03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਾਕਿ ’ਚ ਅੱਤਵਾਦੀ ਹਮਲਿਆਂ ਨੇ ਤੋੜਿਆ 12 ਸਾਲਾਂ ਦਾ ਰਿਕਾਰਡ ਸਤੰਬਰ ’ਚ 103 ਸੁਰੱਖਿਆ ਕਰਮੀਆਂ ਸਮੇਤ ਸੈਂਕੜੇ ਹਲਾਕ

ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਸਰਗਰਮ ਵਿਦਰੋਹੀ ਜਥੇਬੰਦੀਆਂ ਵਲੋਂ ਫੌਜ ਅਤੇ ਪੁਲਿਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਥਿੰਕ ਟੈਂਕ ‘ਪਾਕਿਸਤਾਨ ਇੰਸਟੀਚਿਊਟ ਫਾਰ ਕਨਫਲਿਕਟ ਐਂਡ ਸਕਿਓਰਿਟੀ ਸਟੱਡੀਜ਼’ (ਪੀ.

Ad Position 21
No active advertisement
ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਸਰਗਰਮ ਵਿਦਰੋਹੀ ਜਥੇਬੰਦੀਆਂ ਵਲੋਂ ਫੌਜ ਅਤੇ ਪੁਲਿਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਥਿੰਕ ਟੈਂਕ ‘ਪਾਕਿਸਤਾਨ ਇੰਸਟੀਚਿਊਟ ਫਾਰ ਕਨਫਲਿਕਟ ਐਂਡ ਸਕਿਓਰਿਟੀ ਸਟੱਡੀਜ਼’ (ਪੀ. ਆਈ. ਸੀ. ਐੱਸ. ਐੱਸ.) ਦੇ ਤਾਜ਼ਾ ਅੰਕੜਿਆਂ ਮੁਤਾਬਿਕ ਇਸ ਸਾਲ ਸਤੰਬਰ ਮਹੀਨੇ ’ਚ ਹੋਏ ਅੱਤਵਾਦੀ ਹਮਲਿਆਂ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਸਥਿਤੀ ਪਾਕਿਸਤਾਨੀ ਫੌਜ ਮੁਖੀ ਜਨਰਲ ਆਸਿਮ ਮੁਨੀਰ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ, ਜੋ ਵਾਰ-ਵਾਰ ਅਜਿਹੀਆਂ ਜਥੇਬੰਦੀਆਂ ਖ਼ਿਲਾਫ਼ ਸਖ਼ਤੀ ਦੇ ਦਾਅਵੇ ਕਰਦੇ ਰਹੇ ਹਨ। ਥਿੰਕ ਟੈਂਕ ਦੀ ਰਿਪੋਰਟ ਅਨੁਸਾਰ ਸਤੰਬਰ ਦੌਰਾਨ ਪਾਕਿ ਭਰ ’ਚ ਕੁੱਲ 225 ਹਮਲੇ ਦਰਜ ਕੀਤੇ ਗਏ, ਜੋ ਅਗਸਤ (199 ਹਮਲੇ) ਦੇ ਮੁਕਾਬਲੇ 13 ਫ਼ੀਸਦੀ ਜ਼ਿਆਦਾ ਹਨ। ਇਨ੍ਹਾਂ 225 ਹਮਲਿਆਂ ’ਚ 259 ਲੋਕ ਮਾਰੇ ਗਏ ਅਤੇ 242 ਜ਼ਖ਼ਮੀ ਹੋਏ। ਅਗਸਤ ’ਚ ਹੋਈਆਂ 158 ਮੌਤਾਂ ਦੇ ਮੁਕਾਬਲੇ ਸਤੰਬਰ ’ਚ ਮੌਤਾਂ ਦੀ ਗਿਣਤੀ ਵਿਚ 64 ਫ਼ੀਸਦੀ ਅਤੇ ਜ਼ਖ਼ਮੀਆਂ ’ਚ 34 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਹਿੰਸਾ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਵਿਚ ਕੁੱਲ 545 ਲੋਕਾਂ ਦੀ ਜਾਨ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ’ਚ 103 ਸੁਰੱਖਿਆ ਕਰਮੀ ਮਾਰੇ ਗਏ, ਜਿਸ ਕਾਰਨ ਇਹ ਮਹੀਨਾ ਹਾਲ ਹੀ ਦੇ ਵਰ੍ਹਿਆਂ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਲਈ ਸਭ ਤੋਂ ਵੱਧ ਘਾਤਕ ਸਾਬਤ ਹੋਇਆ। ਸਤੰਬਰ ਵਿਚ 72 ਲੋਕਾਂ ਨੂੰ ਅਗਵਾ ਕੀਤਾ ਗਿਆ, ਜੋ ਕਿ ਪਿਛਲੇ ਇਕ ਦਹਾਕੇ ’ਚ ਇਕ ਮਹੀਨੇ ਦਾ ਸਭ ਤੋਂ ਵੱਡਾ ਅੰਕੜਾ ਹੈ। ਬੀਤੇ ਮਹੀਨੇ ਦੌਰਾਨ 3 ਆਤਮਘਾਤੀ ਹਮਲੇ ਹੋਏ। ਇਨ੍ਹਾਂ ’ਚ 45 ਲੋਕਾਂ ਦੀ ਮੌਤ ਹੋਈ ਅਤੇ 138 ਜ਼ਖ਼ਮੀ ਹੋਏ। ਇਸ ਦੌਰਾਨ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਅਤੇ ਇਹ ਹਿੰਸਾ ਦਾ ਮੁੱਖ ਕੇਂਦਰ ਬਣੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਦੋ ਹਿੰਦੂ ਪਰਿਵਾਰਾਂ ਦੇ 10 ਮੈਂਬਰਾਂ ਦਾ ਧਰਮ ਪਰਿਵਰਤਨ ਅਗਲੀ ਖ਼ਬਰ ਟਰੰਪ ਦੇ ਪੁੱਤਰਾਂ ਨਾਲ ਜੁੜੀ ਕੰਪਨੀ ਪਾਕਿ ’ਚ ਲਗਾਏਗੀ ਡਰੋਨ ਯੂਨਿਟ
Ad Position 24