16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

‘ਹਰੀਆ ਕਤਲ ਕੇਸ’ ’ਚ ਗੈਂਗਸਟਰ ਬੌਬੀ ਮਲਹੋਤਰਾ ਸਮੇਤ 15 ਹੋਰਾਂ ਨੂੰ ਹੋਈ ਦੋਹਰੀ ਉਮਰ ਕੈਦ

ਅੰਮ੍ਰਿਤਸਰ, 16 ਸਤੰਬਰ (ਰੇਸ਼ਮ ਸਿੰਘ)-10 ਸਾਲ ਪਹਿਲਾਂ ਅੰਮ੍ਰਿਤਸਰ ’ਚ ਇਕ ਥਾਣੇ ਦੇ ਸਾਹਮਣੇ ਵਾਪਰੇ ਗੋਲੀ ਕਾਂਡ ‘ਹਰੀਆ ਕਤਲ ਕੇਸ’ ’ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਬੌਬੀ ਮਲਹੋਤਰਾ ਤੇ ਉਸਦੇ 14 ਹੋਰ ਸਾਥੀਆਂ ਨੂੰ ਕਤਲ ਤੇ ਹੋਰ ਦੋਸ਼ਾਂ ਤਹਿਤ ਦੋਹਰੀ ਉਮਰ ਕੈਦ ਤੇ ਹੋਰ ਦੋਸ਼ਾਂ ਤਹਿਤ ਕੈਦ ’ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀਆਂ ਸਜ਼ਾ ਸੁਣਾਈ ਗਈ ਹੈ। ਇਹ ਮਹੱਵਤਪੂਰਨ ਫੈਸਲਾ ਅੱਜ ਇਥੇ ਵਧੀਕ ਜਿਲ੍ਹਾ ਸ਼ੈਸਨ ਜੱਜ ਸ੍ਰੀ ਸੰਜੀਵ ਕੁੰਦੀ ਦੀ ਅਦਾਲਤ ਵਲੋਂ ਸੁਣਾਇਆ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 17-09-2026
ਅੰਮ੍ਰਿਤਸਰ, 16 ਸਤੰਬਰ (ਰੇਸ਼ਮ ਸਿੰਘ)-10 ਸਾਲ ਪਹਿਲਾਂ ਅੰਮ੍ਰਿਤਸਰ ’ਚ ਇਕ ਥਾਣੇ ਦੇ ਸਾਹਮਣੇ ਵਾਪਰੇ ਗੋਲੀ ਕਾਂਡ ‘ਹਰੀਆ ਕਤਲ ਕੇਸ’ ’ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਬੌਬੀ ਮਲਹੋਤਰਾ ਤੇ ਉਸਦੇ 14 ਹੋਰ ਸਾਥੀਆਂ ਨੂੰ ਕਤਲ ਤੇ ਹੋਰ ਦੋਸ਼ਾਂ ਤਹਿਤ ਦੋਹਰੀ ਉਮਰ ਕੈਦ ਤੇ ਹੋਰ ਦੋਸ਼ਾਂ ਤਹਿਤ ਕੈਦ ’ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀਆਂ ਸਜ਼ਾ ਸੁਣਾਈ ਗਈ ਹੈ। ਇਹ ਮਹੱਵਤਪੂਰਨ ਫੈਸਲਾ ਅੱਜ ਇਥੇ ਵਧੀਕ ਜਿਲ੍ਹਾ ਸ਼ੈਸਨ ਜੱਜ ਸ੍ਰੀ ਸੰਜੀਵ ਕੁੰਦੀ ਦੀ ਅਦਾਲਤ ਵਲੋਂ ਸੁਣਾਇਆ ਗਿਆ ਹੈ। ਇਸ ਮਾਮਲੇ ’ਚ ਮੁੱਦਈ ਪੱਖ ਵਲੋਂ ਪੇਸ਼ ਹੋਏ ਵਕੀਲ ਸੌਰਵ ਚੰਗੋਤਰਾ ਨੇ ਦੱਸਿਆ ਕਿ ਇਹ ਮਾਮਲਾ ਘਾਤ ਲਗਾ ਕੇ ਕੀਤੀ ਗੋਲੀਬਾਰੀ ਨਾਲ ਸੰਬੰਧਿਤ ਸੀ ਜਿਸ ’ਚ ਸ਼ਿਕਾਇਤਕਰਤਾ ਵਿਸ਼ਾਲ ਕੁਮਾਰ ਵਾਸੀ ਗਿਲਵਾਲੀ ਗੇਟ ਨੇ ਪੁਲਿਸ ਨੂੰ ਦੱਸਿਆ ਕਿ 4 ਮਈ 2016 ਨੂੰ ਇਕ ਵਿਆਹ ਸਮਾਗਮ ਉਸਦਾ ਚਚੇਰਾ ਭਰਾ ਭਾਗਾ, ਹਰੀਆ ਤੇ ਦੀਪਕ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ ਤੇ ਉਹ ਸੁਲਤਾਨਵਿੰਡ ਰੋਡ ਨੇੜੇ ਮੁੜਨ ਲੱਗੇ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ ਹਰੀਆ ਦੇ ਪੇਟ ਤੇ ਦੀਪਕ ਦੇ ਬਾਹਾਂ ’ਚ ਗੋਲੀਆਂ ਵੱਜੀਆਂ । ਹਮਲੇ ਦਾ ਕਾਰਨ ਇਹ ਸੀ ਕਿ ਬੌਬੀ ਮਲਹੋਤਰਾ ਦੇ ਭਰਾ ਸੰਗਮ ਦਾ ਮਹੀਨਾ ਪਹਿਲਾਂ ਕਤਲ ਹੋਇਆ ਸੀ ਤੇ ਬੌਬੀ ਮਲਹੋਤਰਾ ਨੂੰ ਸ਼ੱਕ ਸੀ ਕਿ ਕਤਲ ਹਰੀਆ ਉਰਫ ਰਾਹੁਲ ਨੇ ਕੀਤਾ ਹੈ। ਇਸ ਮਾਮਲੇ ’ਚ ਹਰੀਆ ਹਸਪਤਾਲ ’ਚ ਦਮ ਤੋੜ ਗਿਆ ਸੀ ਜਦੋਂ ਕਿ ਬਾਕੀ ਜ਼ਖ਼ਮੀ ਜ਼ੇਰੇ ਇਲਾਜ਼ ਰਹੇ । ਇਸ ਮਾਮਲੇ ’ਚ ਬੌਬੀ ਮਲਹੋਤਰਾ ਨੂੰ ਕਤਲ ਦੀ ਧਾਰਾ 302 ਤੋਂ ਇਲਾਵਾ 120 ਬੀ. ਤਹਿਤ ਉਮਰ ਕੈਦਾਂ ਤੇ 20-20 ਹਜ਼ਾਰ ਜੁਰਮਾਨਾ, ਇਰਾਦਾ ਕਤਲ ਤਹਿਤ ਧਾਰਾ 307 ’ਚ 10 ਸਾਲ ਦੀ ਬਾਮੁਸ਼ਕੱਤ ਕੈਦ ਤੇ 10 ਹਜ਼ਾਰ ਜੁਰਮਾਨਾ, 148 ਤਹਿਤ 2 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਸ਼ਾਹਿਦ ਉਰਫ ਬਾਬਾ, ਸੁਖਪਾਲ ਸਿੰਘ ਉਰਫ ਸ਼ਿਵਾ, ਅਮਨ ਕੁਮਾਰ ਮੋਟਾ, ਮੁਕੇਸ਼ ਕੁਮਾਰ, ਦਰਸ਼ਨ ਸਿੰਘ ਉਰਫ ਰਾਜਾ ਕੰਨਵੱਡਾ, ਸਿਮਰਨਜੀਤ ਸਿੰਘ ਉਰਫ ਬਾਬਾ , ਸੌਰਵ ਉਰਫ ਕੱਟੂ, ਜਗਰੋਸ਼ਨ ਸਿੰਘ, ਸਰਾਜ ਸਿੰਘ ਉਰਫ ਸਾਰਜ ਮੱਟੂ, ਅਰੁਣ ਕੁਮਾਰ ਛੁਰੀਮਾਰ, ਧਰਮਿੰਦਰ ਸਿਘ ਉਰਫ ਗੋਲੀ ਤੇ ਜਸਕਰਨ ਸਿਘ ਉਰਫ ਕਰਨ ਨੂੰ ਵੀ ਕਤਲ ਸਮੇਤ ਹੋਰ ਦੋਸ਼ਾਂ ਤਹਿਤ ਦੋਹਰੀ ਉਮਰ ਕੈਦ, ਇਰਾਦਾ ਕਤਲ ‘ਚ 10 ਸਾਲ ਕੈਦ ਆਦਿ ਸਮੇਤ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਬਰਾਤ ਰੂਪੀ ਨਗਰ ਕੀਰਤਨ ਦਾ ਬਿਆਸ ਵਿਖੇ ਨਿੱਘਾ ਸਵਾਗਤ ਅਗਲੀ ਖ਼ਬਰ ਪੰਥਕ ਸਿਆਸਤ ’ਚ ਆਇਆ ਭੁਚਾਲ ਗੰਭੀਰ ਦੋਸ਼ ਲੱਗਣ ਬਾਅਦ ਭਾਈ ਚਾਵਲਾ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਸ਼ਿਪ ਤੇ ਅਕਾਲੀ ਦਲ ਦੇ ਅਹ...
Ad Position 24