16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਵਾਰਾ ਸਾਨ੍ਹਾਂ ਦੇ ਭੇੜ ’ ਚ ਫ਼ੌਜੀ ਦੀ ਮੌਤ

ਧੂਰੀ (ਸੰਗਰੂਰ), 16 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਧੂਰੀ-ਬਰਨਾਲਾ ਮੁੱਖ ਮਾਰਗ ‘ਤੇ ਸਥਿਤ ਪਿੰਡ ਕੱਕੜਵਾਲ ਨੇੜੇ ਦੋ ਆਵਾਰਾ ਸਾਨ੍ਹਾਂ ਦੇ ਭੇੜ ਕਾਰਨ ਵਾਪਰੇ ਹਾਦਸੇ ਵਿਚ ਛੁੱਟੀ ਆਏ 40 ਸਾਲਾ ਫ਼ੌਜ ਦੇ ਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਧੂਰੀ ਤੋਂ ਹਰਨੇਕ ਸਿੰਘ ਪੇਧਨੀ ਦੇ ਪੁੱਤਰ ਸੰਦੀਪ ਸਿੰਘ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 17-10-2026
ਧੂਰੀ (ਸੰਗਰੂਰ), 16 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਧੂਰੀ-ਬਰਨਾਲਾ ਮੁੱਖ ਮਾਰਗ ‘ਤੇ ਸਥਿਤ ਪਿੰਡ ਕੱਕੜਵਾਲ ਨੇੜੇ ਦੋ ਆਵਾਰਾ ਸਾਨ੍ਹਾਂ ਦੇ ਭੇੜ ਕਾਰਨ ਵਾਪਰੇ ਹਾਦਸੇ ਵਿਚ ਛੁੱਟੀ ਆਏ 40 ਸਾਲਾ ਫ਼ੌਜ ਦੇ ਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਧੂਰੀ ਤੋਂ ਹਰਨੇਕ ਸਿੰਘ ਪੇਧਨੀ ਦੇ ਪੁੱਤਰ ਸੰਦੀਪ ਸਿੰਘ ਵਜੋਂ ਹੋਈ ਹੈ। ਅੱਜ ਮ੍ਰਿਤਕ ਦੇਹ ਦਾ ਪਿੰਡ ਪੇਧਨੀ ਵਿਖੇ ਸਰਕਾਰੀ ਫ਼ੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਪੁੱਤਰ ਰਵਨੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੰਦੀਪ ਸਿੰਘ (40) ਭਾਰਤੀ ਸੈਨਾ ਦੀ 17 ਪੂਨਾ ਹੈੱਡਸ ਵਿੱਚ ਬਤੌਰ ਹਵਾਲਦਾਰ ਸੇਵਾਵਾਂ ਨਿਭਾ ਰਹੇ ਸਨ ਅਤੇ ਛੁੱਟੀ ’ਤੇ ਘਰ ਆਏ ਹੋਏ ਸਨ, ਜਦੋਂ ਉਹ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਨੂੰ ਜਾਂਦੇ ਸਮੇਂ ਡੀ.ਏ.ਵੀ. ਸਕੂਲ ਕੱਕੜਵਾਲ ਨੇੜੇ ਪਹੁੰਚੇ, ਤਾਂ ਅਚਾਨਕ ਨਾਲ ਲੱਗਦੇ ਪਲਾਟ ਵਿਚੋਂ ਦੋ ਆਵਾਰਾ ਸਾਨ੍ਹ ਆਪਸ ਵਿਚ ਭਿੜਦੇ ਹੋਏ ਸੜਕ ’ਤੇ ਆ ਗਏ ਅਤੇ ਸਾਡੇ ਮੋਟਰਸਾਈਕਲ ਨਾਲ ਜਾ ਟਕਰਾਏ। ਇਸ ਹਾਦਸੇ ਦੌਰਾਨ ਉਸਦਾ ਪਿਤਾ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਲੁਧਿਆਣਾ ਲਿਜਾਂਦੇ ਸਮੇਂ ਉਸਦੀ ਰਸਤੇ ’ਚ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਨਿੱਤ ਦਿਨ ਚੱਲ ਰਹੀਆਂ ਗੋਲੀਆਂ ਤੋਂ ਲੋਕ ਹੁਣ ਤੰਗ ਆ ਚੁੱਕੇ ਹਨ - ਭੁੱਲਰ, ਵੇਈਂਪੂਈਂ ਅਗਲੀ ਖ਼ਬਰ ਕੰਗ ਵਲੋਂ ਪੰਜਾਬ ਦੇ ਭਖਦੇ ਮਸਲਿਆਂ ਨੂੰ ਲੈ ਕੇ ਰਾਜਪਾਲ ਨੂੰ ਚਿੱਠੀ
Ad Position 24