14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭੋਗ ’ਤੇ ਵਿਸ਼ੇਸ਼ : ਜਥੇਦਾਰ ਸੂਬਾ ਸਿੰਘ

ਮੰਡੀ ਅਰਨੀਵਾਲਾ-ਮੈਂ ਮਰਾ ਮੇਰਾ ਪੰਥ ਜੀਵੇ ਦੀ ਸੋਚ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ 48 ਸਾਲ ਰਹੇ ਮੈਂਬਰ ਜਿਨ੍ਹਾਂ ਵਿਚ 30 ਸਾਲ ਵਰਕਿੰਗ ਕਮੇਟੀ ਮੈਂਬਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਸੂਬਾ ਸਿੰਘ ਦੇ ਹਾਣ ਦਾ ਅੱਜ ਕੋਈ ਵਿਰਲਾ ਹੀ ਅਕਾਲੀ ਦਲ ਵਿਚ ਆਗੂ ਮਿਲੇਗਾ । ਸੰਤ ਫ਼ਤਿਹ ਸਿੰਘ ਦੇ ਸਮੇਂ ਤੋਂ ਇਕ ਵਰਕਰ ਵਜੋਂ ਪੰਥ ਦੀ ਸੇਵਾ ਕਰਨ ਵਾਲੇ ਇਸ ਆਗੂ ਨੇ ਜੋ ਆਪਣੀ ਸੋਚ ਪੰਥ ਪ੍ਰਤੀ ਰੱਖੀ ਉਹ ਆਪਣੇ ਆਪ ਵਿਚ ਇਕ ਜਿੰਦਾ ਮਿਸਾਲ ਹੈ ।

Ad Position 21
No active advertisement
ਅਜੀਤ ਡੈਸਕ 15-10-2026
ਮੰਡੀ ਅਰਨੀਵਾਲਾ-ਮੈਂ ਮਰਾ ਮੇਰਾ ਪੰਥ ਜੀਵੇ ਦੀ ਸੋਚ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ 48 ਸਾਲ ਰਹੇ ਮੈਂਬਰ ਜਿਨ੍ਹਾਂ ਵਿਚ 30 ਸਾਲ ਵਰਕਿੰਗ ਕਮੇਟੀ ਮੈਂਬਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਸੂਬਾ ਸਿੰਘ ਦੇ ਹਾਣ ਦਾ ਅੱਜ ਕੋਈ ਵਿਰਲਾ ਹੀ ਅਕਾਲੀ ਦਲ ਵਿਚ ਆਗੂ ਮਿਲੇਗਾ । ਸੰਤ ਫ਼ਤਿਹ ਸਿੰਘ ਦੇ ਸਮੇਂ ਤੋਂ ਇਕ ਵਰਕਰ ਵਜੋਂ ਪੰਥ ਦੀ ਸੇਵਾ ਕਰਨ ਵਾਲੇ ਇਸ ਆਗੂ ਨੇ ਜੋ ਆਪਣੀ ਸੋਚ ਪੰਥ ਪ੍ਰਤੀ ਰੱਖੀ ਉਹ ਆਪਣੇ ਆਪ ਵਿਚ ਇਕ ਜਿੰਦਾ ਮਿਸਾਲ ਹੈ । ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਮਾਲ ਵਾਲਾ ਅਤੇ ਪਿੰਡ ਡੱਬਵਾਲਾ ਕਲਾਂ ਦੇ ਅਲਾਟੀ ਇਸ ਪਰਿਵਾਰ ਨੇ ਪੰਥ ਦੀ ਖ਼ਾਤਰ ਹਰ ਤਰ੍ਹਾਂ ਦੀ ਕੁਰਬਾਨੀ ਕੀਤੀ। ਜਥੇਦਾਰ ਸਾਹਿਬ ਦੀ ਪੀੜ੍ਹੀ ਦੇ ਆਗੂ ਅਕਾਲੀ ਦਲ ਦੀਆਂ ਸਰਕਾਰਾਂ ਵਿਚ ਮੰਤਰੀ, ਸਾਂਸਦ, ਬੋਰਡਾਂ ਦੀਆਂ ਚੇਅਰਮੈਨੀਆਂ ਅਤੇ ਵਿਧਾਇਕ ਵਜੋਂ ਸੁੱਖ ਮਾਣ ਚੁੱਕੇ ਹਨ। ਪਰ ਇਸ ਦਰਵੇਸ਼ ਸਿਆਸਤਦਾਨ ਨੇ ਜਿਸ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣਾ ਆਗੂ ਮੰਨਿਆ ਉਸ ਨਾਲ ਸਿਰਤੋੜ ਵਫ਼ਾਦਾਰੀ ਨਾਲ ਕੰਮ ਕੀਤਾ । ਲੰਬਾ ਸਮਾਂ ਜਥੇਦਾਰ ਗੁਰਚਰਨ ਸਿੰਘ ਤੋੜ੍ਹਾ ਦੀ ਸੋਚ ਨਾਲ ਚੱਲਣ ਵਾਲੇ ਪੰਥ ਪ੍ਰਤੀ ਦਰਦ ਉਨ੍ਹਾਂ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਬਤੌਰ ਵਰਕਿੰਗ ਕਮੇਟੀ ਮੈਂਬਰ, ਐੱਸ.ਜੀ.ਪੀ.ਸੀ. ਵਜੋਂ ਦਿੱਤੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਨਾਂਅ ਇਮਾਨਦਾਰੀ ਦਾ ਢੋਲ ਇਲਾਕੇ ਅੰਦਰ ਵੱਜਦਾ ਸੀ। 90 ਸਾਲ ਦੀ ਉਮਰ ਤੱਕ ਵਾਹਿਗੁਰੂ ਦੇ ਭਾਣੇ ਵਿਚ ਰਹਿ ਕੇ ਉਨ੍ਹਾਂ ਆਪਣੀ ਪੰਥ ਪ੍ਰਸਤ ਸੋਚ ਨੂੰ ਨਹੀਂ ਛੱਡਿਆ। ਜਥੇਦਾਰ ਸੂਬਾ ਸਿੰਘ 6 ਅਕਤੂਬਰ 2026 ਨੂੰ ਆਪਣੇ ਪੁੱਤਰਾਂ ਨੂੰ ਪੰਥ ਦੀ ਅਮਾਨਤ ਕਰਕੇ ਇਸ ਸਰਕਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨਮਿਤ ਅੰਤਿਮ ਅਰਦਾਸ ਅੱਜ 15 ਅਕਤੂਬਰ 2026 ਨੂੰ ਦਿਨ ਵੀਰਵਾਰ ਨੂੰ ਅਰਨੀਵਾਲਾ ਤੋਂ ਡੱਬਵਾਲਾ ਰੋਡ ’ਤੇ ਅਨਾਜ ਮੰਡੀ ਵਿਖੇ ਹੋਵੇਗੀ। -ਨਿਸ਼ਾਨ ਸਿੰਘ ਮੋਹਲ਼ਾ
Ad Position 22
No active advertisement
ਪਿਛਲੀ ਖ਼ਬਰ ਲਾਹੌਰ ਦੇ ਪਿੰਡ ਪਢਾਣਾ ’ਚ ਸਥਾਪਿਤ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੀ ਕਰਵਾਈ ਜਾ ਰਹੀ ਉਸਾਰੀ ਅਗਲੀ ਖ਼ਬਰ ਵੈਸਟ ਇੰਡੀਜ਼ ਨੇ 2-2 ਨਾਲ ਬਰਾਬਰ ਕੀਤੀ ਲੜੀ
Ad Position 24