03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਚਿੱਤਕਾਰਾ ਤੇ ਐਲ.ਪੀ.ਯੂ. ’ਚ ਵਾਪਰੀਆਂ ਘਟਨਾਵਾਂ ਵਿਚਾਲੇ ਕੋਈ ਕੜੀ ਸੀ-ਹਾਈ ਕੋਰਟ

ਚੰਡੀਗੜ੍ਹ, 2 ਅਕਤੂਬਰ (ਪ੍ਰੋ ਅਵਤਾਰ ਸਿੰਘ)-ਪੰਜਾਬ ਦੀਆਂ ਦੋ ਨਿੱਜੀ ਯੂਨੀਵਰਸਿਟੀਆਂ ਚਿੱਤਕਾਰਾ ਯੂਨੀਵਰਸਿਟੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ.

Ad Position 21
No active advertisement
ਅਜੀਤ ਡੈਸਕ 03-10-2026
ਚੰਡੀਗੜ੍ਹ, 2 ਅਕਤੂਬਰ (ਪ੍ਰੋ ਅਵਤਾਰ ਸਿੰਘ)-ਪੰਜਾਬ ਦੀਆਂ ਦੋ ਨਿੱਜੀ ਯੂਨੀਵਰਸਿਟੀਆਂ ਚਿੱਤਕਾਰਾ ਯੂਨੀਵਰਸਿਟੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ’ਚ ਕੁਝ ਹੀ ਘੰਟਿਆਂ ਦੇ ਫ਼ਰਕ ਨਾਲ ਸੋਸ਼ਲ ਮੀਡੀਆ ’ਤੇ ਫੈਲੀਆਂ ਅਫ਼ਵਾਹਾਂ ਅਤੇ ਉਸ ਤੋਂ ਬਾਅਦ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਦੋਵਾਂ ਯੂਨੀਵਰਸਿਟੀਆਂ ’ਚ ਵਾਪਰੀਆਂ ਘਟਨਾਵਾਂ ਵਿਚਕਾਰ ਕੋਈ ਆਪਸੀ ਸੰਬੰਧ ਸੀ ਅਤੇ ਕੀ ਸੋਸ਼ਲ ਮੀਡੀਆ ਰਾਹੀਂ ਜਾਣਬੁੱਝ ਕੇ ਦੋਵਾਂ ਸੰਸਥਾਵਾਂ ’ਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਐਲ.ਪੀ.ਯੂ. ਦੇ ਇਕ ਵਿਦਿਆਰਥੀ ਵਲੋਂ ਦਾਇਰ ਪਟੀਸ਼ਨ ’ਚ ਯੂਨੀਵਰਸਿਟੀ ’ਚ ਹੋਈ ਹਿੰਸਾ, ਅੱਗਜ਼ਨੀ ਅਤੇ ਭੰਨਤੋੜ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਮਾਮਲਾ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸਥਿਤ ਚਿੱਤਕਾਰਾ ਯੂਨੀਵਰਸਿਟੀ ਨਾਲ ਵੀ ਜੁੜਿਆ ਹੋਇਆ ਹੈ। ਪੰਜਾਬ ਸਰਕਾਰ ਨੂੰ ਇਸ ਸਬੰਧੀ ਵਿਸਥਾਰਤ ਸਥਿਤੀ ਰਿਪੋਰਟ 8 ਅਕਤੂਬਰ ਤੱਕ ਹਾਈ ਕੋਰਟ ’ਚ ਦਾਖ਼ਲ ਕਰਨੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਟਰੰਪ ਦੇ ਪੁੱਤਰਾਂ ਨਾਲ ਜੁੜੀ ਕੰਪਨੀ ਪਾਕਿ ’ਚ ਲਗਾਏਗੀ ਡਰੋਨ ਯੂਨਿਟ ਅਗਲੀ ਖ਼ਬਰ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਸਾਡੀ ਮੁੱਖ ਤਰਜੀਹ
Ad Position 24