨਾਲ ਕੋਈ ਸੰਬੰਧ ਨਹੀਂ ਹੈ। ਉਸ ਦੀ ਇਹ ਰਣਨੀਤੀ ਘੱਟੋ ਘੱਟ 26-30 ਅਕਤੂਬਰ ਨੂੰ ਪੈਰਿਸ ’ਚ ਹੋਣ ਵਾਲੀ ਕੌਮਾਂਤਰੀ ਸੰਗਠਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਮੀਟਿੰਗ ਦੇ ਸਮਾਪਤ ਹੋਣ ਤੱਕ ਜਾਰੀ ਰਹਿ ਸਕਦੀ ਹੈ। ਇਹ ਸੰਗਠਨ ਮਨੀ ਲਾਂਡਰਿੰਗ ਅਤੇ ਅੱਤਵਾਦ ਨੂੰ ਫੰਡਿੰਗ ਕਰਨ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਸਿਹਤ ਸੇਵਾਵਾਂ ਦੀਆਂ ਅਸਾਮੀਆਂ ਦੀ ਨਵੀਂ ਵੰਡ ਪੰਜਾਬ ਨਾਲ ਵੱਡਾ ਧੋਖਾ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਢਿੱਲੋਂ ਵਲੋਂ ਸਾਂਪਲਾ ’ਤੇ ਹਮਲੇ ਦੀ ਨਿਖੇਧੀ
Ad Position 24