ਦੋ ਅਹਿਮ ਭਰਤੀ ਪ੍ਰੀਖਿਆਵਾਂ ਦੀ ਇੱਕੋ ਤਾਰੀਖ ਨੇ ਉਮੀਦਵਾਰਾਂ ਲਈ ਪੈਦਾ ਕੀਤੀ ਮੁਸ਼ਕਿਲ
ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਵਿਚ ਸਰਕਾਰੀ ਨੌਕਰੀਆਂ ਲਈ ਤਿਆਰੀ ਕਰ ਰਹੇ ਹਜ਼ਾਰਾਂ ਉਮੀਦਵਾਰਾਂ ਲਈ 11 ਅਕਤੂਬਰ 2026 (ਐਤਵਾਰ) ਇੱਕ ਮਹੱਤਵਪੂਰਨ ਪਰ ਚੁਣੌਤੀਪੂਰਨ ਦਿਨ ਬਣਨ ਜਾ ਰਿਹਾ ਹੈ। ਇਸ ਦਿਨ ਪੰਜਾਬ ਸਰਕਾਰ ਵਲੋਂ ਦੋ ਵੱਖ-ਵੱਖ ਭਰਤੀ ਪ੍ਰੀਖਿਆਵਾਂ ਲਗਭਗ ਇੱਕੋ ਸਮੇਂ ਲਈਆਂ ਜਾ ਰਹੀਆਂ ਹਨ।
ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਵਿਚ ਸਰਕਾਰੀ ਨੌਕਰੀਆਂ ਲਈ ਤਿਆਰੀ ਕਰ ਰਹੇ ਹਜ਼ਾਰਾਂ ਉਮੀਦਵਾਰਾਂ ਲਈ 11 ਅਕਤੂਬਰ 2026 (ਐਤਵਾਰ) ਇੱਕ ਮਹੱਤਵਪੂਰਨ ਪਰ ਚੁਣੌਤੀਪੂਰਨ ਦਿਨ ਬਣਨ ਜਾ ਰਿਹਾ ਹੈ। ਇਸ ਦਿਨ ਪੰਜਾਬ ਸਰਕਾਰ ਵਲੋਂ ਦੋ ਵੱਖ-ਵੱਖ ਭਰਤੀ ਪ੍ਰੀਖਿਆਵਾਂ ਲਗਭਗ ਇੱਕੋ ਸਮੇਂ ਲਈਆਂ ਜਾ ਰਹੀਆਂ ਹਨ। ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ, ਪੰਜਾਬ ਵਲੋਂ ਕਲਰਕ ਪੋਸਟ ਲਈ ਲਿਖਤੀ ਇਮਤਿਹਾਨ ਸਵੇਰੇ 11:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਰੱਖਿਆ ਗਿਆ ਹੈ। ਇਸੇ ਦਿਨ ਪੰਜਾਬ ਰਾਜ ਸਹਿਕਾਰੀ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ ਵੱਲੋਂ ਡਿਪਟੀ ਮੈਨੇਜਰ (ਸਿਸਟਮ ਐਮ.ਆਈ.ਐਸ.) ਪੋਸਟ ਲਈ ਇਮਤਿਹਾਨ ਸਵੇਰੇ 10:30 ਵਜੇ ਤੋਂ ਦੋਪਹਿਰ 12:30 ਵਜੇ ਤੱਕ ਆਯੋਜਿਤ ਕੀਤਾ ਜਾਣਾ ਹੈ। ਦੋਵਾਂ ਪੋਸਟਾਂ ਲਈ ਅਪਲਾਈ ਕਰਨ ਵਾਲੇ ਕਈ ਉਮੀਦਵਾਰਾਂ ਕੋਲ ਦੋਵੇਂ ਐਡਮਿਸ਼ਨ ਕਾਰਡ ਪਹੁੰਚ ਚੁੱਕੇ ਹਨ। ਇੱਕ ਉਮੀਦਵਾਰ ਇੱਕੋ ਸਮੇਂ ਦੋ ਵੱਖ-ਵੱਖ ਕੇਂਦਰਾਂ ਵਿਚ ਹਾਜ਼ਰ ਨਹੀਂ ਹੋ ਸਕਦਾ। ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਤੇ ਉਮੀਦਵਾਰ ਚਿੰਤਿਤ ਹਨ ਅਤੇ ਉਮੀਦ ਕਰ ਰਹੇ ਹਨ ਕਿ ਸਬੰਧਿਤ ਅਥਾਰਟੀਆਂ ਇਨ੍ਹਾਂ ਦੋਵਾਂ ਇਮਤਿਹਾਨਾਂ ਦੀਆਂ ਤਾਰੀਖਾਂ ਜਾਂ ਸਮਾਂ-ਸਾਰਣੀ ਵਿਚ ਲੋੜੀਂਦਾ ਫੇਰ-ਬਦਲ ਕਰਨਗੀਆਂ।