ਭੋਗ ’ਤੇ ਵਿਸ਼ੇਸ਼
ਸੁਰਜੀਤ ਸਿੰਘ ਗਿੱਲ ਮਲੂਕਾ
ਭਗਤਾ ਭਾਈਕਾ – ਸੁਰਜੀਤ ਸਿੰਘ ਗਿੱਲ ਦਾ ਜਨਮ 1933 ਦੌਰਾਨ ਮਾਤਾ ਭਗਵਾਨ ਕੌਰ, ਪਿਤਾ ਬੂੜ ਸਿੰਘ ਦੇ ਵਿਹੜੇ ਪਿੰਡ ਚੱਕਨੱਬੇ ਜ਼ਿਲ੍ਹਾ ਬਹਾਵਲਪੁਰ (ਪਾਕਿਸਤਾਨ) (ਜੱਦੀ ਪਿੰਡ ਬੋਨਾ, ਮੋਗਾ) ਵਿਖੇ ਹੋਇਆ। ਉਹ ਬਚਪਨ ਤੋਂ ਹੀ ਆਪਣੇ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ ਵਿਚ ਜੁਟ ਗਏ ਸਨ।
ਭਗਤਾ ਭਾਈਕਾ – ਸੁਰਜੀਤ ਸਿੰਘ ਗਿੱਲ ਦਾ ਜਨਮ 1933 ਦੌਰਾਨ ਮਾਤਾ ਭਗਵਾਨ ਕੌਰ, ਪਿਤਾ ਬੂੜ ਸਿੰਘ ਦੇ ਵਿਹੜੇ ਪਿੰਡ ਚੱਕਨੱਬੇ ਜ਼ਿਲ੍ਹਾ ਬਹਾਵਲਪੁਰ (ਪਾਕਿਸਤਾਨ) (ਜੱਦੀ ਪਿੰਡ ਬੋਨਾ, ਮੋਗਾ) ਵਿਖੇ ਹੋਇਆ। ਉਹ ਬਚਪਨ ਤੋਂ ਹੀ ਆਪਣੇ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ ਵਿਚ ਜੁਟ ਗਏ ਸਨ। ਉਹ 1947 ਦੀ ਭਾਰਤ-ਪਕਿਸਤਾਨ ਦੀ ਵੰਡ ਦੌਰਾਨ ਮੁੜ ਪੰਜਾਬ (ਭਾਰਤ) ਆ ਕੇ ਰਹਿਣ ਲੱਗ ਗਏ। ਉਨ੍ਹਾਂ ਆਪਣਾ ਵਿਆਹੁਤਾ ਸਫ਼ਰ ਜੂਨ 1952 ਦੌਰਾਨ ਬੀਬੀ ਗੁਰਦੇਵ ਕੌਰ ਸਪੁੱਤਰੀ ਭਜਨ ਸਿੰਘ ਵਾਸੀ ਰਸੂਲਪੁਰ (ਜਗਰਾਉਂ) ਨਾਲ ਆਰੰਭ ਕੀਤਾ। ਇਸੇ ਉਪਰੰਤ ਹੀ ਉਨ੍ਹਾਂ ਦੇ ਵਿਹੜੇ ਚਾਰ ਬੱਚਿਆਂ ਪਰਮਜੀਤ ਕੌਰ, ਬਹਾਦਰ ਸਿੰਘ ਗਿੱਲ, ਬਿਕਰਮ ਸਿੰਘ ਗਿੱਲ ਅਤੇ ਬਲਜੀਤ ਕੌਰ ਨੇ ਜਨਮ ਲਿਆ। ਉਨ੍ਹਾਂ ਦਾ ਵੱਡਾ ਬੇਟਾ ਬਹਾਦਰ ਸਿੰਘ ਆਪਣੇ ਪਿਤਾ ਨਾਲ ਪਿੰਡ ਮਲੂਕਾ ਵਿਖੇ ਖੇਤੀਬਾੜੀ ਦਾ ਕਾਰੋਬਾਰ ਚਲਾ ਰਿਹਾ ਹੈ, ਜਦਕਿ ਛੋਟੇ ਬੇਟੇ ਬਿਕਰਮ ਸਿੰਘ ਗਿੱਲ ਨੂੰ 1986 ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਅਮਰੀਕਾ ਭੇਜ ਦਿੱਤਾ। ਬਿਕਰਮ ਗਿੱਲ ਨੇ ਅਮਰੀਕਾ ਵਿਚ ਅੱਜ ਕੱਲ੍ਹ ਆਪਣੀ ਕੰਪਨੀ ‘ਗਿੱਲ ਐਨਰਜੀ’ ਨੂੰ ਦਿੱਗਜ਼ ਕੰਪਨੀ ਵਜੋਂ ਸਥਾਪਿਤ ਕੀਤਾ ਹੈ। ਸੁਰਜੀਤ ਸਿੰਘ ਗਿੱਲ ਦੇ ਹੋਣਹਾਰ ਬੇਟੇ ਬਿਕਰਮ ਗਿੱਲ ਜੋ ਨਿਊਜਰਸੀ ਅਮਰੀਕਾ ਦੇ ਗਵਰਨਰ ਵਲੋਂ ਨਿਯੁੱਕਤ ਇੰਡੀਅਨ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸਵ: ਗਿੱਲ ਦਾ ਪੋਤਾ ਜਸ਼ਨਜੀਤ ਗਿੱਲ ਜੋ ਗਵਰਨਰ ਨਿਊਜਰਸੀ ਦੇ ਪ੍ਰਮੁੱਖ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਹਨ, ਜਦਕਿ ਦੋ ਪੋਤੇ ਰਵੀਇੰਦਰ ਗਿੱਲ ਅਤੇ ਨਵਦੀਪ ਗਿੱਲ ਅਮਰੀਕੀ ਕਾਰੋਬਾਰ ਵਿਚ ਚੰਗਾ ਨਾਮ ਕਮਾ ਰਹੇ ਹਨ। ਸਵ: ਗਿੱਲ ਨੇ ਆਪਣੇ ਪੜਪੋਤੇ ਅਰਜਨ ਗਿੱਲ, ਪੜਪੋਤੀ ਮਾਹੀ ਗਿੱਲ ਦੇ ਪਿਆਰ ਦਾ ਵੀ ਅਨੰਦ ਲਿਆ। ਸਵ: ਗਿੱਲ ਦੇ ਬੇਟੇ ਬਿਕਰਮ ਗਿੱਲ ਅਤੇ ਭਤੀਜੇ ਕਸ਼ਮੀਰ ਗਿੱਲ ਨੇ ਮਿਲ ਕੇ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀਆਂ ਦੋ ਪੰਜਾਬੀ ਫ਼ਿਲਮਾਂ ‘ਦੇਸ਼ ਹੋਇਆ ਪ੍ਰਦੇਸ਼’ ਅਤੇ ‘ਵਾਰਿਸ ਸ਼ਾਹ’ ਵਿਚ ਪ੍ਰੋਡਿਊਸਰ ਵਜੋਂ ਵੀ ਸੇਵਾ ਨਿਭਾ ਚੁੱਕੇ ਸਨ। ਉਨ੍ਹਾਂ ਨੂੰ ਵਾਰਿਸ ਸ਼ਾਹ ਦੀ ਸਫ਼ਲਤਾ ’ਤੇ ਪ੍ਰੈਜੀਡੈਂਟ ਐਵਾਰਡ ਦਾ ਮਾਣ ਵੀ ਪ੍ਰਾਪਤ ਹੋਇਆ। ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਵ: ਸੁਰਜੀਤ ਸਿੰਘ ਗਿੱਲ ਦੀ ਆਤਮਿਕ ਸ਼ਾਂਤੀ ਨਮਿੱਤ ਪ੍ਰਕਾਸ਼ ਪਾਠ ਦਾ ਭੋਗ ਅੱਜ 20 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਤਾਰੂਆਣਾ ਸਾਹਿਬ, ਮਲੂਕਾ (ਬਠਿੰਡਾ) ਵਿਖੇ ਪਾਇਆ ਜਾ ਰਿਹਾ ਹੈ। –ਸੁਖਪਾਲ ਸਿੰਘ ਸੋਨੀ