08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰਿਸ਼ਵਤ ਮਾਮਲੇ ’ਚ ਹੁਣ 50 ਹਜ਼ਾਰ ਮੁਆਵਜ਼ੇ ਦੀ ਕੀਤੀ ਮੰਗ

ਚੰਡੀਗੜ੍ਹ, 8 ਅਕਤੂਬਰ (ਮਾਰਕੰਡਾ)- 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਨਾਲ ਜੁੜੇ ਮਾਣਹਾਨੀ ਮਾਮਲੇ ਵਿ ਚ ਨਵਾਂ ਮੋੜ ਆਇਆ ਹੈ। ਸਿਵਲ ਸੂਟ ਵਿਚ ਡਿਫੈਂਡੈਂਟ ਨੰਬਰ-2 ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਸੀ.

Ad Position 21
No active advertisement
ਅਜੀਤ ਡੈਸਕ 09-10-2026
ਚੰਡੀਗੜ੍ਹ, 8 ਅਕਤੂਬਰ (ਮਾਰਕੰਡਾ)- 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਨਾਲ ਜੁੜੇ ਮਾਣਹਾਨੀ ਮਾਮਲੇ ਵਿ ਚ ਨਵਾਂ ਮੋੜ ਆਇਆ ਹੈ। ਸਿਵਲ ਸੂਟ ਵਿਚ ਡਿਫੈਂਡੈਂਟ ਨੰਬਰ-2 ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਸੀ.ਪੀ.ਸੀ. ਦੀ ਧਾਰਾ 95(1)(ਏ) ਤਹਿਤ ਅਰਜ਼ੀ ਦਾਇਰ ਕਰਕੇ ਮੁਦਈ ਗੁਰਪ੍ਰੀਤ ਕੌਰ ਤੋਂ 50 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਅਰਜ਼ੀਕਰਤਾ ਦਾ ਦੋਸ਼ ਹੈ ਕਿ ਮੁਦਈ ਵਲੋਂ ਕਥਿਤ ਤੌਰ ’ਤੇ ਤੱਥ ਛੁਪਾ ਕੇ ਜਾਂ ਗਲਤ ਤੇ ਅਧੂਰੇ ਤੱਥ ਪੇਸ਼ ਕਰਕੇ 8 ਸਤੰਬਰ 2026 ਨੂੰ ਅਦਾਲਤ ਤੋਂ ਇਕਪਾਸੜ ਅੰਤਰਿਮ ਰੋਕ ਦਾ ਹੁਕਮ ਹਾਸਲ ਕੀਤਾ ਗਿਆ ਸੀ। ਇਹ ਰੋਕ ਉਸ ਨੂੰ 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਨਾਲ ਸਬੰਧਤ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕਣ ਲਈ ਲਗਾਈ ਗਈ ਸੀ। ਬਾਅਦ ਵਿਚ ਰਣਜੀਤ ਸਿੰਘ ਨੇ ਰੋਕ ਹਟਾਉਣ ਲਈ ਅਰਜ਼ੀ ਦਾਇਰ ਕੀਤੀ। ਅਦਾਲਤ ਨੇ 25 ਸਤੰਬਰ ਦੇ ਹੁਕਮ ਰਾਹੀਂ ਡਿਫੈਂਡੈਂਟ ਨੰਬਰ-2 ਦੇ ਸਬੰਧ ਵਿਚ 8 ਸਤੰਬਰ ਦਾ ਰੋਕ ਹੁਕਮ ਰੱਦ ਕਰ ਦਿੱਤਾ। ਅਰਜ਼ੀਕਰਤਾ ਮੁਤਾਬਕ ਅਦਾਲਤ ਸਾਹਮਣੇ ਪੂਰੀ ਪ੍ਰੈੱਸ ਕਾਨਫਰੰਸ ਅਤੇ ਸਬੰਧਿਤ ਹਾਈ ਕੋਰਟ ਦੇ ਹੁਕਮ ਦੀ ਪੂਰੀ ਪਿਛੋਕੜ ਪਹਿਲਾਂ ਪੇਸ਼ ਨਹੀਂ ਕੀਤੀ ਗਈ ਸੀ। ਹੁਣ 50 ਹਜ਼ਾਰ ਰੁਪਏ ਮੁਆਵਜ਼ੇ ਦੇ ਨਾਲ 8 ਸਤੰਬਰ ਤੋਂ ਅਦਾਇਗੀ ਤੱਕ 12 ਫੀਸਦੀ ਸਾਲਾਨਾ ਵਿਆਜ ਦੀ ਵੀ ਮੰਗ ਕੀਤੀ ਗਈ ਹੈ। ਅਰਜ਼ੀਕਰਤਾ ਨੇ ਕਿਹਾ ਹੈ ਕਿ ਮੁਆਵਜ਼ੇ ਦੀ ਰਕਮ ਮਿਲਣ ’ਤੇ ਉਹ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਨੂੰ ਦਾਨ ਕਰ ਦੇਵੇਗਾ। ਅਦਾਲਤ ਦੇ ਫੈਸਲੇ ਤੋਂ ਬਾਅਦ ਮਾਮਲੇ ਦੀ ਅਗਲੀ ਤਸਵੀਰ ਸਪੱਸ਼ਟ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸੰਤ ਰਜਿੰਦਰ ਸਿੰਘ ਅੱਜ ਮੋਗਾ ਵਿਖੇ, ਸੰਗਤਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਬੜੂ ਸਾਹਿਬ ਅਕਾਲ ਅਕੈਡਮੀ ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ਸਮਾਗਮ 21 ਤੋਂ
Ad Position 24