09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਾਊਦੀ ਅਰਬ ’ਚ ਸੜਕ ਹਾਦਸੇ ਦੌਰਾਨ ਬਨਭੌਰਾ ਦੇ 40 ਸਾਲਾ ਵਿਅਕਤੀ ਦੀ ਮੌਤ

ਅਮਰਗੜ੍ਹ, 8 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਨੇੜਲੇ ਪਿੰਡ ਬਨਭੌਰਾ ਦੇ 40 ਸਾਲਾ ਹਰਜੀਤ ਸਿੰਘ ਸੋਹੀ ਦੀ ਸਾਊਦੀ ਅਰਬ ’ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਮਹਿੰਦਰਪਾਲ ਕੌਰ ਨੇ ਦੱਸਿਆ ਕਿ ਉਸਦੇ ਪਤੀ ਸਾਊਦੀ ਅਰਬ ਦੀ ਟਰਾਂਸਪੋਰਟ ਕੰਪਨੀ ਕਰੇਸੈਂਟ ਵਿਚ ਡਰਾਈਵਰ ਵਜੋਂ ਕੰਮ ਕਰਦੇ ਸਨ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਪਿਛਲੇ ਕਰੀਬ 14 ਸਾਲਾਂ ਤੋਂ ਉੱਥੇ ਟਰਾਲਾ ਚਲਾ ਰਹੇ ਸਨ।

Ad Position 21
No active advertisement
ਹਰਜੀਤ ਸਿੰਘ ਸੋਹੀ ਦੀ ਪੁਰਾਣੀ ਤਸਵੀਰ। 09-10-2026
ਅਮਰਗੜ੍ਹ, 8 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਨੇੜਲੇ ਪਿੰਡ ਬਨਭੌਰਾ ਦੇ 40 ਸਾਲਾ ਹਰਜੀਤ ਸਿੰਘ ਸੋਹੀ ਦੀ ਸਾਊਦੀ ਅਰਬ ’ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਮਹਿੰਦਰਪਾਲ ਕੌਰ ਨੇ ਦੱਸਿਆ ਕਿ ਉਸਦੇ ਪਤੀ ਸਾਊਦੀ ਅਰਬ ਦੀ ਟਰਾਂਸਪੋਰਟ ਕੰਪਨੀ ਕਰੇਸੈਂਟ ਵਿਚ ਡਰਾਈਵਰ ਵਜੋਂ ਕੰਮ ਕਰਦੇ ਸਨ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਪਿਛਲੇ ਕਰੀਬ 14 ਸਾਲਾਂ ਤੋਂ ਉੱਥੇ ਟਰਾਲਾ ਚਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਉਨ੍ਹਾਂ ਦਾ ਵੱਡਾ ਪੁੱਤਰ ਅਨਮੋਲਦੀਪ ਸਿੰਘ ਵੀ ਸਾਊਦੀ ਅਰਬ ਵਿਚ ਇੱਕ ਹੋਰ ਕੰਪਨੀ ਵਿਚ ਟਰਾਲਾ ਚਲਾ ਰਿਹਾ ਹੈ, ਜਿਸਨੇ ਦੱਸਿਆ ਕਿ ਉਸ ਦੇ ਪਿਤਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੇ ਛੋਟੇ ਪੁੱਤਰ ਮਨਰਾਜ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਟਰਾਲਾ ਲੈ ਕੇ ਰਿਆਦ ਸ਼ਹਿਰ ਨੇੜੇ ਜਾ ਰਹੇ ਸਨ। ਇਸ ਦੌਰਾਨ ਸੜਕ ਦੇ ਵਿਚਕਾਰ ਇੱਕ ਖ਼ਰਾਬ ਗੱਡੀ ਖੜ੍ਹੀ ਸੀ। ਉਨ੍ਹਾਂ ਦਾ ਟਰਾਲਾ ਅਚਾਨਕ ਇਸ ਗੱਡੀ ਨਾਲ ਟਕਰਾ ਗਿਆ, ਜਿਸ ਕਾਰਨ ਹਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੌਕੇ ਸਮਾਜ ਸੇਵੀ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ, ਮ੍ਰਿਤਕ ਦੇ ਰਿਸ਼ਤੇਦਾਰ ਅਮਰੀਕ ਸਿੰਘ ਭੰਗੂ ਪੇਧਨੀ ਖ਼ੁਰਦ, ਗੁਰਜੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕਰਦਿਆਂ ਹਰਜੀਤ ਸਿੰਘ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਪਿੰਡ ਬਨਭੌਰਾ ਲਿਆਉਣ ਲਈ ਗੁਹਾਰ ਲਗਾਈ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਕਾਸ ਕਮਿਸ਼ਨ ਦੀ ਕਾਰਗੁਜ਼ਾਰੀ ’ ਤੇ ਜਾਖੜ ਨੇ ਚੁੱਕੇ ਸਵਾਲ , ਕਿਹਾ -‘ ਕਮਿਸ਼ਨ ਦੱਸੇ ਪੰਜਾਬ ਲਈ ਕੀ ਕੀਤਾ ?’ ਕਮਿ... ਅਗਲੀ ਖ਼ਬਰ ਮੈਡ ਸੰਧੂ ਦੇ ਕਤਲ ਦੀ ਗੁੱਥੀ ਸੁਲਝੀ ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਗ੍ਰਿਫਤਾਰ
Ad Position 24