08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡੇਰਾ ਸਿਰਸਾ ਨਾਲ ਸੰਬੰਧਿਤ ਇਸ਼ਤਿਹਾਰ ’ਤੇ ਹਾਈ ਕੋਰਟ ਨੇ ਲਿਆ ਖੁਦ ਨੋਟਿਸ

ਚੰਡੀਗੜ੍ਹ, 7 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਨਾਲ ਸਬੰਧਿਤ ਇਕ ਇਸ਼ਤਿਹਾਰ ਦੇ ਮਾਮਲੇ ਵਿਚ ਅਪਰਾਧਿਕ ਮਾਣਹਾਨੀ (ਕੰਟੈਂਪਟ ਆਫ਼ ਕੋਰਟ) ਦਾ ਖ਼ੁਦ-ਨੋਟਿਸ ਲਿਆ ਹੈ ।

Ad Position 21
No active advertisement
ਅਜੀਤ ਡੈਸਕ 08-10-2026
ਚੰਡੀਗੜ੍ਹ, 7 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਨਾਲ ਸਬੰਧਿਤ ਇਕ ਇਸ਼ਤਿਹਾਰ ਦੇ ਮਾਮਲੇ ਵਿਚ ਅਪਰਾਧਿਕ ਮਾਣਹਾਨੀ (ਕੰਟੈਂਪਟ ਆਫ਼ ਕੋਰਟ) ਦਾ ਖ਼ੁਦ-ਨੋਟਿਸ ਲਿਆ ਹੈ । ਮਾਮਲਾ 12 ਸਤੰਬਰ 2026 ਨੂੰ ਇਕ ਅੰਗਰੇਜ਼ੀ ਅਤੇ ਇਕ ਹਿੰਦੀ ਅਖ਼ਬਾਰ ਦੇ ਪਹਿਲੇ ਸਫ਼ੇ ’ਤੇ ਪ੍ਰਕਾਸ਼ਿਤ ਇਸ਼ਤਿਹਾਰ ਨਾਲ ਜੁੜਿਆ ਹੈ। ਹਾਈਕੋਰਟ ਨੇ ਪਹਿਲੀ ਨਜ਼ਰੇ ਕਿਹਾ ਕਿ ਇਸ਼ਤਿਹਾਰ ਦੀ ਸਮੱਗਰੀ ਵਿਚ ਨਿਆਂਪਾਲਿਕਾ ਵਿਰੁੱਧ ਦੋਸ਼ ਤੇ ਇਸ਼ਾਰੇ ਹਨ, ਜੋ ਅਦਾਲਤ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਜਾਂ ਨਿਆਂਇਕ ਕਾਰਵਾਈ ਵਿਚ ਦਖ਼ਲ ਪਾਉਣ ਦੀ ਪ੍ਰਵਿਰਤੀ ਰੱਖ ਸਕਦੇ ਹਨ । ਅਦਾਲਤ ਨੇ ਸੰਵਿਧਾਨ ਦੀ ਧਾਰਾ 215 ਅਤੇ ਅਦਾਲਤੀ ਮਾਣਹਾਨੀ ਐਕਟ, 1971 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਅਪਰਾਧਿਕ ਮਾਣਹਾਨੀ ਦੀ ਪਟੀਸ਼ਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ । ਮਾਮਲੇ ਵਿਚ ਡੇਰਾ ਸੱਚਾ ਸੌਦਾ ਪ੍ਰਬੰਧਨ ਸਮੇਤ ਪੰਜ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ । ਸੁਣਵਾਈ ਦੌਰਾਨ ਡੇਰੇ ਵਲੋਂ ਖ਼ੁਦ-ਨੋਟਿਸ ਦੀ ਕਾਨੂੰਨੀ ਵੈਧਤਾ ’ਤੇ ਸਵਾਲ ਉਠਾਏ ਗਏ । ਅਦਾਲਤ ਨੇ ਸੀਨੀਅਰ ਵਕੀਲ ਅਕਸ਼ੈ ਭਾਨ ਨੂੰ ਐਮੀਕਸ ਕਿਊਰੀ ਨਿਯੁਕਤ ਕਰਦਿਆਂ ਸੁਣਵਾਈ 25 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਅਤੇ ਸਾਰੀਆਂ ਧਿਰਾਂ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ।
Ad Position 22
No active advertisement
ਪਿਛਲੀ ਖ਼ਬਰ ਜਸਵੰਤ ਸਿੰਘ ਪੁੜੈਣ ਨੇ ਜਥੇਦਾਰ ਨੂੰ ਸਪੱਸ਼ਟੀਕਰਨ ਸੌਂਪ ਕੇ ਮੰਗੀ ਮੁਆਫੀ ਅਗਲੀ ਖ਼ਬਰ ਪਾਕਿ ਤੇ ਬਲੋਚਿਸਤਾਨ ’ਚ 18 ਅੱਤਵਾਦੀ ਮਾਰੇ ਜਾਣ ਦਾ ਦਾਅਵਾ
Ad Position 24