ਮੁੱਖ ਮੰਤਰੀ ਨਿਵਾਸ ਵੱਲ ਵਧਦੇ 253 ਅਧਿਆਪਕਾਂ ਦੀ ਪੁਲਿਸ ਨਾਲ ਹੋਈ ਝਡ਼ਪ
ਅਧਿਆਪਕਾਂ ਨੇ ਖ਼ੂਨ ਨਾਲ ਪੱਤਰ ਲਿਖ ਕੇ ਕੀਤਾ ਰੋਸ ਦਾ ਪ੍ਰਗਟਾਵਾ ਸੰਗਰੂਰ, 14 ਨਵੰਬਰ (ਅਮਨਦੀਪ ਸਿੰਘ ਬਿੱਟਾ)- ਮੁੱਖ ਮੰਤਰੀ ਨਿਵਾਸ ਬਾਹਰ ਅੱਜ ਸਥਿਤੀ ਉਸ ਵੇਲੇ ਬੇਹੱਦ ਤਣਾਅ ਵਾਲੀ ਬਣ ਗਈ ਜਦ 4161 ਮਾਸਟਰ ਕਾਡਰ ਭਰਤੀ ਨਾਲ ਸੰਬੰਧਿਤ 253 ਪੀੜਤ ਅਧਿਆਪਕਾਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਆਪਣੇ ਖ਼ੂਨ ਨਾਲ ਖੁੱਲ੍ਹੀ ਚਿੱਠੀ ਲਿਖਦਿਆਂ ਆਪਣੇ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ ਉੱਥੇ ਮੁੱਖ ਮੰਤਰੀ ਨਿਵਾਸ ਵੱਲ ਵਧਣ ਦੀ ਕੋਸ਼ਿਸ਼ਾਂ ਦੌਰਾਨ ਉਨ੍ਹਾਂ ਦੀਆਂ ਪੁਲਿਸ ਨਾਲ ਤਿੱਖੀਆਂ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਦੌਰਾਨ ਕਈ ਅਧਿਆਪਕਾਂ ਦੀ ਪੱਗਾਂ ਲੱਥੀਆਂ ਚੁੰਨੀਆਂ ਲਹਿ ਕੇ ਸੜਕ ਉੱਤੇ ਡਿੱਗ ਪਈਆਂ।
ਅਜੀਤ ਡੈਸਕ
15-11-2026
ਸੰਗਰੂਰ, 14 ਨਵੰਬਰ (ਅਮਨਦੀਪ ਸਿੰਘ ਬਿੱਟਾ)- ਮੁੱਖ ਮੰਤਰੀ ਨਿਵਾਸ ਬਾਹਰ ਅੱਜ ਸਥਿਤੀ ਉਸ ਵੇਲੇ ਬੇਹੱਦ ਤਣਾਅ ਵਾਲੀ ਬਣ ਗਈ ਜਦ 4161 ਮਾਸਟਰ ਕਾਡਰ ਭਰਤੀ ਨਾਲ ਸੰਬੰਧਿਤ 253 ਪੀੜਤ ਅਧਿਆਪਕਾਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਆਪਣੇ ਖ਼ੂਨ ਨਾਲ ਖੁੱਲ੍ਹੀ ਚਿੱਠੀ ਲਿਖਦਿਆਂ ਆਪਣੇ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ ਉੱਥੇ ਮੁੱਖ ਮੰਤਰੀ ਨਿਵਾਸ ਵੱਲ ਵਧਣ ਦੀ ਕੋਸ਼ਿਸ਼ਾਂ ਦੌਰਾਨ ਉਨ੍ਹਾਂ ਦੀਆਂ ਪੁਲਿਸ ਨਾਲ ਤਿੱਖੀਆਂ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਦੌਰਾਨ ਕਈ ਅਧਿਆਪਕਾਂ ਦੀ ਪੱਗਾਂ ਲੱਥੀਆਂ ਚੁੰਨੀਆਂ ਲਹਿ ਕੇ ਸੜਕ ਉੱਤੇ ਡਿੱਗ ਪਈਆਂ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਕੁਝ ਅਧਿਆਪਕਾਂ ਨੂੰ ਹਿਰਾਸਤ ਵਿਚ ਵੀ ਲਿਆ ਪਰ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਅਗਵਾਈ ਬਲਕਾਰ ਸਿੰਘ ਮਘਾਣੀਆਂ, ਲਵਪ੍ਰੀਤ ਸਿੰਘ ਤਰਨਤਾਰਨ, ਕ੍ਰਿਸ਼ਨ ਸਿੰਘ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ, ਸੰਦੀਪ ਗਿੱਲ ਵਲੋਂ ਕੀਤੀ ਜਾ ਰਹੀ ਸੀ। ਆਗੂਆਂ ਨੇ ਕਿਹਾ ਕਿ 4161 ਮਾਸਟਰ ਕਾਡਰ ਦੇ 253 ਅਧਿਆਪਕਾਂ ਨੇ ਬਿਨਾਂ ਕਿਸੇ ਕਸੂਰ ਦੇ 28 ਅਕਤੂਬਰ 2026 ਨੂੰ ਟਰਮੀਨੇਟ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਇਹ ਪ੍ਰਦਰਸ਼ਨ ਟਰਮੀਨੇਸ਼ਨ ਨੋਟਿਸ ਰੱਦ ਕਰਵਾਉਣ ਨੂੰ ਲੈ ਕੇ ਹੈ। ਅਧਿਆਪਕ ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਸੰਬੰਧੀ ਕੋਈ ਉਚਿਤ ਪ੍ਰਪੋਜਲ ਸਿੱਖਿਆ ਵਿਭਾਗ ਅਦਾਲਤ ਵਿਚ ਪੇਸ਼ ਕਰੇ।