15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਡੇਰਾ ਬਾਬਾ ਤੇਜਾ ਸਿੰਘ ਟਰੱਸਟ ਦੇ ਪ੍ਰਬੰਧਨ ਨੂੰ ਲੈ ਕੇ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਸਮੇਤ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ

ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦਪੁਰ ਸਥਿਤ ਡੇਰਾ ਬਾਬਾ ਤੇਜਾ ਸਿੰਘ ਟਰੱਸਟ ਦੇ ਪ੍ਰਬੰਧਨ, ਜਾਇਦਾਦਾਂ ਤੇ ਡੇਰੇ ਦੇ ਅਧਿਆਤਮਕ ਮੁਖੀ ਬਾਬਾ ਸੁਭਾਸ਼ ਚੰਦਰ ਸਿੰਘ ਜੀ ਦੀ ਸਿਹਤ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ । ਟਰੱਸਟ ਦੇ ਪ੍ਰਬੰਧਨ ਵਿਚ ਕਥਿਤ ਬੇਨਿਯਮੀਆਂ ਤੇ ਬਾਬੇ ਦੇ ਇਲਾਜ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਸਮੇਤ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ।

Ad Position 21
No active advertisement
ਅਜੀਤ ਡੈਸਕ 15-10-2026
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦਪੁਰ ਸਥਿਤ ਡੇਰਾ ਬਾਬਾ ਤੇਜਾ ਸਿੰਘ ਟਰੱਸਟ ਦੇ ਪ੍ਰਬੰਧਨ, ਜਾਇਦਾਦਾਂ ਤੇ ਡੇਰੇ ਦੇ ਅਧਿਆਤਮਕ ਮੁਖੀ ਬਾਬਾ ਸੁਭਾਸ਼ ਚੰਦਰ ਸਿੰਘ ਜੀ ਦੀ ਸਿਹਤ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ । ਟਰੱਸਟ ਦੇ ਪ੍ਰਬੰਧਨ ਵਿਚ ਕਥਿਤ ਬੇਨਿਯਮੀਆਂ ਤੇ ਬਾਬੇ ਦੇ ਇਲਾਜ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਸਮੇਤ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ । ਪਟੀਸ਼ਨ ’ਚ ਟਰੱਸਟ ਦੇ ਪ੍ਰਬੰਧਨ ਲਈ ਸੁਤੰਤਰ ਪ੍ਰਸ਼ਾਸਕ ਨਿਯੁਕਤ ਕਰਨ, ਪਿਛਲੇ 10 ਸਾਲਾਂ ਦੇ ਲੇਖੇ-ਜੋਖੇ ਦੀ ਜਾਂਚ ਕਰਵਾਉਣ ਤੇ ਬਾਬੇ ਦੇ ਇਲਾਜ ਲਈ ਸੁਤੰਤਰ ਮੈਡੀਕਲ ਬੋਰਡ ਗਠਿਤ ਕਰਨ ਦੀ ਮੰਗ ਕੀਤੀ ਗਈ ਹੈ। ਕਰੀਬ 66 ਸਾਲਾ ਬੂਆ ਸਿੰਘ ਵਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ । ਪਟੀਸ਼ਨਕਰਤਾ ਨੇ ਆਪਣੇ ਆਪ ਨੂੰ ਪਿਛਲੇ ਕਰੀਬ 30 ਸਾਲਾਂ ਤੋਂ ਡੇਰੇ ਨਾਲ ਜੁੜਿਆ ਸ਼ਰਧਾਲੂ ਦੱਸਦਿਆਂ ਬਾਬਾ ਸੁਭਾਸ਼ ਚੰਦਰ ਸਿੰਘ ਦੇ ਹਿੱਤਾਂ ਦੀ ਰਾਖੀ ਲਈ ਅਦਾਲਤ ਦਾ ਰੁਖ਼ ਕੀਤਾ ਹੈ । ਪਟੀਸ਼ਨ ਵਿਚ 95 ਹੋਰ ਸ਼ਰਧਾਲੂਆਂ ਦੀ ਸਹਿਮਤੀ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ 15 ਸਤੰਬਰ, 2025 ਨੂੰ ਨਿੱਜੀ ਧਿਰਾਂ ਨੇ ਕਥਿਤ ਤੌਰ ’ਤੇ ਅਸਲ ਸੇਵਾਦਾਰਾਂ ਨੂੰ ਹਟਾ ਕੇ ਟਰੱਸਟ ਦੇ ਪ੍ਰਬੰਧਨ ਤੇ ਜਾਇਦਾਦਾਂ ’ਤੇ ਕਬਜ਼ਾ ਕਰ ਲਿਆ । ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਬਾਬਾ ਸੁਭਾਸ਼ ਚੰਦਰ ਸਿੰਘ ਦੀ ਖ਼ਰਾਬ ਸਿਹਤ ਦਾ ਲਾਹਾ ਲੈਂਦਿਆਂ ਇਹ ਕਦਮ ਚੁੱਕਿਆ ਗਿਆ । ਹਾਲਾਂਕਿ, ਇਨ੍ਹਾਂ ਦੋਸ਼ਾਂ ਸਬੰਧੀ ਸਬੰਧਿਤ ਧਿਰਾਂ ਦਾ ਪੱਖ ਅਜੇ ਸਾਹਮਣੇ ਆਉਣਾ ਬਾਕੀ ਹੈ। ਪਟੀਸ਼ਨ ਅਨੁਸਾਰ, ਬਾਬਾ ਨੂੰ ਹਾਲ ਹੀ ਵਿੱਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਪਟੀਸ਼ਨ ’ਚ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਟਰੱਸਟ ਦੇ ਪ੍ਰਬੰਧਨ ਤੇ ਜਾਇਦਾਦਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਸੇ ਸੁਤੰਤਰ ਸਰਕਾਰੀ ਪ੍ਰਸ਼ਾਸਕ ਜਾਂ ਰਿਸੀਵਰ ਦੀ ਨਿਯੁਕਤੀ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ਮਾਮਲੇ ’ਚ ਸਰਕਾਰ ਨੇ ਹਾਈ ਕੋਰਟ ’ਚ ਸੌਂਪੀ ਸੀਲਬੰਦ ਰਿਪੋਰਟ, ਅਗਲੀ ਸੁਣਵਾਈ 30 ਨੂੰ ਅਗਲੀ ਖ਼ਬਰ ਤਰੱਕੀ ’ਚ ਅੜਿੱਕਾ ਬਣਨ ਵਾਲੀ ਔਸਤ ਗੁਪਤ ਰਿਪੋਰਟ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ-ਹਾਈ ਕੋਰਟ
Ad Position 24