14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਝੋਨਾ ਖ਼ਰੀਦ ਘੁਟਾਲੇ ’ਚ 14 ਐੱਫ.ਸੀ.ਆਈ. ਅਧਿਕਾਰੀਆਂ ਸਮੇਤ 30 ਮੁਲਜ਼ਮ ਦੋਸ਼ੀ ਕਰਾਰ

ਸੀ. ਬੀ.

Ad Position 21
No active advertisement
ਅਜੀਤ ਡੈਸਕ 15-11-2026

ਸੀ.ਬੀ.ਆਈ. ਅਦਾਲਤ ਨੇ 16 ਨਿੱਜੀ ਚੌਲ ਮਿੱਲ ਮਾਲਕ ਵੀ ਦੋਸ਼ੀ ਠਹਿਰਾਏ * ਅਦਾਲਤ ਨੇ ਸੁਣਾਈ 1 ਤੋਂ 3 ਸਾਲ ਤੱਕ ਦੀ ਕੈਦ ਤੇ ਜੁਰਮਾਨਾ

ਐੱਸ. ਏ. ਐੱਸ. ਨਗਰ, 14 ਨਵੰਬਰ (ਕਪਿਲ ਵਧਵਾ)-ਸਾਲ 2004-05 ਦੇ ਪੰਜਾਬ ਝੋਨਾ ਖ਼ਰੀਦ ਘੁਟਾਲੇ ਵਿਚ ਮੁਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਵੱਡਾ ਫ਼ੈਸਲਾ ਸੁਣਾਉਂਦਿਆਂ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ 14 ਅਧਿਕਾਰੀਆਂ ਅਤੇ 16 ਨਿੱਜੀ ਚੌਲ ਮਿੱਲ ਮਾਲਕਾਂ ਸਮੇਤ ਕੁੱਲ 30 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 1 ਤੋਂ 3 ਸਾਲ ਤੱਕ ਦੀ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਪਾਏ ਗਏ ਐੱਫ. ਸੀ. ਆਈ. ਦੇ 14 ਅਧਿਕਾਰੀਆਂ ਅਤੇ ਹੋਰਨਾਂ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ 3 ਵੱਖ- ਵੱਖ ਮਾਮਲਿਆਂ ਵਿਚ ਨਾਮਜ਼ਦ ਵੱਖ-ਵੱਖ ਵਿਅਕਤੀਆਂ ਨੂੰ ਬਰੀ ਵੀ ਕੀਤਾ ਗਿਆ ਹੈ। ਅਦਾਲਤੀ ਰਿਕਾਰਡ ਅਨੁਸਾਰ ਇਹ ਮਾਮਲਾ ਸਾਲ 2004-05 ਦੇ ਸਾਉਣੀ ਦੇ ਸੀਜ਼ਨ ਦੌਰਾਨ ਐੱਫ. ਸੀ. ਆਈ. ਅਧਿਕਾਰੀਆਂ ਅਤੇ ਨਿੱਜੀ ਚੌਲ ਮਿੱਲ ਮਾਲਕਾਂ ਵਿਚਕਾਰ ਹੋਈ ਕਥਿਤ ਮਿਲੀਭੁਗਤ ਨਾਲ ਸੰਬੰਧਿਤ ਹੈ। ਦੋਸ਼ ਸੀ ਕਿ ਮਲੇਰਕੋਟਲਾ, ਸੁਨਾਮ ਅਤੇ ਤਪਾ ਸਥਿਤ ਐੱਫ. ਸੀ. ਆਈ. ਕੇਂਦਰਾਂ ਵਿਚ ਘਟੀਆ ਗੁਣਵੱਤਾ ਵਾਲੇ ਚੌਲਾਂ ਨੂੰ ਗ੍ਰੇਡ-ਏ ਦੇ ਮਿਆਰ ਅਨੁਸਾਰ ਸਵੀਕਾਰ ਕਰ ਲਿਆ ਗਿਆ ਸੀ। ਇਸ ਕਾਰਨ ਚੌਲ ਮਿੱਲ ਮਾਲਕਾਂ ਨੂੰ ਗ਼ਲਤ ਭੁਗਤਾਨ ਕੀਤਾ ਗਿਆ ਅਤੇ ਐੱਫ. ਸੀ. ਆਈ. ਨੂੰ ਕਈ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਇਸ ਘੁਟਾਲੇ ਦਾ ਖੁਲਾਸਾ ਸਤੰਬਰ 2005 ਵਿਚ ਸੀ. ਬੀ. ਆਈ. ਵਲੋਂ ਕੀਤੀਆਂ ਗਈਆਂ ਸਾਂਝੀਆਂ ਅਚਨਚੇਤ ਜਾਂਚਾਂ ਦੌਰਾਨ ਹੋਇਆ ਸੀ। ਚੌਲਾਂ ਦੇ ਨਮੂਨਿਆਂ ਦੀ ਲੈਬੋਰਟਰੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਚੌਲ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰਦੇ ਸਨ। ਇਸ ਤੋਂ ਬਾਅਦ ਸੀ. ਬੀ. ਆਈ. ਨੇ 7 ਜਨਵਰੀ 2006 ਨੂੰ ਮਾਮਲਾ ਦਰਜ ਕੀਤਾ ਸੀ, ਜਿਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ 28 ਨਵੰਬਰ 2008 ਨੂੰ ਤਿੰਨ ਵੱਖ-ਵੱਖ ਚਾਰਜਸ਼ੀਟਾਂ ਅਦਾਲਤ ਵਿਚ ਦਾਖ਼ਲ ਕੀਤੀਆਂ ਗਈਆਂ ਸਨ। ਸੁਨਾਮ ਕੇਂਦਰ ਨਾਲ ਸੰਬੰਧਿਤ ਮਾਮਲੇ ’ਚ 6 ਵਿਅਕਤੀਆਂ ਨੂੰ ਸੁਣਾਈ ਸਜ਼ਾ ਸੁਨਾਮ ਕੇਂਦਰ ਨਾਲ ਜੁੜੇ ਹੋਏ ਮਾਮਲੇ ਵਿਚ ਅਦਾਲਤ ਨੇ ਤਿੰਨ ਐੱਫ. ਸੀ. ਆਈ. ਅਧਿਕਾਰੀਆਂ ਅਤੇ ਤਿੰਨ ਨਿੱਜੀ ਚੌਲ ਮਿੱਲ ਮਾਲਕਾਂ ਸਮੇਤ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਐੱਫ. ਸੀ. ਆਈ. ਦੇ ਤਤਕਾਲੀ ਸਹਾਇਕ ਮੈਨੇਜਰ (ਕੁਆਲਟੀ ਕੰਟਰੋਲ) ਆਰ. ਸੀ. ਵਰਮਾ ਅਤੇ ਤਕਨੀਕੀ ਸਹਾਇਕ ਸੋਮਪਾਲ ਸਿੰਘ ਤੇ ਕੇ. ਐੱਲ. ਗੁਲਾਟੀ ਨੂੰ ਦੋ ਸਾਲਾਂ ਦੀ ਸਖ਼ਤ ਕੈਦ ਅਤੇ 15-15 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸੇ ਤਰ੍ਹਾਂ ਨਿੱਜੀ ਚੌਲ ਮਿੱਲ ਮਾਲਕਾਂ ਵਿਚ ਮਹਾਂਵੀਰ ਰਾਈਸ ਮਿੱਲਜ਼ ਦੇ ਭਾਈਵਾਲ ਕੇਵਲ ਕ੍ਰਿਸ਼ਨ ਨੂੰ ਇਕ ਸਾਲ ਦੀ ਸਖ਼ਤ ਕੈਦ ਅਤੇ 10 ਹਜ਼ਾਰ ਰੁ. ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਕੇ. ਸੀ. ਰਾਈਸ ਮਿੱਲਜ਼ ਦੇ ਭਾਈਵਾਲ ਹਰੀ ਰਾਮ ਅਤੇ ਜੀਵਨ ਲਾਲ ਨੂੰ ਦੋ ਸਾਲਾਂ ਦੀ ਸਖ਼ਤ ਕੈਦ ਅਤੇ 20-20 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਵਾਈ. ਪੀ. ਹਾਂਡਾ, ਗੁਰਮੇਲ ਸਿੰਘ, ਪਵਨ ਕੁਮਾਰ ਸਿੰਗਲਾ, ਹਰਮੇਸ਼ ਕੁਮਾਰ ਅਤੇ ਰਾਜ ਪਾਲ ਨੂੰ ਬਰੀ ਕਰ ਦਿੱਤਾ ਗਿਆ ਹੈ। ਤਪਾ ਕੇਂਦਰ ਨਾਲ ਸੰਬੰਧਿਤ ਮਾਮਲੇ ‘ਚ 14 ਵਿਅਕਤੀਆਂ ਨੂੰ ਸੁਣਾਈ ਸਜ਼ਾ ਤਪਾ ਕੇਂਦਰ ਨਾਲ ਸੰਬੰਧਿਤ ਮਾਮਲੇ ਵਿਚ ਅਦਾਲਤ ਨੇ 6 ਐੱਫ. ਸੀ. ਆਈ. ਅਧਿਕਾਰੀਆਂ ਅਤੇ 8 ਨਿੱਜੀ ਵਿਅਕਤੀਆਂ ਸਮੇਤ 14 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਐੱਫ. ਸੀ. ਆਈ. ਦੇ ਤਤਕਾਲੀ ਡਿਪਟੀ ਮੈਨੇਜਰ (ਕੁਆਲਟੀ ਕੰਟਰੋਲ) ਗੁਰਮੇਲ ਸਿੰਘ, ਸਹਾਇਕ ਮੈਨੇਜਰ ਆਰ. ਐੱਸ. ਸਿਰੋਹੀ ਅਤੇ ਤਕਨੀਕੀ ਸਹਾਇਕ ਰਮੇਸ਼ ਕੁਮਾਰ, ਹਰਿੰਦਰ ਸਿੰਘ, ਹਰੀਸ਼ ਕੁਮਾਰ ਤੇ ਸਤਨਾਮ ਸਿੰਘ ਨੂੰ ਦੋ ਸਾਲਾਂ ਦੀ ਸਖ਼ਤ ਕੈਦ ਅਤੇ 15-15 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ‘ਚ ਸੁਣਾਏ ਗਏ ਫ਼ੈਸਲੇ ਅਨੁਸਾਰ ਨਿੱਜੀ ਵਿਅਕਤੀਆਂ ਵਿਚ ਬੰਸਲ ਰਾਈਸ ਮਿੱਲਜ਼ ਦੇ ਭਾਈਵਾਲ ਬੁੱਧ ਰਾਮ, ਸੁਖਨੰਦਨ ਰਾਈਸ ਉਦਯੋਗ ਸਮਿਤੀ ਦੇ ਚੇਅਰਮੈਨ ਪ੍ਰਦੀਪ ਸ਼ਰਮਾ ਅਤੇ ਗੰਗਾ ਰਾਈਸ ਮਿੱਲਜ਼ ਦੇ ਮਾਲਕ ਭੁਸ਼ਨ ਕੁਮਾਰ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਅਤੇ 20-20 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਜੈ ਜਵਾਲਾ ਰਾਈਸ ਮਿੱਲਜ਼ ਦੇ ਭਾਈਵਾਲ ਵਿਨੋਦ ਕੁਮਾਰ, ਧਾਲੀਵਾਲ ਰਾਈਸ ਉਦਯੋਗ ਸਮਿਤੀ ਦੇ ਸਕੱਤਰ ਭਾਰਤ ਭੂਸ਼ਨ, ਲਕਸ਼ਮੀ ਰਾਈਸ ਮਿੱਲਜ਼ ਦੇ ਭਾਈਵਾਲ ਅਸ਼ੋਕ ਕੁਮਾਰ ਅਤੇ ਸੁਰਿੰਦਰ ਕੁਮਾਰ ਸਮੇਤ ਬੀ. ਆਈ. ਡੀ. ਰਾਈਸ ਮਿੱਲਜ਼ ਦੇ ਭਾਈਵਾਲ ਰਮੇਸ਼ ਕੁਮਾਰ ਨੂੰ ਦੋ ਸਾਲਾਂ ਦੀ ਸਖ਼ਤ ਕੈਦ ਅਤੇ 20-20 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਪਰ ਨਹੀਂ ਖ਼ਤਮ ਹੋਈ ਅੰਦਰੂਨੀ ਧੜੇਬੰਦੀ ਅਗਲੀ ਖ਼ਬਰ ਟਿਊਬਵੈੱਲ ਕੁਨੈਕਸ਼ਨਾਂ ’ਤੇ ਵਾਧੂ ਲੋਡ ਰੈਗੂਲਰ ਕਰਨ ਲਈ ‘ਵਲੰਟਰੀ ਡਿਸਕਲੋਜ਼ਰ ਸਕੀਮ’ 29 ਦਸੰਬਰ ਤੱਕ ਵਧਾਈ
Ad Position 24