23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਾਜਪਾ ਦੀ ਮੀਟਿੰਗ ਦੌਰਾਨ ਕੌਮੀ ਪੱਧਰ ਦੇ ਆਗੂ ਨੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਦੀ ਕੀਤੀ ਝਾੜ ਝੰਬ

ਚੰਡੀਗੜ੍ਹ, 23 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਭਾਜਪਾ ਦੀ ਜਲੰਧਰ ਵਿਖੇ ਹੋਈ ਇਕ ਅਹਿਮ ਮੀਟਿੰਗ ਦੌਰਾਨ ਉਸ ਸਮੇਂ ਤਲਖ਼ੀ ਪੈਦਾ ਹੋ ਗਈ, ਜਦੋਂ ਮੀਟਿੰਗ ਵਿਚ ਸੱਦੇ ਤੇ ਅਹੁਦੇ ਦੀ ਮਰਿਆਦਾ ਨੂੰ ਲੈ ਕੇ ਕੌਮੀ ਪੱਧਰ ਦੇ ਇਕ ਆਗੂ ਤੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਵਿਚਾਲੇ ਤਿੱਖੀ ਤਕਰਾਰ ਹੋ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਇੰਨਾ ਤਲਖ਼ ਹੋ ਗਿਆ ਕਿ ਕੌਮੀ ਪੱਧਰ ਦੇ ਉਕਤ ਆਗੂ ਨੇ ਮੌਕੇ ’ਤੇ ਹੀ ਸੂਬਾ ਜਨਰਲ ਸਕੱਤਰ ਦੀ ਝਾੜ ਝੰਬ ਕਰ ਦਿੱਤੀ ।

Ad Position 21
No active advertisement
ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਭਾਜਪਾ ਦੀ ਜਲੰਧਰ ਵਿਖੇ ਹੋਈ ਇਕ ਅਹਿਮ ਮੀਟਿੰਗ ਦੌਰਾਨ ਉਸ ਸਮੇਂ ਤਲਖ਼ੀ ਪੈਦਾ ਹੋ ਗਈ, ਜਦੋਂ ਮੀਟਿੰਗ ਵਿਚ ਸੱਦੇ ਤੇ ਅਹੁਦੇ ਦੀ ਮਰਿਆਦਾ ਨੂੰ ਲੈ ਕੇ ਕੌਮੀ ਪੱਧਰ ਦੇ ਇਕ ਆਗੂ ਤੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਵਿਚਾਲੇ ਤਿੱਖੀ ਤਕਰਾਰ ਹੋ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਇੰਨਾ ਤਲਖ਼ ਹੋ ਗਿਆ ਕਿ ਕੌਮੀ ਪੱਧਰ ਦੇ ਉਕਤ ਆਗੂ ਨੇ ਮੌਕੇ ’ਤੇ ਹੀ ਸੂਬਾ ਜਨਰਲ ਸਕੱਤਰ ਦੀ ਝਾੜ ਝੰਬ ਕਰ ਦਿੱਤੀ । ਸੂਤਰਾਂ ਮੁਤਾਬਿਕ ਕੌਮੀ ਪੱਧਰ ਦੇ ਉਕਤ ਆਗੂ ਨੂੰ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ । ਹਾਲਾਂਕਿ ਮੀਟਿੰਗ ਮੁੱਖ ਤੌਰ ’ਤੇ ਸੂਬਾ ਪੱਧਰ ਦੇ ਆਗੂਆਂ ਦੀ ਸ਼ਮੂਲੀਅਤ ਲਈ ਰੱਖੀ ਗਈ ਸੀ । ਜਦੋਂ ਕੌਮੀ ਆਗੂ ਮੀਟਿੰਗ ਵਿਚ ਪਹੁੰਚੇ ਤੇ ਉੱਥੇ ਕਿਸੇ ਹੋਰ ਕੌਮੀ ਪੱਧਰ ਦੇ ਆਗੂ ਦੀ ਮੌਜੂਦਗੀ ਨਾ ਹੋਣ ਦੀ ਗੱਲ ਸਾਹਮਣੇ ਆਈ ਤਾਂ ਮੀਟਿੰਗ ਦੇ ਸੱਦੇ ਅਤੇ ਪ੍ਰਬੰਧ ਨੂੰ ਲੈ ਕੇ ਸਵਾਲ ਉੱਠੇ । ਇਸੇ ਦੌਰਾਨ ਸੂਬਾ ਜਨਰਲ ਸਕੱਤਰ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ। ਜਾਣਕਾਰੀ ਅਨੁਸਾਰ ਕੌਮੀ ਆਗੂ ਵਲੋਂ ਇਹ ਮੁੱਦਾ ਉਠਾਇਆ ਗਿਆ ਕਿ ਜੇਕਰ ਉਨ੍ਹਾਂ ਨੂੰ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਤਾਂ ਮੀਟਿੰਗ ਦੇ ਪ੍ਰਬੰਧ ਅਤੇ ਸੱਦੇ ਸਬੰਧੀ ਸਪੱਸ਼ਟਤਾ ਕਿਉਂ ਨਹੀਂ ਰੱਖੀ ਗਈ। ਤਕਰਾਰ ਦੌਰਾਨ ਕੌਮੀ ਆਗੂ ਦਾ ਲਹਿਜ਼ਾ ਕਾਫ਼ੀ ਸਖ਼ਤ ਹੋ ਗਿਆ ਅਤੇ ਉਨ੍ਹਾਂ ਵਲੋਂ ਇਸ ਪੂਰੇ ਮਾਮਲੇ ਨੂੰ ਕੇਂਦਰੀ ਲੀਡਰਸ਼ਿਪ ਦੇ ਧਿਆਨ ਵਿਚ ਲਿਆਉਣ ਦੀ ਗੱਲ ਵੀ ਆਖੀ ਗਈ । ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਮਾਮਲਾ ਸਿਰਫ਼ ਇਕ ਮੀਟਿੰਗ ਵਿਚ ਹੋਈ ਤਕਰਾਰ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਨੂੰ ਸੰਗਠਨਾਤਮਕ ਤਾਲਮੇਲ ਅਤੇ ਅਹੁਦਿਆਂ ਦੀ ਮਰਿਆਦਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਮੀਟਿੰਗ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਨਾਲ ਪਾਰਟੀ ਦਾ ਸੰਪਰਕ ਵਧਾਉਣ ਲਈ ਪ੍ਰਸਤਾਵਿਤ ਕਮੇਟੀ ਦੇ ਗਠਨ ਸਬੰਧੀ ਵਿਚਾਰ-ਵਟਾਂਦਰੇ ਲਈ ਰੱਖੀ ਗਈ ਸੀ । ਚਰਚਾ ਇਹ ਵੀ ਹੈ ਕਿ ਕੌਮੀ ਅਤੇ ਸੂਬਾ ਪੱਧਰ ਦੇ ਆਗੂਆਂ ਵਿਚਾਲੇ ਪ੍ਰੋਗਰਾਮਾਂ ਅਤੇ ਮੀਟਿੰਗਾਂ ਸਬੰਧੀ ਤਾਲਮੇਲ ਦੀ ਸਪੱਸ਼ਟ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਅਹੁਦੇ ਦੀ ਮਰਿਆਦਾ ਜਾਂ ਸੱਦੇ ਨੂੰ ਲੈ ਕੇ ਅਜਿਹੀ ਸਥਿਤੀ ਦੁਬਾਰਾ ਨਾ ਬਣੇ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ 225 ਪਾਵਨ ਸਰੂਪ ਸਰੀ (ਕੈਨੇਡਾ) ਭੇਜਣ ਦਾ ਮਾਮਲਾ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਭਰ ’ਚ ਪੋਸਟਰ ਲ... ਅਗਲੀ ਖ਼ਬਰ ‘ਪਾਕਿ ਦਾ ਹਾਲ ਸੀਰੀਆ-ਇਰਾਕ ਵਰਗਾ ਹੋ ਜਾਵੇਗਾ’: ਲਸ਼ਕਰ ਤੇ ਜੈਸ਼ ’ਤੇ ਵਰ੍ਹੇ ਰੱਖਿਆ ਮੰਤਰੀ ਖਵਾਜਾ ਆਸਿਫ਼
Ad Position 24