ਨੇਵਲ ਚੀਫ਼ ਦੀ ਮੌਜੂਦਗੀ ’ਚ ਪਾਕਿਸਤਾਨੀ ਪਣਡੁੱਬੀ ‘ਪੀ. ਐੱਨ. ਐੱਸ. ਐੱਮ. ਹੰਗੋਰ’ ਵਲੋਂ ਪਹਿਲੀ ਵਾਰ ਲਾਈਵ ਮਿਜ਼ਾਈਲ ਦਾ ਪ੍ਰੀਖਣ
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਆਪਣੀ ਜੰਗੀ ਤਿਆਰੀ ਅਤੇ ਸੰਚਾਲਨ ਸਮਰਥਾ ਦਾ ਪ੍ਰਦਰਸ਼ਨ ਕਰਦਿਆਂ ਪਾਕਿਸਤਾਨੀ ਜਲ ਸੈਨਾ ’ਚ ਹਾਲ ਹੀ ਵਿਚ ਸ਼ਾਮਿਲ ਕੀਤੀ ਗਈ ਪਣਡੁੱਬੀ ਪਾਕਿਸਤਾਨ ਨੇਵੀ ਸ਼ਿਪ ‘ਪੀ. ਐੱਨ.
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਆਪਣੀ ਜੰਗੀ ਤਿਆਰੀ ਅਤੇ ਸੰਚਾਲਨ ਸਮਰਥਾ ਦਾ ਪ੍ਰਦਰਸ਼ਨ ਕਰਦਿਆਂ ਪਾਕਿਸਤਾਨੀ ਜਲ ਸੈਨਾ ’ਚ ਹਾਲ ਹੀ ਵਿਚ ਸ਼ਾਮਿਲ ਕੀਤੀ ਗਈ ਪਣਡੁੱਬੀ ਪਾਕਿਸਤਾਨ ਨੇਵੀ ਸ਼ਿਪ ‘ਪੀ. ਐੱਨ. ਐੱਸ. ਐੱਮ. ਹੰਗੋਰ’ ਨੇ ਉੱਤਰੀ ਅਰਬ ਸਾਗਰ ’ਚ ਪਹਿਲੀ ਵਾਰ ਲਾਈਵ ਹਥਿਆਰ ਦਾ ਪ੍ਰੀਖਣ ਕੀਤਾ। ਪਾਕਿਸਤਾਨੀ ਜਲ ਸੈਨਾ ਮੁਖੀ ਐਡਮਿਰਲ ਨਵੀਦ ਅਸ਼ਰਫ਼ ਨੇ ਸਮੁੰਦਰ ’ਚ ਇਸ ਪ੍ਰੀਖਣ ਦਾ ਜਾਇਜ਼ਾ ਲਿਆ। ਇਸ ਅਭਿਆਸ ਦੌਰਾਨ ਪੀ. ਐੱਨ. ਐੱਸ. ਐੱਮ. ਹੰਗੋਰ ਤੋਂ ਲੰਬੀ ਦੂਰੀ ਤੱਕ ਸਟੀਕ ਨਿਸ਼ਾਨਾ ਲਗਾਉਣ ਵਾਲੀ ਇਕ ਐਂਟੀ-ਸ਼ਿਪ ਕਰੂਜ਼ ਮਿਜ਼ਾਈਲ ਦਾਗ਼ੀ ਗਈ। ਪਣਡੁੱਬੀ ਨੇ ਨਿਰਧਾਰਿਤ ਟੀਚੇ ’ਤੇ ਬਿਲਕੁਲ ਸਹੀ ਨਿਸ਼ਾਨਾ ਲਗਾ ਕੇ ਆਪਣੀ ਹਥਿਆਰ ਪ੍ਰਣਾਲੀ, ਜੰਗੀ ਤਿਆਰੀ ਅਤੇ ਕਾਰਜਸ਼ੀਲ ਪ੍ਰਭਾਵਸ਼ੀਲਤਾ ਦੀ ਪੁਸ਼ਟੀ ਕੀਤੀ। ਇਹ ਸਫਲ ਪ੍ਰੀਖਣ ਪੀ. ਐੱਨ. ਐੱਸ. ਐੱਮ. ਹੰਗੋਰ ਨੂੰ ਸਰਗਰਮ ਸੇਵਾ ’ਚ ਸ਼ਾਮਿਲ ਕਰਨ ਵੱਲ ਇਕ ਅਹਿਮ ਮੀਲ ਪੱਥਰ ਮੰਨਿਆ ਜਾ ਰਿਹਾ ਹੈ, ਜਿਸ ਨੇ ਪਾਕਿਸਤਾਨੀ ਨੇਵੀ ਦੀ ਪਾਣੀ ਹੇਠਲੀ ਜੰਗੀ ਸਮਰਥਾ ਦੇ ਵਧ ਰਹੇ ਦਾਇਰੇ ਨੂੰ ਦਰਸਾਇਆ ਹੈ। ਨੇਵਲ ਚੀਫ਼ ਨੇ ਪਣਡੁੱਬੀ ਦੀ ਤਾਕਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੰਦਰ ’ਚ ਕਾਰਜਸ਼ੀਲ ਤਿਆਰੀ ਤੇ ਭਰੋਸੇਯੋਗ ਰੋਕਥਾਮ ਸਮਰਥਾ ਬਣਾਈ ਰੱਖਣ ਲਈ ਪਾਣੀ ਹੇਠਲੀਆਂ ਲੜਾਕੂ ਸਮਰਥਾਵਾਂ ਦਾ ਲਗਾਤਾਰ ਆਧੁਨਿਕੀਕਰਨ ਬੇਹੱਦ ਜ਼ਰੂਰੀ ਹੈ।