ਲਾਹੌਰ ਹਾਈ ਕੋਰਟ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਇਮਰਾਨ ਖ਼ਾਨ ਦੀ ਭੈਣ ਡਾ. ਉਜ਼ਮਾ ਨੂੰ ਦਿਲ ਦੀਆਂ ਦਵਾਈਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਲਾਹੌਰ ਹਾਈ ਕੋਰਟ ਨੇ ਅੱਜ ਜੇਲ੍ਹ ਪ੍ਰਸ਼ਾਸਨ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਡਾ: ਉਜ਼ਮਾ ਖ਼ਾਨ ਨੂੰ ਦਿਲ ਦੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਹੈ। ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਅਲੀਮਾ ਖ਼ਾਨ, ਨੂਰੀਨ ਨਿਆਜ਼ੀ ਅਤੇ ਡਾ: ਉਜ਼ਮਾ ਖ਼ਾਨ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ‘ਮੇਨਟੇਨੈਂਸ ਆਫ਼ ਪਬਲਿਕ ਆਰਡਰ’ ਤਹਿਤ ਹਿਰਾਸਤ ’ਚ ਹਨ।
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਲਾਹੌਰ ਹਾਈ ਕੋਰਟ ਨੇ ਅੱਜ ਜੇਲ੍ਹ ਪ੍ਰਸ਼ਾਸਨ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਡਾ: ਉਜ਼ਮਾ ਖ਼ਾਨ ਨੂੰ ਦਿਲ ਦੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਹੈ। ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਅਲੀਮਾ ਖ਼ਾਨ, ਨੂਰੀਨ ਨਿਆਜ਼ੀ ਅਤੇ ਡਾ: ਉਜ਼ਮਾ ਖ਼ਾਨ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ‘ਮੇਨਟੇਨੈਂਸ ਆਫ਼ ਪਬਲਿਕ ਆਰਡਰ’ ਤਹਿਤ ਹਿਰਾਸਤ ’ਚ ਹਨ। ਪਾਰਟੀ ਵਲੋਂ ਦਿੱਤੇ ਗਏ ਵਿਰੋਧ ਪ੍ਰਦਰਸ਼ਨ ਦੇ ਸੱਦੇ ਤੋਂ ਪਹਿਲਾਂ ਅਲੀਮਾ ਖ਼ਾਨ ਨੂੰ 20 ਸਤੰਬਰ ਤੇ ਉਜ਼ਮਾ ਤੇ ਨੂਰੀਨ ਨੂੰ 21 ਸਤੰਬਰ ਨੂੰ 30 ਦਿਨਾਂ ਲਈ ਹਿਰਾਸਤ ’ਚ ਲਿਆ ਗਿਆ ਸੀ। ਜਦਕਿ ਹੁਣ ਉਨ੍ਹਾਂ ਦੀ ਸਜ਼ਾ ਹੋਰ ਵਧਾ ਦਿੱਤੀ ਗਈ ਹੈ। ਅੱਜ ਜਸਟਿਸ ਆਬਿਰ ਗੁਲ ਖ਼ਾਨ ਦੀ ਅਦਾਲਤ ’ਚ ਇਨ੍ਹਾਂ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਨੂਰੀਨ ਨਿਆਜ਼ੀ ਦੀ ਧੀ ਸਕੀਨਾ ਨਿਆਜ਼ੀ ਵਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਹੋਈ। ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਜੇਲ੍ਹ ਪ੍ਰਸ਼ਾਸਨ ਨੂੰ ਡਾ: ਉਜ਼ਮਾ ਨੂੰ ਲੋੜੀਂਦੀਆਂ ਦਵਾਈਆਂ ਦੇਣ ਦਾ ਹੁਕਮ ਦਿੱਤਾ।