ਡਾ. ਨਜੀਬ ਨਕੀ ਮਕਬੂਜ਼ਾ ਕਸ਼ਮੀਰ ਦੇ ਚੁਣੇ ਗਏ 25ਵੇਂ ਰਾਸ਼ਟਰਪਤੀ
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ.
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ -ਐੱਨ.) ਦੇ ਉਮੀਦਵਾਰ ਡਾ. ਨਜੀਬ ਨਕੀ ਮਕਬੂਜਾ ਕਸ਼ਮੀਰ (ਪੀ. ਓ. ਕੇ.) ਦੇ 25ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਅੱਜ ਹੋਈ ਰਾਸ਼ਟਰਪਤੀ ਚੋਣ ’ਚ ਉਨ੍ਹਾਂ ਨੇ ਬਹੁਮਤ ਹਾਸਿਲ ਕਰਕੇ ਇਹ ਜਿੱਤ ਦਰਜ ਕੀਤੀ। ਪੀ. ਓ. ਕੇ. ਵਿਧਾਨ ਸਭਾ ’ਚ ਹੋਈ ਵੋਟਿੰਗ ਦੌਰਾਨ ਡਾ. ਨਜੀਬ ਨਕੀ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਉਮੀਦਵਾਰ ਚੌਧਰੀ ਲਤੀਫ਼ ਅਕਬਰ ਨੂੰ ਹਰਾਇਆ। ਚੋਣ ਨਤੀਜਿਆਂ ਮੁਤਾਬਿਕ ਡਾ. ਨਕੀ ਨੂੰ 32 ਵੋਟਾਂ ਮਿਲੀਆਂ, ਜਦਕਿ ਲਤੀਫ਼ ਅਕਬਰ ਸਿਰਫ਼ 13 ਵੋਟਾਂ ਹੀ ਹਾਸਿਲ ਕਰ ਸਕੇ। ਜਿੱਤ ਦੇ ਐਲਾਨ ਤੋਂ ਬਾਅਦ ਡਾ. ਨਜੀਬ ਨਕੀ ਛੇਤੀ ਹੀ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ’ਚ ਬੈਰਿਸਟਰ ਸੁਲਤਾਨ ਮਹਿਮੂਦ ਦੇ ਦਿਹਾਂਤ ਤੋਂ ਬਾਅਦ ਰਾਸ਼ਟਰਪਤੀ ਦਾ ਅਹੁਦਾ ਖ਼ਾਲੀ ਪਿਆ ਸੀ। ਡਾ. ਨਕੀ ਇਸ ਤੋਂ ਪਹਿਲਾਂ ਸਾਲ 2006 ਤੋਂ 2011 ਤੱਕ ਮਕਬੂਜਾ ਕਸ਼ਮੀਰ ਦੇ ਸਿਹਤ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਬਾਅਦ ’ਚ ਉਨ੍ਹਾਂ ਨੇ ਸਕ 2016 ਤੋਂ 2021 ਦੌਰਾਨ ਪੀ. ਐੱਮ. ਐੱਲ -ਐੱਨ. ਦੀ ਸਰਕਾਰ ’ਚ ਵੀ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ।