07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਾਕਿ ਵਲੋਂ ਰੋਕਿਆ ਸਿੱਖ ਜਥਾ ਤਾਸ਼ਕੰਤ ਤੋਂ ਅੱਜ ਪਹੁੰਚੇਗਾ ਦਿੱਲੀ

ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਐੱਨ. ਓ.

Ad Position 21
No active advertisement
ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਐੱਨ. ਓ. ਸੀ. ਨੂੰ ਆਧਾਰ ਬਣਾ ਕੇ ਰੋਕਿਆ ਗਿਆ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਹੁਣ 8 ਅਕਤੂਬਰ ਨੂੰ ਭਾਰਤ ਪਹੁੰਚ ਰਿਹਾ ਹੈ। ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਲੋਂ ਅੰਮ੍ਰਿਤਸਰ, ਦਿੱਲੀ, ਅਨੰਦਪੁਰ ਸਾਹਿਬ, ਰਿਸ਼ੀਕੇਸ਼ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵਾਇਆ ਤਾਸ਼ਕੰਤ ਦਿੱਲੀ ਲਈ ਇਸ ਵਾਰ 65 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਜਥੇ ਲਈ 30 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ। ਇਨ੍ਹਾਂ ’ਚੋਂ 49 ਮੈਂਬਰੀ (48 ਬਾਲਗ ਅਤੇ ਇਕ ਬੱਚਾ) ਸਿੱਖ ਜਥਾ ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋ ਚੁੱਕਿਆ ਹੈ। ਪਾਕਿ ਵਲੋਂ ਅਟਾਰੀ-ਵਾਹਗਾ ਸਰਹੱਦ ਬੰਦ ਰੱਖੇ ਜਾਣ ਕਰਕੇ ਇਹ 49 ਯਾਤਰੂ ਜਥਾ ਲੀਡਰ ਪ੍ਰੀਤਮ ਸਿੰਘ ਅਤੇ ਪਪਿੰਦਰ ਸਿੰਘ ਵਡੇਰਾ ਦੀ ਅਗਵਾਈ ‘ਚ ਅੱਜ ਦੁਪਹਿਰ 1:25 ਵਜੇ ਤਾਸ਼ਕੰਤ ਹਵਾਈ ਅੱਡੇ ਵਿਖੇ ਪਹੁੰਚਣ ਤੋਂ ਬਾਅਦ ਉੱਥੋਂ 8 ਅਕਤੂਬਰ ਨੂੰ ਸਵੇਰੇ 8:45 ਵਜੇ ਉਜ਼ਬੇਕਿਸਤਾਨ ਏਅਰਵੇਜ਼ ਰਾਹੀਂ ਰਵਾਨਾ ਹੋ ਕੇ ਦੁਪਹਿਰ 12:15 ਵਜੇ ਦਿੱਲੀ ਪਹੁੰਚਣਗੇ । ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ ਇਹ ਜਥਾ 30 ਅਕਤੂਬਰ ਨੂੰ ਵਾਪਸ ਪਾਕਿਸਤਾਨ ਪਰਤੇਗਾ।
Ad Position 22
No active advertisement
ਪਿਛਲੀ ਖ਼ਬਰ ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ ਵਿਖੇ ਮੌਜੂਦ ਰੁੱਖ ਨੂੰ ਸਾਲ ’ਚ ਦੋ ਵਾਰ ਲੱਗਦੇ ਬੇਮੌਸਮੀ ਲਸੂੜੇ ਅਗਲੀ ਖ਼ਬਰ ਹੁਸ਼ਿਆਰਪੁਰ ’ਚ 36ਵਾਂ ਅੰਤਰਰਾਸ਼ਟਰੀ ਕੀਰਤਨ ਦਰਬਾਰ 10 ਨੂੰ
Ad Position 24