ਦਿਲਜੀਤ ਦੁਸਾਂਝ ਦੇ ਘਰ ਨੇੜੇ ਕੰਧ ’ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ
ਦੁਸਾਂਝ ਕਲਾਂ 8 ਅਕਤੂਬਰ (ਰਾਮ ਪ੍ਰਕਾਸ਼ ਟੋਨੀ)- ਪਿੰਡ ਦੁਸਾਂਝ ਕਲਾਂ ਵਿਖੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਘਰ ਦੇ ਨੇੜੇ ਇੱਕ ਕੰਧ ’ਤੇ ਖਾਲਿਸਤਾਨ ਪੱਖੀ ਅਤੇ ਹੋਰ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਹ ਨਾਅਰੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਦਿਵਸ ਵਜੋਂ ਮਨਾਉਣ ਦੀ ਅਪੀਲ ਅਤੇ ਦਿਲਜੀਤ ਦੁਸਾਂਝ ਦੇ ਦਿੱਲੀ ਤੇ ਚੰਡੀਗੜ੍ਹ ਵਿਖੇ ਹੋਣ ਵਾਲੇ ਸ਼ੋਅ ਦੇ ਵਿਰੋਧ ਨਾਲ ਸਬੰਧਿਤ ਹਨ।
ਦੁਸਾਂਝ ਕਲਾਂ 8 ਅਕਤੂਬਰ (ਰਾਮ ਪ੍ਰਕਾਸ਼ ਟੋਨੀ)- ਪਿੰਡ ਦੁਸਾਂਝ ਕਲਾਂ ਵਿਖੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਘਰ ਦੇ ਨੇੜੇ ਇੱਕ ਕੰਧ ’ਤੇ ਖਾਲਿਸਤਾਨ ਪੱਖੀ ਅਤੇ ਹੋਰ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਹ ਨਾਅਰੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਦਿਵਸ ਵਜੋਂ ਮਨਾਉਣ ਦੀ ਅਪੀਲ ਅਤੇ ਦਿਲਜੀਤ ਦੁਸਾਂਝ ਦੇ ਦਿੱਲੀ ਤੇ ਚੰਡੀਗੜ੍ਹ ਵਿਖੇ ਹੋਣ ਵਾਲੇ ਸ਼ੋਅ ਦੇ ਵਿਰੋਧ ਨਾਲ ਸਬੰਧਿਤ ਹਨ। ਪਿੰਡ ਵਾਸੀ ਮੁਖਤਿਆਰ ਨੇ ਦੱਸਿਆ ਕਿ ਉਹ ਫਗਵਾੜੇ ਡਰਾਈਵਰੀ ਦਾ ਕੰਮ ਕਰਦਾ ਹੈ। ਉਸ ਮੁਤਾਬਕ ਰਾਤ ਕਰੀਬ 1.30 ਵਜੇ ਉਸ ਨੂੰ ਘਰ ਦੇ ਬਾਹਰੋਂ ਸਪਰੇਅ ਦੀ ਸਮੈੱਲ ਆਈ। ਬਾਹਰ ਆ ਕੇ ਦੇਖਿਆ ਤਾਂ ਕਰੀਬ ਚਾਰ ਵਿਅਕਤੀ ਕੰਧ ’ਤੇ ਨਾਅਰੇ ਲਿਖ ਰਹੇ ਸਨ। ਉਸ ਵਲੋਂ ਵਿਰੋਧ ਕਰਨ ’ਤੇ ਉਹ ਚਾਰੋਂ ਵਿਅਕਤੀ ਆਪਣੀ ਗੱਡੀ ਵਿਚ ਮੌਕੇ ਤੋਂ ਫਰਾਰ ਹੋ ਗਏ। ਮੁਖਤਿਆਰ ਅਨੁਸਾਰ ਦਿਲਜੀਤ ਦੁਸਾਂਝ ਦਾ ਘਰ ਉਸ ਦੇ ਘਰ ਤੋਂ ਕੁਝ ਹੀ ਦੂਰੀ ’ਤੇ ਹੈ ਅਤੇ ਕਥਿਤ ਤੌਰ ’ਤੇ ਦਿਲਜੀਤ ਦੁਸਾਂਝ ਦੇ ਘਰ ਦੇ ਭੁਲੇਖੇ ਵਿਚ ਉਸ ਦੇ ਘਰ ਦੀ ਕੰਧ ’ਤੇ ਹੀ ਨਾਅਰੇ ਲਿਖੇ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ’ਤੇ ਪਹੁੰਚੇ ਏ .ਐਸ .ਆਈ. ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਕਥਿਤ ਤੌਰ ’ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਨਾਲ ਸਬੰਧਿਤ ਵਿਅਕਤੀਆਂ ਦੀ ਪਛਾਣ ਤੇ ਨਾਅਰੇ ਲਿਖਣ ਦੇ ਕਾਰਨਾਂ ਬਾਰੇ ਸਥਿਤੀ ਹੋਰ ਸਪਸ਼ਟ ਹੋਣ ਦੀ ਉਮੀਦ ਹੈ। ਬਾਅਦ ਵਿੱਚ ਗੁਰਾਇਆ ਪੁਲਿਸ ਵਲੋਂ ਵਾਈਟ ਪੇਂਟ ਕਰਵਾ ਕੇ ਨਾਅਰੇ ਮਿਟਾ ਦਿੱਤੇ ਗਏ ਸੀ। ਇਸ ਸਬੰਧੀ ਪੁਲਿਸ ਚੌਕੀ ਇੰਚਾਰਜ ਦੁਸਾਂਝ ਕਲਾਂ ਨੂੰ ਵਾਰ- ਵਾਰ ਫੋਨ ਕਰਨ ਤੇ ਫੋਨ ਨਹੀਂ ਚੁੱਕਿਆ ਗਿਆ।