ਕੈਨੇਡਾ ਇੱਕ ਆਕਰਸ਼ਕ ਇਮੀਗ੍ਰੇਸ਼ਨ ਡੈਸਟੀਨੇਸ਼ਨ ਵਜੋਂ ਉਭਰ ਰਿਹਾ ਹੈ-ਲੈਫਟੀਨੈਂਟ ਕਰਨਲ ਸੰਧੂ
10-11 ਨੂੰ ਪੰਜਾਬ ਅਤੇ ਚੰਡੀਗੜ੍ਹ ’ਚ ਡਬਲਯੂ.ਡਬਲਯੂ.ਆਈ.ਸੀ.ਐਸ. ਵਲੋਂ ਮੈਗਾ ਇਮੀਗ੍ਰੇਸ਼ਨ ਸੈਮੀਨਾਰ
ਚੰਡੀਗੜ੍ਹ, 8 ਅਕਤੂਬਰ (ਅ. ਬ.)
ਚੰਡੀਗੜ੍ਹ, 8 ਅਕਤੂਬਰ (ਅ.ਬ.): ਕੈਨੇਡਾ ਸੰਭਾਵੀ ਇਮੀਗ੍ਰੈਂਟਸ ਲਈ ਇੱਕ ਆਕਰਸ਼ਕ ਡੈਸਟੀਨੇਸ਼ਨ ਵਜੋਂ ਉਭਰ ਰਿਹਾ ਹੈ। ਦੇਸ਼ ਦੇ ਵੱਡੇ ਮਹਾਨਗਰਾਂ ਤੋਂ ਬਾਹਰ ਵੀ ਮੌਕੇ ਵੱਧ ਰਹੇ ਹਨ ਅਤੇ ਖੇਤਰੀ ਪੱਧਰ ’ਤੇ ਲੇਬਰ ਮਾਰਕੀਟ ਦੀਆਂ ਲੋੜਾਂ ’ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਇਹ ਗੱਲ ਡਬਲਯੂ.ਡਬਲਯੂ.ਆਈ.ਸੀ.ਐਸ . ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਲੈਫਟੀਨੈਂਟ ਕਰਨਲ ਬੀ.ਐਸ. ਸੰਧੂ (ਰਿਟਾਇਰਡ) ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਹੀ। ਲੈਫਟੀਨੈਂਟ ਕਰਨਲ ਸੰਧੂ ਨੇ ਦੱਸਿਆ ਕਿ ਸੰਭਾਵੀ ਇਮੀਗ੍ਰੈਂਟਸ ਨੂੰ ਦੁਨੀਆ ਭਰ ਵਿਚ ਬਦਲ ਰਹੇ ਇਮੀਗ੍ਰੇਸ਼ਨ ਦੇ ਮੌਕਿਆਂ ਅਤੇ ਨਿਯਮਾਂ ਬਾਰੇ ਬਿਹਤਰ ਜਾਣਕਾਰੀ ਦੇਣ ਲਈ ਡਬਲਯੂ.ਡਬਲਯੂ.ਆਈ.ਸੀ.ਐਸ. ਵਲੋਂ 10 ਅਕਤੂਬਰ ਨੂੰ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਮੈਗਾ ਇਮੀਗ੍ਰੇਸ਼ਨ ਸੈਮੀਨਾਰ ਕਰਵਾਏ ਜਾਣਗੇ। ਅੰਮ੍ਰਿਤਸਰ ਵਿਚ ਹੋਟਲ ਬੈਸਟ ਵੈਸਟਰਨ ਮੇਰੀਅਨ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ, ਜਲੰਧਰ ਵਿਚ ਰਾਮਾਡਾ ਬਾਇ ਵਿੰਧਮ ਵਿਖੇ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਲੁਧਿਆਣਾ ਵਿਚ ਹੋਟਲ ਪਾਰਕ ਪਲਾਜ਼ਾ ਵਿਖੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਸੈਮੀਨਾਰ ਹੋਵੇਗਾ । ਚੰਡੀਗੜ੍ਹ ਵਿਚ ਸੈਮੀਨਾਰ 11 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਟਲ ਅਰੋਮਾ ਵਿਖੇ ਕਰਵਾਇਆ ਜਾਵੇਗਾ । ਲੈਫਟੀਨੈਂਟ ਕਰਨਲ ਸੰਧੂ ਨੇ ਕਿਹਾ ਕਿ ਖੇਤਰੀ ਮੌਕਿਆਂ ’ਤੇ ਮੁੜ ਧਿਆਨ ਦਿੱਤੇ ਜਾਣ ਦੇ ਵਿਚਕਾਰ ਕੈਨੇਡਾ ਇੱਕ ਆਕਰਸ਼ਕ ਇਮੀਗ੍ਰੇਸ਼ਨ ਡੈਸਟੀਨੇਸ਼ਨ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵੱਡੇ ਮਹਾਨਗਰਾਂ ਤੋਂ ਬਾਹਰ ਵੀ ਕਈ ਤਰ੍ਹਾਂ ਦੇ ਮੌਕੇ ਮੌਜੂਦ ਹਨ। ਸਸਕੈਚਵਨ ਵਰਗੇ ਸੂਬਿਆਂ ਵਿਚ ਕਾਫ਼ੀ ਜ਼ਮੀਨੀ ਸਰੋਤ, ਮੁਕਾਬਲਤਨ ਘੱਟ ਆਬਾਦੀ ਤੇ ਹੁਨਰਮੰਦ ਕਾਮਿਆਂ ਦੀ ਅਸਲ ਲੋੜ ਹੈ। ਇਸ ਲਈ ਜੋ ਸੰਭਾਵੀ ਇੰਮੀਗ੍ਰੈਂਟਸ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਲਈ ਕੈਨੇਡਾ ਦੇ ਖੇਤਰੀ ਇਲਾਕੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਵਿਚ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂ.ਕੇ., ਯੂਰਪ ਤੇ ਨਿਊਜ਼ੀਲੈਂਡ ਵਿਚ ਇਮੀਗ੍ਰੇਸ਼ਨ ਅਤੇ ਵੱਸਣ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਵਿਚ ਯੋਗਤਾ, ਅਰਜ਼ੀ ਪ੍ਰਕਿਰਿਆ, ਦਸਤਾਵੇਜ਼, ਸਮਾਂ-ਸੀਮਾ ਅਤੇ ਬਦਲਦੀਆਂ ਇਮੀਗ੍ਰੇਸ਼ਨ ਨੀਤੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੈਮੀਨਾਰਾਂ ਵਿਚ ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ, ਨਿਵੇਸ਼ਕਾਂ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।