15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਨੀਰਵ ਮੋਦੀ ਦੇ ਸਾਥੀ ਦੀ ਜ਼ਮਾਨਤ ਅਰਜ਼ੀ ਖਾਰਜ

ਮੁੰਬਈ, 15 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 16-10-2026
ਮੁੰਬਈ, 15 ਅਕਤੂਬਰ (ਪੀ.ਟੀ.ਆਈ.)-ਇੱਥੇ ਇਕ ਵਿਸ਼ੇਸ਼ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਕਰੋੜਾਂ ਡਾਲਰਾਂ ਦੇ ਘੁਟਾਲੇ ’ਚ ਫਰਾਰ ਕਾਰੋਬਾਰੀ ਨੀਰਵ ਮੋਦੀ ਦੇ ਸਾਥੀ ਸੰਦੀਪ ਮਿਸਤਰੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਸੰਦੀਪ ਦਾ ਸਬੂਤ ਨਸ਼ਟ ਕਰਨ ਦਾ ਪੁਰਾਣਾ ਰਿਕਾਰਡ ਰਿਹਾ ਹੈ ਤੇ ਜੇਕਰ ਉਸਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ, ਤਾਂ ਉਹ ਅਜਿਹਾ ਦੁਬਾਰਾ ਕਰ ਸਕਦਾ ਹੈ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸੁਭਾਸ਼ ਕਰਹਾਲੇ ਨੇ ਦੱਸਿਆ ਕਿ ਸੰਦੀਪ ਲਗਭਗ 7 ਸਾਲਾਂ ਤੋਂ ਫਰਾਰ ਸੀ ਤੇ ਉਸਨੂੰ ਦੁਬਈ ’ਚ ਗੈਰ-ਜ਼ਮਾਨਤੀ ਵਾਰੰਟ ਤੇ ਹਵਾਲਗੀ ਦੀ ਕਾਰਵਾਈ ਰਾਹੀਂ ਹਿਰਾਸਤ ’ਚ ਲਿਆ ਗਿਆ ਸੀ। ਇਸ ਤੋਂ ਬਾਅਦ ਉਸਨੂੰ ਭਾਰਤ ਲਿਆਂਦਾ ਗਿਆ ਤੇ ਮੁੰਬਈ ਹਵਾਈ ਅੱਡੇ ’ਤੇ ਗ੍ਰਿਫਤਾਰ ਕਰ ਲਿਆ ਗਿਆ। ਅਜਿਹੇ ਹਾਲਾਤ ’ਚ, ਜੇਕਰ ਉਸਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ, ਤਾਂ ਮੁਕੱਦਮੇ ਦੌਰਾਨ ਉਸਦੀ ਮੌਜੂਦਗੀ ਯਕੀਨੀ ਬਣਾਉਣਾ ਮੁਸ਼ਕਲ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਪੂਰੀ ਦਿੱਲੀ ਨੂੰ ਠੱਪ ਕਰ ਦਿੱਤਾ ਗਿਆ-ਦੀਪਕੇ ਅਗਲੀ ਖ਼ਬਰ ਵੱਡੇ ਮੁੱਦੇ ਹੱਲ ਹੋਏ, ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਬਹੁਤ ਨੇੜੇ-ਸਰਜੀਓ ਗੌਰ
Ad Position 24