ਭਾਰਤ ਪਹੁੰਚੇ ਪਾਕਿ ਸਿੱਖ ਜਥੇ ਦੇ ਆਗੂ ਨੇ ਰਮੇਸ਼ ਸਿੰਘ ਅਰੋੜਾ ਖ਼ਿਲਾਫ਼ ਵਰਤੀ ਸਖ਼ਤ ਸ਼ਬਦਾਵਲੀ
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੇ ਪਾਕਿਸਤਾਨੀ ਸਿੱਖ ਜਥੇ ਦੇ ਆਗੂ ਪਪਿੰਦਰ ਸਿੰਘ ਵਡੇਰਾ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ’ਚ ਟਿੱਪਣੀ ਕਰਦਿਆਂ ਲਹਿੰਦੇ ਪੰਜਾਬ ਦੇ ਸੂਬਾਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ‘ਗੱਦਾਰ’ ਅਤੇ ‘ਫ਼ਰਜ਼ੀ ਸਿੱਖ’ ਦੱਸਦਿਆਂ ਉਨ੍ਹਾਂ ਖ਼ਿਲਾਫ਼ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਕਿ ਤੋਂ ਭਾਰਤ ਆਉਣ ਮੌਕੇ ਵੀ ਜਥਾ ਲੀਡਰ ਪਪਿੰਦਰ ਸਿੰਘ ਅਤੇ ਜਥੇ ’ਚ ਸ਼ਾਮਿਲ ਹੋਰ ਪਿਸ਼ਾਵਰ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਸਿੱਖਾਂ ਨੇ ਰਮੇਸ਼ ਸਿੰਘ ਅਰੋੜਾ ’ਤੇ ਕੁਝ ਪਿਸ਼ਾਵਰੀ ਸਿੱਖ ਆਗੂਆਂ ਨਾਲ ਨਿੱਜੀ ਰੰਜਿਸ਼ ਦੇ ਚੱਲਦਿਆਂ ਜਥਾ ਰੋਕਣ ਦਾ ਦੋਸ਼ ਲਗਾਇਆ ਸੀ।
ਰ
ਰਮੇਸ਼ ਸਿੰਘ ਅਰੋੜਾ, ਮਹਿੰਦਰਪਾਲ ਸਿੰਘ, ਪਪਿੰਦਰ ਸਿੰਘ ਵਡੇਰਾ।
17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੇ ਪਾਕਿਸਤਾਨੀ ਸਿੱਖ ਜਥੇ ਦੇ ਆਗੂ ਪਪਿੰਦਰ ਸਿੰਘ ਵਡੇਰਾ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ’ਚ ਟਿੱਪਣੀ ਕਰਦਿਆਂ ਲਹਿੰਦੇ ਪੰਜਾਬ ਦੇ ਸੂਬਾਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ‘ਗੱਦਾਰ’ ਅਤੇ ‘ਫ਼ਰਜ਼ੀ ਸਿੱਖ’ ਦੱਸਦਿਆਂ ਉਨ੍ਹਾਂ ਖ਼ਿਲਾਫ਼ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਕਿ ਤੋਂ ਭਾਰਤ ਆਉਣ ਮੌਕੇ ਵੀ ਜਥਾ ਲੀਡਰ ਪਪਿੰਦਰ ਸਿੰਘ ਅਤੇ ਜਥੇ ’ਚ ਸ਼ਾਮਿਲ ਹੋਰ ਪਿਸ਼ਾਵਰ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਸਿੱਖਾਂ ਨੇ ਰਮੇਸ਼ ਸਿੰਘ ਅਰੋੜਾ ’ਤੇ ਕੁਝ ਪਿਸ਼ਾਵਰੀ ਸਿੱਖ ਆਗੂਆਂ ਨਾਲ ਨਿੱਜੀ ਰੰਜਿਸ਼ ਦੇ ਚੱਲਦਿਆਂ ਜਥਾ ਰੋਕਣ ਦਾ ਦੋਸ਼ ਲਗਾਇਆ ਸੀ। ਲਹਿੰਦੇ ਪੰਜਾਬ ਦੇ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਾਬਕਾ ਸੰਸਦੀ ਸਕੱਤਰ ਮਹਿੰਦਰਪਾਲ ਸਿੰਘ ਨੇ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ‘ਮਹੰਤ ਰਮੇਸ਼ ਲਾਲ’ ਨਾਂਅ ਨਾਲ ਸੰਬੋਧਿਤ ਕਰਦਿਆਂ ਦੋਸ਼ ਲਗਾਇਆ ਸੀ ਕਿ ਪਾਕਿ ਤੋਂ ਹੇਮਕੁੰਟ ਸਾਹਿਬ, ਦਿੱਲੀ ਅਤੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥੇ ਨੂੰ ਰੋਕਣ ਤੋਂ ਬਾਅਦ ਅਰੋੜਾ ਵਲੋਂ ਇਸ ਮਾਮਲੇ ਨੂੰ ਦਬਾਉਣ ਲਈ ਅਧਿਕਾਰੀਆਂ ’ਤੇ ਦਬਾਅ ਵੀ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਾਕਿ ਤੋਂ ਭਾਰਤ ਪਹੁੰਚੇ ਜਥੇ ਨੇ 30 ਅਕਤੂਬਰ ਨੂੰ ਵਾਪਸ ਆਪਣੇ ਵਤਨ ਪਰਤਣਾ ਹੈ। ਕੁਝ ਪਾਕਿ ਸਿੱਖ ਆਗੂਆਂ ਵਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿ ਪਹੁੰਚਣ ’ਤੇ ਪਪਿੰਦਰ ਸਿੰਘ ਵਡੇਰਾ ਅਤੇ ਹੋਰ ਸਿੱਖਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।