ਪਟਿਆਲਾ, ਮੋਗਾ ਤੇ ਬਾਘਾ ਪੁਰਾਣਾ ਦੇ 50 ਵੱਖ-ਵੱਖ ਵਾਰਡਾਂ ’ਚ ਦੁਬਾਰਾ ਹੋਣਗੀਆਂ ਨਗਰ ਨਿਗਮ ਚੋਣਾਂ
ਪਟਿਆਲਾ, 7 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਅੰਦਰ ਪਟਿਆਲਾ, ਮੋਗਾ ਤੇ ਬਾਘਾ ਪੁਰਾਣਾ ਦੇ 50 ਵੱਖ-ਵੱਖ ਵਾਰਡਾਂ ’ਚ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਮਾਨਯੋਗ ਸਰਵਉੱਚ ਅਦਾਲਤ ਵਲੋਂ ਦਿੱਤੇ ਗਏ ਹਨ। ਇਸੇ ਕੜੀ ਤਹਿਤ ਪਟਿਆਲਾ ਨਗਰ ਨਿਗਮ ਵਿਚਲੇ 28 ਵਾਰਡਾਂ ’ਚ ਦੁਬਾਰਾ ਚੋਣਾਂ ਹੋਣਗੀਆਂ।
ਪਟਿਆਲਾ, 7 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਅੰਦਰ ਪਟਿਆਲਾ, ਮੋਗਾ ਤੇ ਬਾਘਾ ਪੁਰਾਣਾ ਦੇ 50 ਵੱਖ-ਵੱਖ ਵਾਰਡਾਂ ’ਚ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਮਾਨਯੋਗ ਸਰਵਉੱਚ ਅਦਾਲਤ ਵਲੋਂ ਦਿੱਤੇ ਗਏ ਹਨ। ਇਸੇ ਕੜੀ ਤਹਿਤ ਪਟਿਆਲਾ ਨਗਰ ਨਿਗਮ ਵਿਚਲੇ 28 ਵਾਰਡਾਂ ’ਚ ਦੁਬਾਰਾ ਚੋਣਾਂ ਹੋਣਗੀਆਂ। ਦੱਸਣਯੋਗ ਹੈ ਕਿ ਇਹ ਨਿਰਦੇਸ਼ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਨਿਰਮਲਜੀਤ ਕੌਰ ਦੀ ਅਗਵਾਈ ਵਾਲੀ ਫੈਕਟ ਫਾਈਡਿੰਗ ਕਮੇਟੀ ਦੀ ਰਿਪੋਰਟ ਤੋਂ ਬਾਅਦ ਦਿੱਤੇ ਗਏ। ਜਿਨ੍ਹਾਂ 28 ਵਾਰਡਾਂ ’ਚ ਇਹ ਚੋਣਾਂ ਹੋਣੀਆਂ ਹਨ ਉਨ੍ਹਾਂ ’ਚ ਹੁਕਮਰਾਨ ਧਿਰ ਨਾਲ ਸੰਬੰਧਿਤ ਕੌਂਸਲਰਾਂ ਦੇ ਨਾਲ ਨਾਲ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਵੀ ਸ਼ਾਮਿਲ ਹਨ। ਹੁਕਮਰਾਨ ਧਿਰ ਦੇ ਜਿਨ੍ਹਾਂ ਕੌਂਸਲਰਾਂ ਦੇ ਵਾਰਡਾਂ ਦੀਆਂ ਚੋਣਾਂ ਹੋਣੀਆਂ ਹਨ ਉਨ੍ਹਾਂ ’ਚ ਮੁੱਖ ਤੌਰ ’ਤੇ ਵਾਰਡ ਨੰਬਰ 38 ਤੋਂ ਹਰਪਾਲ ਜੁਨੇਜਾ ਹਨ ਜੋ ਮੌਜੂਦਾ ਸਮੇਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਨ। ਵਾਰਡ ਨੰਬਰ 34 ਤੋਂ ਤੇਜਿੰਦਰ ਮਹਿਤਾ ਜਿਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਗਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ 28 ਨੰਬਰ ਵਾਰਡ ਅਤੇ 12 ਨੰਬਰ ਵਾਰਡ ਤੋਂ ਜਗਦੀਪ ਸਿੰਘ ਜੱਗਾ ਡਿਪਟੀ ਮੇਅਰ ਦੇ ਨਾਂਅ ਮੁੱਖ ਤੌਰ ’ਤੇ ਸ਼ਾਮਿਲ ਹਨ। ਇਸੇ ਤਰ੍ਹਾਂ ਕਾਂਗਰਸੀ ਆਗੂ ਸੰਜੀਵ ਕੁਮਾਰ ਕਾਲੂ ਦੀ ਪਤਨੀ ਨੇਹਾ ਸ਼ਰਮਾ ਵਾਰਡ ਨੰ. 22, ਅਨੁਜ ਖੋਸਲਾ ਜੋ ਭਾਜਪਾਈ ਟਿਕਟ ਤੋਂ ਵਾਰਡ ਨੰਬਰ 40 ਤੋਂ ਕੌਂਸਲਰ ਚੁਣੇ ਗਏ ਸਨ ਮੌਜੂਦਾ ਸਮੇਂ ਉਹ ਪੰਜਾਬ ਯੁਵਾ ਮੋਰਚਾ ਦੇ ਪ੍ਰਧਾਨ ਵੀ ਹਨ ਦੇ ਨਾਲ ਨਾਲ ਭਾਜਪਾ ਦੀ ਕੌਂਸਲਰ ਵੰਦਨਾ ਜੋਸ਼ੀ ਵਾਰਡ ਨੰਬਰ 53 ਤੋਂ ਜਿੱਤੇ ਸਨ ਦੀ ਚੋਣ ਵੀ ਦੁਬਾਰਾ ਹੋਵੇਗੀ । ਇਸ ਤੋਂ ਇਲਾਵਾ ਵਾਰਡ ਨੰ. 1 ਜਿੱਥੋਂ ਸੋਨੀਆ ਦਾਸ, ਵਾਰਡ ਨੰ. 4 ਤੋਂ ਮਨਦੀਪ, ਵਾਰਡ ਨੰ. 6 ਤੋਂ ਜਸਬੀਰ ਸਿੰਘ, ਵਾਰਡ ਨੰ. 14 ਤੋਂ ਗੁਰਕਿਰਪਾਲ ਸਿੰਘ, ਵਾਰਡ ਨੰ. 16 ਤੋਂ ਜਸਵੰਤ ਸਿੰਘ, ਵਾਰਡ ਨੰ. 26 ਤੋਂ ਕੁਲਵੰਤ ਸਿੰਘ, ਵਾਰਡ ਨੰ. 32 ਤੋਂ ਗੀਤਾ ਰਾਣੀ, ਵਾਰਡ ਨੰ. 33 ਹਰਪ੍ਰੀਤ ਸਿੰਘ, ਵਾਰਡ ਨੰ. 36 ਤੋਂ ਰਣਜੀਤ ਸਿੰਘ (ਧਨੀਆ), ਵਾਰਡ ਨੰ. 37 ਤੋਂ ਰੇਨੂੰ ਬਾਲਾ, ਵਾਰਡ ਨੰ. 41 ਤੋਂ ਅਮਨਪ੍ਰੀਤ ਕੌਰ, ਵਾਰਡ ਨੰ. 43 ਤੋਂ ਰਮਨਪ੍ਰੀਤ ਕੌਰ, ਵਾਰਡ ਨੰ. 44 ਤੋਂ ਗੁਰਸ਼ਰਨ ਸਿੰਘ, ਵਾਰਡ ਨੰ. 45 ਤੋਂ ਮੀਨਾ ਦੇਵੀ, ਵਾਰਡ ਨੰ. 46 ਤੋਂ ਜਗਤਾਰ ਸਿੰਘ ਤਾਰੀ, ਵਾਰਡ ਨੰ. 48 ਤੋਂ ਰਾਜੇਸ਼ ਕੁਮਾਰ, ਵਾਰਡ ਨੰ. 50 ਤੋਂ ਹਰਮਨਜੀਤ ਸਿੰਘ, ਵਾਰਡ ਨੰ. 51 ਤੋਂ ਕਿਰਨ ਅਹੂਜਾ, ਵਾਰਡ ਨੰ. 52 ਤੋਂ ਸਾਗਰ, ਵਾਰਡ ਨੰ. 55 ਤੋਂ ਕੰਵਲਜੀਤ ਕੌਰ ਜੱਗੀ, ਵਾਰਡ ਨੰ. 57 ਤੋਂ ਰਵਿੰਦਰ ਕੌਰ ਨਾਂਅ ਸ਼ਾਮਿਲ ਹਨ, ਜਿਨ੍ਹਾਂ ਵਾਰਡਾਂ ’ਚ ਵੋਟਾਂ ਦੁਬਾਰਾ ਹੋਣਗੀਆਂ। ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਿਕ ਸੂਬਾ ਸਰਕਾਰ ਨੇ 6 ਹਫ਼ਤਿਆਂ ਦੇ ਵਿਚ-ਵਿਚ ਕਰਵਾਏਗੀ। ਇਹ ਚੋਣਾਂ ਇਕ ਮਾਨੀਟਰਿੰਗ ਕਮੇਟੀ ਬਣਾ ਕੇ ਕਰਵਾਈਆਂ ਜਾਣਗੀਆਂ।