23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਲਿਵ-ਇੰਨ ’ਚ ਰਹਿ ਰਹੀ ਔਰਤ ਦੀ ਚਾਕੂ ਮਾਰ ਕੇ ਹੱਤਿਆ

ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਮੁਹੱਲਾ ਟਿੱਬੀ ’ਚ ਬੁੱਧਵਾਰ ਸ਼ਾਮ ਲਿਵ-ਇੰਨ ’ਚ ਰਹਿ ਰਹੀ ਇੱਕ ਮਹਿਲਾ ਦੀ ਉਸਦੇ ਸਾਥੀ ਵਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਉਸਦੇ ਸਾਥੀ ਨੇ ਚਾਕੂ ਮਾਰ ਕੇ ਖੁਦ ਨੂੰ ਵੀ ਜ਼ਖ਼ਮੀ ਕਰ ਲਿਆ । ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ ਉਰਫ਼ ਜੋਤੀ (36) ਵਜੋਂ ਹੋਈ ਹੈ | ਮੌਕੇ ’ਤੇ ਮੌਜੂਦ ਸੁਖਦੇਵ ਸਿੰਘ ਲੱਲ ਨੇ ਦੱਸਿਆ ਕਿ ਦੋਵੇਂ ਕਰੀਬ 15-20 ਦਿਨ ਪਹਿਲਾਂ ਹੀ ਮੁਹੱਲਾ ਟਿੱਬੀ ’ਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣ ਲਈ ਆਏ ਸਨ | ਬੁੱਧਵਾਰ ਸ਼ਾਮ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ| ਇਸ ਦੌਰਾਨ ਦੋਵਾਂ ਵਲੋਂ ਇੱਕ-ਦੂਜੇ ’ਤੇ ਚਾਕੂ ਨਾਲ ਹਮਲਾ ਕੀਤਾ ਤੇ ਚਾਕੂ ਲੱਗਣ ਕਾਰਨ ਜਸਵਿੰਦਰ ਕੌਰ ਦੀ ਮੌਤ ਹੋ ਗਈ| ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ।

Ad Position 21
No active advertisement
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਪਲਵਿੰਦਰ ਸਿੰਘ| 24-09-2026
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਮੁਹੱਲਾ ਟਿੱਬੀ ’ਚ ਬੁੱਧਵਾਰ ਸ਼ਾਮ ਲਿਵ-ਇੰਨ ’ਚ ਰਹਿ ਰਹੀ ਇੱਕ ਮਹਿਲਾ ਦੀ ਉਸਦੇ ਸਾਥੀ ਵਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਉਸਦੇ ਸਾਥੀ ਨੇ ਚਾਕੂ ਮਾਰ ਕੇ ਖੁਦ ਨੂੰ ਵੀ ਜ਼ਖ਼ਮੀ ਕਰ ਲਿਆ । ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ ਉਰਫ਼ ਜੋਤੀ (36) ਵਜੋਂ ਹੋਈ ਹੈ | ਮੌਕੇ ’ਤੇ ਮੌਜੂਦ ਸੁਖਦੇਵ ਸਿੰਘ ਲੱਲ ਨੇ ਦੱਸਿਆ ਕਿ ਦੋਵੇਂ ਕਰੀਬ 15-20 ਦਿਨ ਪਹਿਲਾਂ ਹੀ ਮੁਹੱਲਾ ਟਿੱਬੀ ’ਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣ ਲਈ ਆਏ ਸਨ | ਬੁੱਧਵਾਰ ਸ਼ਾਮ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ| ਇਸ ਦੌਰਾਨ ਦੋਵਾਂ ਵਲੋਂ ਇੱਕ-ਦੂਜੇ ’ਤੇ ਚਾਕੂ ਨਾਲ ਹਮਲਾ ਕੀਤਾ ਤੇ ਚਾਕੂ ਲੱਗਣ ਕਾਰਨ ਜਸਵਿੰਦਰ ਕੌਰ ਦੀ ਮੌਤ ਹੋ ਗਈ| ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ । ਬਾਅਦ ’ਚ ਉਸ ਦੀ ਹਾਲਤ ਨੂੰ ਦੇਖਦਿਆਂ ਜਲੰਧਰ ਰੈੱਫਰ ਕਰ ਦਿੱਤਾ ਗਿਆ| ਮ੍ਰਿਤਕਾ ਦੇ ਪੁੱਤਰ ਤਨਵੀਰ ਸਿੰਘ ਨੇ ਦੱਸਿਆ ਕਿ ਉਸਦੇ ਪਹਿਲੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਜਸਵਿੰਦਰ ਕੌਰ ਜਿਸ ਵਿਅਕਤੀ ਨਾਲ ਰਹਿ ਰਹੀ ਸੀ, ਉਹ ਉਸਦਾ ਦੂਜਾ ਪਿਤਾ ਹੈ | ਐਸ.ਪੀ. ਮੇਜਰ ਸਿੰਘ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ| ਡੀ.ਐਸ.ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਪਿਛਲੇ ਕਰੀਬ ਪੰਜ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ‘ਪਾਕਿ ਦਾ ਹਾਲ ਸੀਰੀਆ-ਇਰਾਕ ਵਰਗਾ ਹੋ ਜਾਵੇਗਾ’: ਲਸ਼ਕਰ ਤੇ ਜੈਸ਼ ’ਤੇ ਵਰ੍ਹੇ ਰੱਖਿਆ ਮੰਤਰੀ ਖਵਾਜਾ ਆਸਿਫ਼ ਅਗਲੀ ਖ਼ਬਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਆਖਰੀ ਦਿਨਾਂ ’ਚ ਕਥਿਤ ਖਲਲ ਪਾਏ ਜਾਣ ਦਾ ਖਦਸ਼ਾ
Ad Position 24