24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਚੈੱਕਾਂ ਦੇ ਮਾਮਲੇ ’ਚ ਖੰਨਾ ਦੇ ਕਾਰੋਬਾਰੀ ’ਤੇ ਠੱਗੀ ਦਾ ਮਾਮਲਾ ਦਰਜ, ਬਿਹਾਰ ਪੁਲਿਸ ਵਲੋਂ ਛਾਪਾ, ਬਾਪ-ਬੇਟਾ ਫਰਾਰ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਬਿਹਾਰ ਪੁਲਿਸ ਦੀਆਂ ਗੱਡੀਆਂ ਅਮਲੋਹ ਰੋਡ ਸਥਿਤ ਸਨੀ ਐਨਕਲੇਵ ਕਾਲੋਨੀ ਵਿਚ ਪਹੁੰਚੀਆਂ। ਬਿਹਾਰ ਪੁਲਿਸ ਦੀਆਂ ਟੀਮਾਂ ਨੇ ਸਬ-ਇੰਸਪੈਕਟਰ ਮਾਇਆ ਕੁਮਾਰ ਦੀ ਅਗਵਾਈ ਹੇਠ ਖੰਨਾ ਪੁਲਿਸ ਨੂੰ ਨਾਲ ਲੈ ਕੇ ਇੱਥੇ ਰੇਡ ਕੀਤੀ ।

Ad Position 21
No active advertisement
ਖੰਨਾ ਦੇ ਕਾਰੋਬਾਰੀ ਦੇ ਘਰ ਰੇਡ ਕਰਨ ਪਹੁੰਚੀ ਬਿਹਾਰ ਪੁਲਿਸ ਦੀ ਟੀਮ। ਤਸਵੀਰ : ਸੋਨੀ ਗਿੱਲ 25-09-2026
ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਬਿਹਾਰ ਪੁਲਿਸ ਦੀਆਂ ਗੱਡੀਆਂ ਅਮਲੋਹ ਰੋਡ ਸਥਿਤ ਸਨੀ ਐਨਕਲੇਵ ਕਾਲੋਨੀ ਵਿਚ ਪਹੁੰਚੀਆਂ। ਬਿਹਾਰ ਪੁਲਿਸ ਦੀਆਂ ਟੀਮਾਂ ਨੇ ਸਬ-ਇੰਸਪੈਕਟਰ ਮਾਇਆ ਕੁਮਾਰ ਦੀ ਅਗਵਾਈ ਹੇਠ ਖੰਨਾ ਪੁਲਿਸ ਨੂੰ ਨਾਲ ਲੈ ਕੇ ਇੱਥੇ ਰੇਡ ਕੀਤੀ । ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕਾਰੋਬਾਰੀ ਨਰੇਸ਼ ਭਾਂਬਰੀ ਤੇ ਉਸਦੇ ਬੇਟੇ ਕਰਨ ਭਾਂਬਰੀ ਦੀ ਗ੍ਰਿਫ਼ਤਾਰੀ ਲਈ ਕੀਤੀ ਗਈ। ਦੋਵਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਕਾਕੋ ਥਾਣੇ ਵਿਚ ਲੱਖਾਂ ਰੁਪਏ ਦੀ ਠੱਗੀ ਤੇ ਕਥਿਤ ਤੌਰ ’ਤੇ ਫਰਜ਼ੀ ਚੈੱਕ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਟੀਮ ਸਵੇਰੇ ਕਰੀਬ ਪੰਜ ਵਜੇ ਨਰੇਸ਼ ਭਾਂਬਰੀ ਦੇ ਘਰ ਪਹੁੰਚੀ ਅਤੇ ਗੇਟ ਖੜਕਾਇਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੇਖ ਕੇ ਗੱਲਬਾਤ ਤਾਂ ਕੀਤੀ, ਪਰ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਕਰੀਬ ਦੋ ਘੰਟਿਆਂ ਬਾਅਦ ਸਿਟੀ-2 ਥਾਣੇ ਦੇ ਐਸ. ਐਚ. ਓ ਤਰਵਿੰਦਰ ਬੇਦੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ‘ਆਪ’ ਆਗੂ ਬੱਬੀ ਸਾਹਨੇਵਾਲੀਆ ਦੇ ਵੀ ਮੌਕੇ ’ਤੇ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਘਰ ਦਾ ਗੇਟ ਖੁੱਲ੍ਹਵਾਇਆ ਤੇ ਅੰਦਰ ਛਾਣਬੀਣ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਐਸ. ਐਚ. ਓ ਤਰਵਿੰਦਰ ਬੇਦੀ ਨੇ ਦੱਸਿਆ ਕਿ ਬਿਹਾਰ ਦੇ ਥਾਣੇ ਵਿਚ ਧਾਰਾ 420 ਦਾ ਮਾਮਲਾ ਦਰਜ ਹੈ।
Ad Position 22
No active advertisement
ਪਿਛਲੀ ਖ਼ਬਰ ਸਵੱਛਤਾ ਅਭਿਆਨ ਤਹਿਤ ਸੈਕੰਡਰੀ ਸਕੂਲ ਜਗਾ ਰਾਮ ਤੀਰਥ ਦਾ ਵਿਸ਼ੇਸ਼ ਨਿਰੀਖਣ ਕੀਤਾ ਅਗਲੀ ਖ਼ਬਰ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਖ਼ਰੀਦੀਆਂ 16 ਹਜ਼ਾਰ ਤੋਂ ਵੱਧ ਮਸ਼ੀਨਾਂ-ਖੁੱਡੀਆਂ
Ad Position 24