01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੰਯੁਕਤ ਰਾਸ਼ਟਰ ’ਚ ਤਕਰਾਰ ਮਗਰੋਂ ਇਸਲਾਮਾਬਾਦ ’ਚ ਪਿਘਲੀ ਬਰਫ਼

ਅੰਮ੍ਰਿਤਸਰ, 1 ਅਕਤੂਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਮਹਾ ਸਭਾ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਤਿੱਖੀ ਜ਼ੁਬਾਨੀ ਜੰਗ ਤੋਂ ਬਾਅਦ ਹੁਣ ਇਸਲਾਮਾਬਾਦ ’ਚ ਇਕ ਵੱਖਰਾ ਹੀ ਦੋਸਤਾਨਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਸ਼ੰਘਾਈ ਸਹਿਯੋਗ ਸੰਗਠਨ ਦੀ ਕੌਂਸਲ ਆਫ਼ ਨੈਸ਼ਨਲ ਕੋਆਰਡੀਨੇਟਰਜ਼ ਦੀ ਬੈਠਕ ਦੌਰਾਨ ਦੋਵੇਂ ਦੇਸ਼ ਆਪਸੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੇ ਬੈਠੇ ਨਜ਼ਰ ਆਏ।

Ad Position 21
No active advertisement
ਭਾਰਤੀ ਅਧਿਕਾਰੀ ਆਲੋਕ ਡਿਮਰੀ ਨਾਲ ਮਿਲਦੇ ਹੋਏ ਵਿਦੇਸ਼ ਮੰਤਰੀ ਇਸਹਾਕ ਡਾਰ, ਨਾਲ ਡਾ. ਮੁਹੰਮਦ ਫ਼ੈਸਲ ਵੀ ਵਿਖਾਈ ਦੇ ਰਹੇ ਹਨ। ਤਸਵੀਰ ਰਾਹੀਂ : ਸੁਰਿੰਦਰ ਕੋਛੜ 02-10-2026
ਅੰਮ੍ਰਿਤਸਰ, 1 ਅਕਤੂਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਮਹਾ ਸਭਾ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਤਿੱਖੀ ਜ਼ੁਬਾਨੀ ਜੰਗ ਤੋਂ ਬਾਅਦ ਹੁਣ ਇਸਲਾਮਾਬਾਦ ’ਚ ਇਕ ਵੱਖਰਾ ਹੀ ਦੋਸਤਾਨਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਸ਼ੰਘਾਈ ਸਹਿਯੋਗ ਸੰਗਠਨ ਦੀ ਕੌਂਸਲ ਆਫ਼ ਨੈਸ਼ਨਲ ਕੋਆਰਡੀਨੇਟਰਜ਼ ਦੀ ਬੈਠਕ ਦੌਰਾਨ ਦੋਵੇਂ ਦੇਸ਼ ਆਪਸੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੇ ਬੈਠੇ ਨਜ਼ਰ ਆਏ। ਪਾਕਿ ਦੀ ਪ੍ਰਧਾਨਗੀ ਹੇਠ ਹੋਈ ਇਸ ਤਿੰਨ ਰੋਜ਼ਾ ਬੈਠਕ ’ਚ ਭਾਰਤ ਵਲੋਂ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਐੱਸ. ਸੀ. ਓ. ਦੇ ਨੈਸ਼ਨਲ ਕੋਆਰਡੀਨੇਟਰ ਆਲੋਕ ਡਿਮਰੀ ਸ਼ਾਮਿਲ ਹੋਏ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ’ਚ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਦੋਵੇਂ ਆਗੂ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਨਜ਼ਰ ਆਏ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਵਲੋਂ ਜਾਰੀ ਵੀਡੀਓ ’ਚ ਭਾਰਤੀ ਅਧਿਕਾਰੀ ਨੂੰ ਇਸਹਾਕ ਡਾਰ ਅਤੇ ਪਾਕਿਸਤਾਨ ਦੇ ਐੱਸ. ਸੀ. ਓ. ਕੋਆਰਡੀਨੇਟਰ ਡਾ. ਮੁਹੰਮਦ ਫ਼ੈਸਲ ਦੇ ਨਾਲ ਖੜ੍ਹੇ ਵੇਖਿਆ ਗਿਆ। ਮੌਜੂਦਾ ਤਣਾਅਪੂਰਨ ਸੰਬੰਧਾਂ ਦੇ ਮੱਦੇਨਜ਼ਰ ਇਸ ਮੁਲਾਕਾਤ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।ਪਾਕਿਸਤਾਨ ਦੇ ਸਰਕਾਰੀ ਟੀ. ਵੀ. ਨਾਲ ਗੱਲਬਾਤ ਕਰਦਿਆਂ ਆਲੋਕ ਡਿਮਰੀ ਨੇ ਆਪਣੀ ਇਸ ਪਹਿਲੀ ਪਾਕਿ ਫੇਰੀ ਨੂੰ ਬੇਹੱਦ ਹਾਂ-ਪੱਖੀ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲੀ ਵਾਰ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ ਹੈ ਤੇ ਇਸਲਾਮਾਬਾਦ ਆ ਕੇ ਬਹੁਤ ਖ਼ੁਸ਼ੀ ਹੋਈ। ਨਾਲ ਹੀ ਉਨ੍ਹਾਂ ਨੇ ਲਾਹੌਰ, ਫ਼ੈਸਲਾਬਾਦ ਅਤੇ ਸਿਆਲਕੋਟ ਜਾਣ ਦੀ ਇੱਛਾ ਵੀ ਪ੍ਰਗਟਾਈ। ਉਨ੍ਹਾਂ ਜ਼ਿਕਰ ਕੀਤਾ ਕਿ ਲਾਹੌਰ ਨੂੰ ਐੱਸ. ਸੀ. ਓ. ਸੱਭਿਆਚਾਰਕ ਸ਼ਹਿਰ ਐਲਾਨਿਆ ਗਿਆ ਹੈ, ਜਿਸ ਕਾਰਨ ਪਾਕਿ ਦੀ ਸਾਲ ਭਰ ਚੱਲਣ ਵਾਲੀ ਪ੍ਰਧਾਨਗੀ ਦੌਰਾਨ ਭਾਰਤੀ ਵਫ਼ਦ ਨੂੰ ਉੱਥੇ ਸੱਭਿਆਚਾਰਕ ਗਤੀਵਿਧੀਆਂ ’ਚ ਹਿੱਸਾ ਲੈਣ ਦੇ ਮੌਕੇ ਮਿਲਣਗੇ। ਡਿਮਰੀ ਨੇ ਖੇਤਰੀ ਸੰਪਰਕ, ਵਪਾਰ, ਟਰਾਂਜ਼ਿਟ ਅਤੇ ਖੇਤਰੀ ਖੁਸ਼ਹਾਲੀ ’ਤੇ ਵੀ ਖ਼ਾਸ ਜ਼ੋਰ ਦਿੱਤਾ। ਐੱਸ. ਸੀ. ਓ. ਬੈਠਕ ਦੌਰਾਨ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨੇ ਆਗਾਮੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਤੋਂ ਇਲਾਵਾ ਵਫ਼ਦ ਨੇ ਪਾਕਿ ਨੈਸ਼ਨਲ ਕੌਂਸਲ ਆਫ਼ ਦਾ ਆਰਟਸ ਅਤੇ ਨਸੀਰ ਬੁੰਡਾ ਹਾਕੀ ਸਟੇਡੀਅਮ ਦਾ ਦੌਰਾ ਵੀ ਕੀਤਾ, ਜਿੱਥੇ ਉਨ੍ਹਾਂ ਨੂੰ 20 ਨਵੰਬਰ ਤੋਂ 2 ਦਸੰਬਰ ਤੱਕ ਹੋਣ ਵਾਲੇ ਐਸ. ਸੀ. ਓ. ਹਾਕੀ ਟੂਰਨਾਮੈਂਟ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪਰਮ ਸੰਤ ਬਾਬਾ ਸੁਚਾ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਸਿੰਧ ’ਚ ਹਿੰਦੂ ਵਪਾਰੀ ਨਰੇਸ਼ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24