ਨਾਬਾਲਗ ਲੜਕੇ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ
ਗੱਗੋਮਾਹਲ, 14 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਸੁਲਤਾਨ ਮਾਹਲ ਦੇ ਨਾਬਾਲਗ ਪ੍ਰਭਜੋਤ ਸਿੰਘ (17) ਪੁੱਤਰ ਮਹਿਲ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ । ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਤੇ ਉਸਨੂੰ ਨਸ਼ੇ ਦੀ ਭੈੜੀ ਲਤ ਲੱਗ ਚੁੱਕੀ ਸੀ ।
ਗੱਗੋਮਾਹਲ, 14 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਸੁਲਤਾਨ ਮਾਹਲ ਦੇ ਨਾਬਾਲਗ ਪ੍ਰਭਜੋਤ ਸਿੰਘ (17) ਪੁੱਤਰ ਮਹਿਲ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ । ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਤੇ ਉਸਨੂੰ ਨਸ਼ੇ ਦੀ ਭੈੜੀ ਲਤ ਲੱਗ ਚੁੱਕੀ ਸੀ । ਬੀਤੀ ਰਾਤ ਉਹ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ ਤੇ ਕਰੀਬ 9:30 ਵਜੇ ਉਸ ਦੀ ਭੈਣ ਨੇ ਵੇਖਿਆ ਤਾਂ ਉਹ ਮੰਜੇ ਤੋਂ ਥੱਲੇ ਡਿੱਗਾ ਹੋਇਆ ਸੀ ਤੇ ਉਸ ਦੀ ਹਾਲਤ ਗੰਭੀਰ ਸੀ । ਪਰਿਵਾਰ ਨੇ ਤੁਰੰਤ ਉਸਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪ੍ਰਭਜੋਤ ਦੇ ਪਿਤਾ ਮਹਿਲ ਸਿੰਘ, ਦਾਦਾ ਚੈਂਚਲ ਸਿੰਘ ਤੇ ਚਾਚਾ ਸ਼ਮਸੇਰ ਸਿੰਘ ਸਮੇਤ ਮਾਤਾ ਚਰਨਜੀਤ ਕੌਰ ਨੇ ਪੁਲਿਸ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾਈ ਜਾਵੇ।