05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬਾਘਾ ਪੁਰਾਣਾ ਵਿਖੇ ਨਸ਼ਾ ਛੁਡਾਊ ਆਸ਼ੀਰਵਾਦ ਹਸਪਤਾਲ ’ਤੇ ਵੀ ਛਾਪਾ

ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ)-ਈ. ਡੀ.

Ad Position 21
No active advertisement
ਅਜੀਤ ਡੈਸਕ 05-11-2026
ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ)-ਈ.ਡੀ. ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਨਸ਼ਾ ਛੁਡਾਊ ਆਸ਼ੀਰਵਾਦ ਨਾਂਅ ਦੇ ਹਸਪਤਾਲ ’ਤੇ ਛਾਪੇਮਾਰੀ ਕੀਤੀ ਗਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਅੱਜ ਸਵੇਰੇ ਮੂੰਹ ਹਨੇਰੇ ਛਾਪੇਮਾਰੀ ਕੀਤੀ ਗਈ। ਇਸੇ ਲੜੀ ਤਹਿਤ ਬਾਘਾ ਪੁਰਾਣਾ ਵਿਖੇ ਸਥਿਤ ਅਸ਼ੀਰਵਾਦ ਮਾਨਸਿਕ ਰੋਗ ਅਤੇ ਨਸ਼ਾ ਛੁਡਾਊ ਨਿੱਜੀ ਹਸਪਤਾਲ ਵਿਚ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਚਾਰ ਘੰਟੇ ਤੋਂ ਛਾਪੇਮਾਰੀ ਜਾਰੀ ਸੀ ਅਤੇ ਕਿਸੇ ਨੂੰ ਵੀ ਹਸਪਤਾਲ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਨਸ਼ੇ ਛੱਡਣ ਵਾਲੇ ਮਰੀਜ਼ ਦਵਾਈ ਲੈਣ ਲਈ ਹਸਪਤਾਲ ਅੱਗੇ ਖਾਲੀ ਹੱਥ ਮੁੜਦੇ ਦਿਖਾਈ ਦਿੱਤੇ।
Ad Position 22
No active advertisement
ਪਿਛਲੀ ਖ਼ਬਰ 42 ਸਾਲ ਬਾਅਦ ਵੀ ਹੋਂਦ ਚਿੱਲੜ ਦੇ ਸ਼ਹੀਦਾਂ ਨੂੰ ਇਨਸਾਫ਼ ਦੀ ਉਡੀਕ ! ਅਗਲੀ ਖ਼ਬਰ ‘ਜ਼ਖ਼ਮ 84 ਦੇ’ ਸੰਮੇਲਨ ’ਚ 42 ਸਾਲ ਤੋਂ ਇਨਸਾਫ਼ ਨੂੰ ਉਡੀਕਦੇ ਪੀੜਤਾਂ ਦਾ ਛਲਕਿਆ ਦਰਦ
Ad Position 24