16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਝੋਨੇ ਦੀ ਸਿੱਧੀ ਬਿਜਾਈ ਰਾਹੀਂ ਨਵਾਂ ਇਤਿਹਾਸ ਸਿਰਜਣ ਵਾਲੇ ਕਿਸਾਨਾਂ ਦੇ ‘ਸੁਪਨਿਆਂ ਨੂੰ ਪਿਆ ਬੂਰ’

ਮਾਲੇਰਕੋਟਲਾ (ਸੰਗਰੂਰ), 16 ਅਕਤੂਬਰ-ਸੂਬੇ ਅੰਦਰ ਜਿਹੜੇ ਕਿਸਾਨਾਂ ਵਲੋਂ ਆਪਣੇ ਖੇਤਾਂ ਅੰਦਰ ਰਵਾਇਤੀ ਖੇਤੀ ਤੋਂ ਹਟ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਹੁਣ ਉਨ੍ਹਾਂ ਦੇ ਸੁਨਹਿਰੀ ਸੁਪਨਿਆਂ ਨੂੰ ਬੂਰ ਪਿਆ ਵਿਖਾਈ ਦੇ ਰਿਹਾ ਹੈ। ਖੇਤੀ ਚਿੰਤਕਾਂ ਅਨੁਸਾਰ ਜੇਕਰ ਪੰਜਾਬ ਦਾ ਕਿਸਾਨ ਭਾਈਚਾਰਾ ਫ਼ਸਲੀ ਵਿਭਿੰਨਤਾ ਨੂੰ ਤਰਜੀਹ ਦੇਵੇ ਤਾਂ ਕੱਦੂ ਕਰਕੇ ਝੋਨਾ ਲਗਾਉਣ ਤੋਂ ਹਟ ਕੇ ਸਿੱਧੀ ਬਿਜਾਈ ਰਾਹੀਂ ਪਰਾਲੀ ਤੇ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਦਾ ਮਸਲਾ ਵੱਡੀ ਹੱਦ ਤੱਕ ਆਪਣੇ ਆਪ ਹੱਲ ਹੋ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 17-10-2026
ਮਾਲੇਰਕੋਟਲਾ (ਸੰਗਰੂਰ), 16 ਅਕਤੂਬਰ-ਸੂਬੇ ਅੰਦਰ ਜਿਹੜੇ ਕਿਸਾਨਾਂ ਵਲੋਂ ਆਪਣੇ ਖੇਤਾਂ ਅੰਦਰ ਰਵਾਇਤੀ ਖੇਤੀ ਤੋਂ ਹਟ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਹੁਣ ਉਨ੍ਹਾਂ ਦੇ ਸੁਨਹਿਰੀ ਸੁਪਨਿਆਂ ਨੂੰ ਬੂਰ ਪਿਆ ਵਿਖਾਈ ਦੇ ਰਿਹਾ ਹੈ। ਖੇਤੀ ਚਿੰਤਕਾਂ ਅਨੁਸਾਰ ਜੇਕਰ ਪੰਜਾਬ ਦਾ ਕਿਸਾਨ ਭਾਈਚਾਰਾ ਫ਼ਸਲੀ ਵਿਭਿੰਨਤਾ ਨੂੰ ਤਰਜੀਹ ਦੇਵੇ ਤਾਂ ਕੱਦੂ ਕਰਕੇ ਝੋਨਾ ਲਗਾਉਣ ਤੋਂ ਹਟ ਕੇ ਸਿੱਧੀ ਬਿਜਾਈ ਰਾਹੀਂ ਪਰਾਲੀ ਤੇ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਦਾ ਮਸਲਾ ਵੱਡੀ ਹੱਦ ਤੱਕ ਆਪਣੇ ਆਪ ਹੱਲ ਹੋ ਸਕਦਾ ਹੈ। ਪਰ ਇਸ ਵਰਤਾਰੇ ਦਾ ਇਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਬਹੁਤ ਸਾਰੇ ਅਗਾਂਹਵਧੂ ਸਿਰੜੀ ਕਿਸਾਨਾਂ ਵਲੋਂ ਆਪਣੇ ਆਪ ਵੀ ਫ਼ਸਲੀ ਵਿਭਿੰਨਤਾ ਨੂੰ ਤਰਜੀਹ ਦਿੰਦਿਆਂ ਆਪਣੇ ਖੇਤਾਂ ਅੰਦਰ ਰਵਾਇਤੀ ਖੇਤੀ ਦੀ ਬਜਾਏ, ਬਦਲਵੇਂ ਢੰਗ ਨਾਲ ਪੂਸਾ 44 ਜਾਂ ਪੀ. ਆਰ.126, 118 ਵਰਗੇ ਬੀਜਾਂ ਦੀ ਸਿੱਧੀ ਬਿਜਾਈ ਕੀਤੀ ਹੈ। ਉਨ੍ਹਾਂ ਕਿਸਾਨਾਂ ਦੀ ਕਰੀਬ 120 ਦਿਨ ਪਹਿਲਾਂ ਦੀ ਸਖ਼ਤ ਮਿਹਨਤ ਨੂੰ ਬੂਰ ਪੈਣ ਦੀ ਆਸ ਬੱਝੀ ਹੈ। ਇਸ ਤੋਂ ਪਹਿਲਾਂ ਸਿਆਲ ਦੇ ਸੀਜ਼ਨ ਸਮੇਂ ਵੀ ਕਾਫ਼ੀ ਕਿਸਾਨਾਂ ਵਲੋਂ ਸਰੋਂ ਜਾਂ ਹੋਰ ਬਦਲਵੀਆਂ ਫਸਲਾਂ ਬੀਜਣ ਨੂੰ ਤਰਜੀਹ ਦਿੱਤੀ ਗਈ ਸੀ। ਸੂਬੇ ਅੰਦਰ ਬਦਲਵੀਂ ਖੇਤੀ ਦੀ ਪਹਿਲਕਦਮੀ ਕਰਦਿਆਂ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਅੰਦਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਉਨ੍ਹਾਂ ਅੰਦਰ ਇਸ ਗੱਲ ਦੀ ਖੁਸ਼ੀ ਜ਼ਰੂਰ ਹੈ ਕਿ ਸਿੱਧੀ ਬਿਜਾਈ ਵਾਲੇ ਖੇਤ ਹੁਣ ਵਢਾਈ ਲਈ ਤਿਆਰ ਹਨ ਅਤੇ ਕਈ ਖੇਤਾਂ ਅੰਦਰ ਵਢਾਈ ਕੀਤੀ ਜਾ ਚੁੱਕੀ ਹੈ। ਕਿਸਾਨ ਆਗੂਆਂ ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ ਤੇ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਅਗਾਂਹਵਧੂ ਕਿਸਾਨ ਪਰਨਜੀਤ ਸਿੰਘ, ਹਰੀਪਾਲ ਸਿੰਘ ਰੰਗੀ ਨੇ ਆਖਿਆ ਕਿ ਸੂਬਾ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਜ਼ਰੂਰ ਕਰੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਇਕ-ਦੂਜੇ ’ਤੇ ਇਲਜ਼ਾਮ ਲਾਉਣ ਦੀ ਬਜਾਏ ਨਸ਼ਿਆਂ ਨਾਲ ਮਰ ਰਹੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਹੋਣ- ਗਿਆਨੀ ਹਰਪ੍ਰੀਤ ਸਿੰ... ਅਗਲੀ ਖ਼ਬਰ ਸਿਆਸਤਦਾਨਾਂ ਤੇ ਪੁਲਿਸ ਦੀ ਗੰਢ-ਤੁਪ ਕਾਰਨ ਝੋਟੇ ਦੀ ਹੱਤਿਆ ਹੋਈ-ਹਰਸਿਮਰਤ ਕੌਰ ਬਾਦਲ
Ad Position 24