26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਿਆਇਕ ਅਧਿਕਾਰੀਆਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕਰਨ ਲਈ ਹੁਣ ਤੱਕ 14 ਸੂਬੇ ਹੋਏ ਸਹਿਮਤ

ਨਵੀਂ ਦਿੱਲੀ, 26 ਅਕਤੂਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਤਸੱਲੀ ਪ੍ਰਗਟਾਈ ਹੈ ਕਿ ਦੇਸ਼ ਦੇ 14 ਸੂਬੇ ਜ਼ਿਲ੍ਹਾ ਨਿਆਇਕ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕਰਨ ਲਈ ਸਹਿਮਤ ਹੋ ਗਏ ਹਨ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜਾਇਮਾਲਿਆ ਬਾਗਚੀ ਅਤੇ ਜਸਟਿਸ ਵੀ.

Ad Position 21
No active advertisement
ਅਜੀਤ ਡੈਸਕ 27-10-2026
ਨਵੀਂ ਦਿੱਲੀ, 26 ਅਕਤੂਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਤਸੱਲੀ ਪ੍ਰਗਟਾਈ ਹੈ ਕਿ ਦੇਸ਼ ਦੇ 14 ਸੂਬੇ ਜ਼ਿਲ੍ਹਾ ਨਿਆਇਕ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕਰਨ ਲਈ ਸਹਿਮਤ ਹੋ ਗਏ ਹਨ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜਾਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਇਸ ਫ਼ੈਸਲੇ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਉਮੀਦ ਜਤਾਈ ਕਿ ਬਾਕੀ ਰਾਜ ਵੀ ਜਲਦ ਹੀ ਇਸ ਫ਼ੈਸਲੇ ਨੂੰ ਅਪਣਾਉਣਗੇ। ਅਦਾਲਤ ਨੇ ਸਹਿਮਤੀ ਦੇਣ ਵਾਲੇ ਇਨ੍ਹਾਂ 14 ਰਾਜਾਂ ਨੂੰ ਅਗਲੇ 2 ਮਹੀਨਿਆਂ ਦੇ ਅੰਦਰ ਆਪਣੇ ਸਰਵਿਸ ਰੂਲਜ਼ (ਸੇਵਾ ਨਿਯਮਾਂ) ’ਚ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੇਵਾਮੁਕਤੀ ਦੀ ਉਮਰ ਦਾ ਇਹ ਵਾਧਾ ਸਿੱਧਾ ਜਾਂ ਸਵੈ-ਚਾਲਿਤ ਨਹੀਂ ਹੋਵੇਗਾ, ਬਲਕਿ ਇਹ ਸਬੰਧਿਤ ਹਾਈ ਕੋਰਟ ਵੱਲੋਂ ਅਧਿਕਾਰੀ ਦੀ ਯੋਗਤਾ ਤੇ ਕੰਮ ਦੀ ਕਾਰਗੁਜ਼ਾਰੀ ਦੇ ਮੁਲਾਂਕਣ ‘ਤੇ ਨਿਰਭਰ ਕਰੇਗਾ। ਜਦੋਂ ਤੱਕ ਨਿਯਮਾਂ ਵਿਚ ਅਧਿਕਾਰਤ ਸੋਧ ਨਹੀਂ ਹੁੰਦੀ, ਉਦੋਂ ਤੱਕ ਇਨ੍ਹਾਂ ਰਾਜਾਂ ਵਿਚ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਕਿਸੇ ਵੀ ਨਿਆਇਕ ਅਧਿਕਾਰੀ ਨੂੰ 62 ਸਾਲ ਦੀ ਉਮਰ ਤੱਕ ਸੇਵਾਮੁਕਤ ਨਹੀਂ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਇਹ ਸਪਸ਼ਟ ਕੀਤਾ ਹੈ ਕਿ ਤਜਰਬੇਕਾਰ ਨਿਆਇਕ ਪ੍ਰਤਿਭਾ ਨੂੰ ਬਣਾਈ ਰੱਖਣ ਅਤੇ ਦੇਸ਼ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਲੰਬਿਤ ਪੈਂਡਿੰਗ ਕੇਸਾਂ ਦੇ ਨਿਪਟਾਰੇ ਲਈ ਇਹ ਕਦਮ ਬੇਹੱਦ ਅਹਿਮ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਸੂਚਨਾ ਕਮਿਸ਼ਨਰਾਂ ਦੇ 2 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਅਗਲੀ ਖ਼ਬਰ ਲਖੀਮਪੁਰ ਖੀਰੀ ਮਾਮਲਾ- ਸੁਪਰੀਮ ਕੋਰਟ ਨੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਜਾਣ ਦੀ ਦਿੱਤੀ ਇਜਾਜ਼ਤ
Ad Position 24