ਪੀਰਮੁਛੱਲਾ ’ਚ 22 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ
ਜ਼ੀਰਕਪੁਰ, 8 ਅਕਤੂਬਰ (ਮਨਿੰਦਰ ਸਿੰਘ)-ਪੀਰਮੁਛੱਲਾ ਇਲਾਕੇ ਵਿਚ 22 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਵੀਰਵਾਰ ਸਵੇਰੇ ਡੰਪਿੰਗ ਗਰਾਊਂਡ ਨੇੜੇ ਸਥਿਤ ਨੇਚਰ ਪਾਰਕ ਵਿਚੋਂ ਮਿਲੀ।
ਜ਼ੀਰਕਪੁਰ, 8 ਅਕਤੂਬਰ (ਮਨਿੰਦਰ ਸਿੰਘ)-ਪੀਰਮੁਛੱਲਾ ਇਲਾਕੇ ਵਿਚ 22 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਵੀਰਵਾਰ ਸਵੇਰੇ ਡੰਪਿੰਗ ਗਰਾਊਂਡ ਨੇੜੇ ਸਥਿਤ ਨੇਚਰ ਪਾਰਕ ਵਿਚੋਂ ਮਿਲੀ। ਮ੍ਰਿਤਕ ਦੀ ਗਰਦਨ ਧੜ ਤੋਂ ਵੱਖ ਹੋ ਕੇ ਕਰੀਬ ਤਿੰਨ ਫੁੱਟ ਦੂਰ ਪਈ ਸੀ। ਲਾਸ਼ ਨੇੜਿਓਂ ਸ਼ਰਾਬ ਦਾ ਖਾਲੀ ਪਊਆ ਵੀ ਮਿਲਿਆ। ਸਵੇਰੇ ਸੈਰ ਕਰਨ ਆਏ ਵਿਅਕਤੀ ਨੇ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਢਕੌਲੀ ਦੇ ਐਸ. ਐਚ. ਓ. ਸਤਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸੈਂਪਲ ਇਕੱਠੇ ਕੀਤੇ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ (22) ਵਾਸੀ ਸ਼ਿਵ ਨਗਰ ਪੀਰ ਮੁਛੱਲਾ ਵਜੋਂ ਹੋਈ ਹੈ। ਮ੍ਰਿਤਕ ਦੀ ਇਕ ਬਾਂਹ ’ਤੇ ‘ਵਿਸ਼ਾਲ’ ਅਤੇ ਦੂਜੀ ’ਤੇ ‘ਵੀ’ ਦਾ ਟੈਟੂ ਬਣਿਆ ਹੋਇਆ ਸੀ, ਜਿਸ ਕਾਰਨ ਉਸ ਦੀ ਪਛਾਣ ਹੋਈ। ਪੁਲਿਸ ਨੇ ਮ੍ਰਿਤਕ ਦੀ ਮਾਂ ਰਾਮ ਰਾਣੀ ਦੇ ਬਿਆਨਾਂ ’ਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਪਰਿਵਾਰ ਅਨੁਸਾਰ ਵਿਸ਼ਾਲ ਮਜ਼ਦੂਰੀ ਕਰਦਾ ਸੀ ਅਤੇ ਉਸ ਦਾ 10 ਮਹੀਨੇ ਦਾ ਪੁੱਤਰ ਹੈ । ਉਸ ਦੀ ਪਤਨੀ 6 ਅਕਤੂਬਰ ਦੀ ਸ਼ਾਮ ਬੱਚੇ ਨਾਲ ਗਈ ਸੀ, ਪਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਵਿਸ਼ਾਲ 7 ਅਕਤੂਬਰ ਨੂੰ ਪਤਨੀ ਅਤੇ ਬੱਚੇ ਦੀ ਭਾਲ ਲਈ ਘਰੋਂ ਨਿਕਲਿਆ ਸੀ। ਮਾਮਲੇ ਸੰਬੰਧੀ ਥਾਣਾ ਢਕੌਲੀ ਦੇ ਐੱਸ. ਐੱਚ. ਓ. ਸਤਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।