07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਦੱਖਣੀ ਅਫਰੀਕਾ ਵਿਚ ਹੋਈ 67ਵੀਂ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

ਚੰਡੀਗੜ੍ਹ, 7 ਅਕਤੂਬਰ (ਅਜੀਤ ਬਿਊਰੋ)- ਜਮਹੂਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ਨਾਲ ਰਾਬਤਾ ਕਰਨ ਦੇ ਉਦੇਸ਼ ਨਾਲ ਕੀਤੇ ਅੰਤਰਰਾਸ਼ਟਰੀ ਦੌਰਿਆਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਮੁੜ ਵਤਨ ਪਰਤ ਆਏ ਹਨ । ਅੰਤਰਰਾਸ਼ਟਰੀ ਦੌਰੇ ਸਮੇਂ ਸੰਧਵਾਂ ਨੇ ਜਰਮਨੀ ਦੇ ਬਰਲਿਨ ਵਿਚ ਖੇਤਰੀ ਮੁੱਦਿਆਂ ਅਤੇ ਪਰਵਾਸੀ ਭਾਰਤੀਆਂ ਦੀਆਂ ਆਸਾਂ-ਉਮੀਦਾਂ ’ਤੇ ਚਰਚਾ ਕਰਨ ਲਈ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।

Ad Position 21
No active advertisement
ਅਜੀਤ ਡੈਸਕ 08-10-2026
ਚੰਡੀਗੜ੍ਹ, 7 ਅਕਤੂਬਰ (ਅਜੀਤ ਬਿਊਰੋ)- ਜਮਹੂਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ਨਾਲ ਰਾਬਤਾ ਕਰਨ ਦੇ ਉਦੇਸ਼ ਨਾਲ ਕੀਤੇ ਅੰਤਰਰਾਸ਼ਟਰੀ ਦੌਰਿਆਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਮੁੜ ਵਤਨ ਪਰਤ ਆਏ ਹਨ । ਅੰਤਰਰਾਸ਼ਟਰੀ ਦੌਰੇ ਸਮੇਂ ਸੰਧਵਾਂ ਨੇ ਜਰਮਨੀ ਦੇ ਬਰਲਿਨ ਵਿਚ ਖੇਤਰੀ ਮੁੱਦਿਆਂ ਅਤੇ ਪਰਵਾਸੀ ਭਾਰਤੀਆਂ ਦੀਆਂ ਆਸਾਂ-ਉਮੀਦਾਂ ’ਤੇ ਚਰਚਾ ਕਰਨ ਲਈ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮਲੇਸੀਆ ਦੇ ਕੁਆਲਾਲੰਪੁਰ ’ਚ ਪੰਜਾਬ ਨਾਲ ਭਾਵਨਾਤਮਕ, ਸੱਭਿਆਚਾਰਕ ਅਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਿੱਖ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕੀਤਾ । ਜਦੋਂ ਕਿ ਪੇਨਾਂਗ ਵਿਚ ਪੰਜਾਬੀ ਭਾਈਚਾਰੇ ਦੀ ਭਲਾਈ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਵੱਖ-ਵੱਖ ਖੇਤਰਾਂ ਵਿਚ ਆਪਸੀ ਸਹਿਯੋਗ ਵਧਾਉਣ ਲਈ ਮੁੱਖ ਮੰਤਰੀ ਚੋ. ਕੋਨ. ਯੇਓ ਤੇ ਉੱਪ ਮੁੱਖ ਮੰਤਰੀ ਜਗਦੀਪ ਸਿੰਘ ਦਿਉ ਨਾਲ ਮੁਲਾਕਾਤ ਕੀਤੀ।ਦੱਖਣੀ ਅਫ਼ਰੀਕਾ ਵਿਚ 67ਵੀਂ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿਚ ਸ਼ਿਰਕਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਤੰਤਰੀ ਸਿਧਾਂਤਾਂ, ਸੰਸਦੀ ਢਾਂਚੇ ਅਤੇ ਵਿਸ਼ਵਵਿਆਪੀ ਨੁਮਾਇੰਦਿਆਂ ਨਾਲ ਅੰਤਰਰਾਸ਼ਟਰੀ ਸਹਿਯੋਗ ਬਾਰੇ ਚਰਚਾ ਕੀਤੀ ਗਈ । ਜਦੋਂ ਕਿ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਪੰਜਾਬ ਦੇ ਵਿਕਾਸ ਅਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ’ਤੇ ਕੇਂਦ੍ਰਿਤ ਕਈ ਭਾਈਚਾਰਕ ਸਮਾਗਮਾਂ ਅਤੇ ਉੱਚ-ਪੱਧਰੀ ਮੀਟਿੰਗਾਂ ਵਿੱਚ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਸਿੰਧ ਦੇ ਸਦੀਆਂ ਪੁਰਾਣੇ ਮਾਤਾ ਜੋਗ ਮਾਇਆ ਮੰਦਰ ’ਚ ਭੰਨ-ਤੋੜ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਕਮਜ਼ੋਰ ਦਲੀਲਾਂ ਅਸਲੀਅਤ ’ਤੇ ਪਰਦਾ ਨਹੀਂ ਪਾ ਸਕਣਗੀਆਂ-ਵਡਾਲਾ
Ad Position 24