16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ਸਰਕਾਰ ਵਲੋਂ ਸਾਲ 2027 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 15 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਕੈਲੰਡਰ ਸਾਲ 2027 ਦੌਰਾਨ ਕੀਤੀਆਂ ਜਾਣ ਵਾਲੀਆਂ 32 ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 16-10-2026
ਚੰਡੀਗੜ੍ਹ, 15 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਕੈਲੰਡਰ ਸਾਲ 2027 ਦੌਰਾਨ ਕੀਤੀਆਂ ਜਾਣ ਵਾਲੀਆਂ 32 ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਵਲੋਂ ਜਾਰੀ ਇਕ ਅਧਿਸੂਚਨਾ ਅਨੁਸਾਰ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 15 ਜਨਵਰੀ, ਗਣਤੰਤਰ ਦਿਵਸ 26 ਜਨਵਰੀ, ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 20 ਫਰਵਰੀ, ਮਹਾ ਸ਼ਿਵਰਾਤਰੀ 6 ਮਾਰਚ, ਈਦ-ਉੱਲ-ਫਿਤਰ 10 ਮਾਰਚ, ਹੋਲੀ 23 ਮਾਰਚ, ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ 23 ਮਾਰਚ, ਗੁੱਡ ਫਰਾਈਡੇ 26 ਮਾਰਚ, ਜਨਮ ਦਿਵਸ ਸ੍ਰੀ ਨਾਭਾ ਦਾਸ ਜੀ 8 ਅਪ੍ਰੈਲ, ਵਿਸਾਖੀ 14 ਅਪ੍ਰੈਲ, ਜਨਮਦਿਨ ਡਾ. ਬੀ.ਆਰ. ਅੰਬੇਡਕਰ 14 ਅਪ੍ਰੈਲ, ਰਾਮ ਨੌਮੀ 15 ਅਪ੍ਰੈਲ, ਮਹਾਵੀਰ ਜੈਯੰਤੀ 19 ਅਪ੍ਰੈਲ, ਮਈ ਦਿਵਸ 1 ਮਈ, ਭਗਵਾਨ ਪਰਸ਼ੂ ਰਾਮ ਜਨਮ ਉਤਸਵ 8 ਮਈ, ਈਦ-ਉਲ-ਜੂਹਾ (ਬਕਰੀਦ) 17 ਮਈ, ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 08 ਜੂਨ, ਕਬੀਰ ਜੈਯੰਤੀ 18 ਜੂਨ, ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ 31 ਜੁਲਾਈ, ਸੁਤੰਤਰਤਾ ਦਿਵਸ 15 ਅਗਸਤ, ਜਨਮ ਅਸ਼ਟਮੀ 25 ਅਗਸਤ, ਮਹਾਰਾਜ ਅਗਰਸੈਨ ਜੈਯੰਤੀ 30 ਸਤੰਬਰ, ਜਨਮ ਦਿਵਸ ਮਹਾਤਮਾ ਗਾਂਧੀ 2 ਅਕਤੂਬਰ, ਦੁਸਹਿਰਾ 9 ਅਕਤੂਬਰ, ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 15 ਅਕਤੂਬਰ, ਦੀਵਾਲੀ 29 ਅਕਤੂਬਰ, ਵਿਸ਼ਵਕਰਮਾ ਦਿਵਸ 30 ਅਕਤੂਬਰ, ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 14 ਨਵੰਬਰ, ਸ਼ਹੀਦੀ ਦਿਵਸ ਕਰਤਾਰ ਸਿੰਘ ਸਰਾਭਾ 16 ਨਵੰਬਰ, ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ 03 ਦਸੰਬਰ, ਕ੍ਰਿਸਮਸ ਦਿਵਸ 25 ਦਸੰਬਰ ਅਤੇ ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ 28 ਦਸੰਬਰ ਹੋਣਗੀਆਂ। ਇਸ ਤੋਂ ਇਲਾਵਾ ਹਰੇਕ ਕਰਮਚਾਰੀ ਕੈਲੰਡਰ ਸਾਲ-2027 ਦੌਰਾਨ 27 ਰਾਖਵੀਆਂ ਛੁੱਟੀਆਂ ਵਿਚੋਂ 2 ਰਾਖਵੀਆਂ ਛੁੱਟੀਆਂ ਲੈ ਸਕੇਗਾ। ਇਸ ਤੋਂ ਇਲਾਵਾ ਹਰੇਕ ਕਰਮਚਾਰੀ ਕੈਲੰਡਰ ਸਾਲ 2027 ਦੌਰਾਨ ਨਗਰ ਕੀਰਤਨ/ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਐਲਾਨੀਆਂ ਗਈਆਂ 15 ਛੁੱਟੀਆਂ ਵਿਚੋਂ ਕੋਈ ਵੀ ਚਾਰ ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ ਜਿਹੜੀਆਂ ਉਹ ਲੈਣਾ ਚਾਹੁੰਦਾ/ਚਾਹੁੰਦੀ ਹੋਵੇ ਲੈ ਸਕੇਗਾ। ਇਸ ਤੋਂ ਇਲਾਵਾ ਰੱਖੜੀ ਦਾ ਤਿਉਹਾਰ ਕਾਰਨ 17 ਅਗਸਤ (ਮੰਗਲਵਾਰ) ਨੂੰ ਪੰਜਾਬ ਸਰਕਾਰ ਦੇ ਦਫਤਰ ਸਵੇਰੇ 11:00 ਵਜੇ ਖੁੱਲ੍ਹਣਗੇ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਹਾਈ ਕੋਰਟ ’ਚ ਜਨਹਿਤ ਪਟੀਸ਼ਨ ਦਾਇਰ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 20.64 ਕਰੋੜ ਰੁਪਏ ਦੀਆਂ ਦਵਾਈਆਂ ਜ਼ਬਤ, 520 ਕੈਮਿਸਟਾਂ ਦੇ ਲਾਇਸੈਂਸ ਮੁਅੱਤਲ
Ad Position 24