08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਭਾਰਤੀ ਹਵਾਈ ਸੈਨਾ ਦਿਵਸ ਮੌਕੇ ਦੇਸ਼ ਦੇ ਬਹਾਦਰ ਹਵਾਈ ਯੋਧਿਆਂ ਨੂੰ ਸਲਾਮ !

ਆਦਮਪੁਰ, 7 ਅਕਤੂਬਰ (ਰਮਨ ਦਵੇਸਰ): ਭਾਰਤੀ ਹਵਾਈ ਸੈਨਾ ਆਪਣੀ 94ਵੀਂ ਵਰ੍ਹੇਗੰਢ 8 ਅਕਤੂਬਰ ਨੂੰ ਮਨਾ ਰਹੀ ਹੈ। ਭਾਰਤੀ ਹਵਾਈ ਸੈਨਾ ਦਾ ਗਠਨ 8 ਅਕਤੂਬਰ 1932 ਨੂੰ ਹੋਇਆ ਸੀ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 08-10-2026
ਆਦਮਪੁਰ, 7 ਅਕਤੂਬਰ (ਰਮਨ ਦਵੇਸਰ): ਭਾਰਤੀ ਹਵਾਈ ਸੈਨਾ ਆਪਣੀ 94ਵੀਂ ਵਰ੍ਹੇਗੰਢ 8 ਅਕਤੂਬਰ ਨੂੰ ਮਨਾ ਰਹੀ ਹੈ। ਭਾਰਤੀ ਹਵਾਈ ਸੈਨਾ ਦਾ ਗਠਨ 8 ਅਕਤੂਬਰ 1932 ਨੂੰ ਹੋਇਆ ਸੀ। ਆਜ਼ਾਦੀ ਤੋਂ ਪਹਿਲਾਂ ਇਸ ਨੂੰ ਰਾਇਲ ਇੰਡੀਅਨ ਏਅਰ ਫੋਰਸ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ । ਦੇਸ਼ ਦੀ ਆਜ਼ਾਦੀ ਤੋਂ ਬਾਅਦ 1950 ਵਿਚ ਇਸ ਦੇ ਨਾਂਅ ਤੋਂ ‘ਰਾਇਲ’ ਸ਼ਬਦ ਹਟਾ ਕੇ ਇਸ ਨੂੰ ਭਾਰਤੀ ਹਵਾਈ ਸੈਨਾ ਦਾ ਨਾਂਅ ਦਿੱਤਾ ਗਿਆ । ਪਿਛਲੇ ਕਈ ਦਹਾਕਿਆਂ ਦੌਰਾਨ ਭਾਰਤੀ ਹਵਾਈ ਸੈਨਾ ਨੇ ਆਪਣੀ ਸਮਰਥਾ ਅਤੇ ਤਕਨੀਕੀ ਤਾਕਤ ਵਿਚ ਲਗਾਤਾਰ ਵਾਧਾ ਕੀਤਾ ਹੈ । ਹਵਾਈ ਸੈਨਾ ਦਿਵਸ ਦੇਸ਼ ਦੀ ਹਵਾਈ ਸੁਰੱਖਿਆ ਲਈ ਸੇਵਾਵਾਂ ਨਿਭਾਉਣ ਵਾਲੇ ਬਹਾਦਰ ਹਵਾਈ ਯੋਧਿਆਂ ਨੂੰ ਸਮਰਪਿਤ ਹੁੰਦਾ ਹੈ । ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਮਾਗਮ ਕਰਵਾਏ ਜਾਂਦੇ ਹਨ ਤੇ ਹਵਾਈ ਸੈਨਾ ਦੀ ਸਮਰਥਾ ਤੇ ਆਧੁਨਿਕ ਤਕਨੀਕ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਭਾਰਤੀ ਹਵਾਈ ਸੈਨਾ ਦੀ ਤਾਕਤ ਵਿਚ ਆਧੁਨਿਕ ਲੜਾਕੂ ਜਹਾਜ਼ਾਂ ਦੀ ਅਹਿਮ ਭੂਮਿਕਾ ਹੈ। ਇਸ ਦੇ ਬੇੜੇ ਵਿਚ ਰਾਫੇਲ, ਸੁਖੋਈ-30 ਐੱਮ.ਕੇ.ਆਈ., ਮਿਰਾਜ-2000, ਮਿਗ-29 ਅਤੇ ਤੇਜਸ ਵਰਗੇ ਲੜਾਕੂ ਜਹਾਜ਼ ਸ਼ਾਮਿਲ ਹਨ। ਰਾਫੇਲ ਆਪਣੀ ਉੱਨਤ ਤਕਨਾਲੋਜੀ ਅਤੇ ਵੱਖ-ਵੱਖ ਤਰ੍ਹਾਂ ਦੇ ਹਵਾਈ ਮਿਸ਼ਨਾਂ ਨੂੰ ਅੰਜਾਮ ਦੇਣ ਦੀ ਸਮਰਥਾ ਲਈ ਜਾਣਿਆ ਜਾਂਦਾ ਹੈ । ਸੁਖੋਈ-30 ਐੱਮ.ਕੇ.ਆਈ. ਲੰਬੀ ਦੂਰੀ ਤੱਕ ਕਾਰਵਾਈ ਕਰਨ ਦੀ ਯੋਗਤਾ ਵਾਲਾ ਪ੍ਰਮੁੱਖ ਲੜਾਕੂ ਜਹਾਜ਼ ਹੈ। ਇਸੇ ਤਰ੍ਹਾਂ ਤੇਜਸ ਭਾਰਤ ਦੀ ਵਧ ਰਹੀ ਰੱਖਿਆ ਉਤਪਾਦਨ ਸਮਰਥਾ ਦਾ ਮਹੱਤਵਪੂਰਨ ਪ੍ਰਤੀਕ ਹੈ । ਮਿਰਾਜ-2000 ਅਤੇ ਮਿਗ-29 ਨੇ ਵੀ ਲੰਮੇ ਸਮੇਂ ਤੋਂ ਹਵਾਈ ਸੈਨਾ ਦੀਆਂ ਜ਼ਿੰਮੇਵਾਰੀਆਂ ਵਿਚ ਅਹਿਮ ਭੂਮਿਕਾ ਨਿਭਾਈ ਹੈ । ਹਵਾਈ ਸੈਨਾ ਕੋਲ ਲੜਾਕੂ ਜਹਾਜ਼ਾਂ ਤੋਂ ਇਲਾਵਾ ਆਵਾਜਾਈ ਜਹਾਜ਼, ਹੈਲੀਕਾਪਟਰ, ਹਵਾਈ ਨਿਗਰਾਨੀ ਪ੍ਰਣਾਲੀਆਂ ਅਤੇ ਹੋਰ ਆਧੁਨਿਕ ਸਾਜ਼ੋ-ਸਾਮਾਨ ਵੀ ਮੌਜੂਦ ਹਨ । ਇਹ ਸਾਰੇ ਸਾਧਨ ਦੇਸ਼ ਦੀ ਹਵਾਈ ਸੁਰੱਖਿਆ ਅਤੇ ਰਣਨੀਤਕ ਸਮਰਥਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਂਦੇ ਹਨ । ਇਸ ਮੌਕੇ ਸੇਵਾਮੁਕਤ ਫਲਾਇੰਗ ਅਫਸਰ ਖੇਮਚੰਦ ਡੋਗਰਾ ਨੇ ਦੇਸ਼ ਵਾਸੀਆਂ ਨੂੰ ਹਵਾਈ ਸੈਨਾ ਦਿਵਸ ਦੀ ਵਧਾਈ ਦਿੱਤੀ। 1961 ਵਿਚ ਭਾਰਤੀ ਹਵਾਈ ਸੈਨਾ ਵਿਚ ਸ਼ਾਮਿਲ ਹੋਏ ਡੋਗਰਾ ਨੇ 1962, 1965 ਅਤੇ 1971 ਦੀਆਂ ਜੰਗਾਂ ਵਿਚ ਸੇਵਾ ਨਿਭਾਈ । ਉਨ੍ਹਾਂ ਨੇ ਕਰੀਬ 40 ਸਾਲ ਹਵਾਈ ਸੈਨਾ ਵਿਚ ਦੇਸ਼ ਦੀ ਸੇਵਾ ਕੀਤੀ । ਇਸ ਦੌਰਾਨ ਉਹ 1968 ਵਿਚ ਰੂਸ ਅਤੇ 1976 ਵਿਚ ਫਰਾਂਸ ਵੀ ਗਏ । ਉਹ ਹਾਕੀ ਖੇਡ ਨਾਲ ਵੀ ਜੁੜੇ ਰਹੇ ਅਤੇ ਕਈ ਸਾਲ ਹਾਕੀ ਕੋਚ ਵਜੋਂ ਸੇਵਾ ਨਿਭਾਈ। ਇਸੇ ਤਰ੍ਹਾਂ 1973 ਵਿਚ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋਏ ਸੇਵਾਮੁਕਤ ਫਲਾਇੰਗ ਅਫਸਰ ਜਤਿੰਦਰ ਕੁਮਾਰ ਨੇ ਵੀ ਦੇਸ਼ ਵਾਸੀਆਂ ਨੂੰ ਹਵਾਈ ਸੈਨਾ ਦਿਵਸ ਦੀ ਵਧਾਈ ਦਿੱਤੀ । ਉਨ੍ਹਾਂ ਨੇ 38 ਸਾਲ ਹਵਾਈ ਸੈਨਾ ਵਿਚ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਨ ਦਾ ਮਾਣ ਉਨ੍ਹਾਂ ਲਈ ਅੱਜ ਵੀ ਕਾਇਮ ਹੈ ਅਤੇ ਜੇਕਰ ਅੱਜ ਵੀ ਦੇਸ਼ ਸੇਵਾ ਲਈ ਬੁਲਾਇਆ ਜਾਵੇ ਤਾਂ ਉਹ ਤਿਆਰ ਹਨ ।
Ad Position 22
No active advertisement
ਪਿਛਲੀ ਖ਼ਬਰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ- ਮਜੀਠੀਆ ਅਗਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ’ਚ ਆਨਲਾਈਨ ਠੱਗੀ ਦਾ ਨਵਾਂ ਜਾਲ ਹਰਪ੍ਰੀਤ ਸਿੰਘ ਗਿੱਲ
Ad Position 24